ਨਵੀਂ ਦਿੱਲੀ— ਪਾਕਿਸਤਾਨ ਖਿਲਾਫ 19 ਜੂਨ ਨੂੰ ਹੋਣ ਵਾਲੇ ਵਰਲਡ ਕੱਪ ਮੈਚ 'ਤੇ ਖਤਰਾ ਮੰਡਰਾ ਰਿਹਾ ਹੈ। ਇਸ ਗੱਲ ਦੇ ਕਿਆਸ ਲਗਾਏ ਜਾ ਰਹੇ ਹਨ ਕਿ ਬੀ.ਸੀ.ਸੀ.ਆਈ. ਇਸ ਮੈਚ 'ਚ ਟੀਮ ਇੰਡੀਆ ਨੂੰ ਨਹੀਂ ਖੇਡਣ ਦੇਵੇਗੀ। ਫਿਲਹਾਲ ਬੀ.ਸੀ.ਸੀ.ਆਈ. ਦੇ ਅਧਿਕਾਰੀ ਇਸ ਮਾਮਲੇ 'ਤੇ 'ਵੇਟ ਐਂਡ ਵਾਚ' ਦੀ ਨੀਤੀ ਅਪਣਾ ਰਹੇ ਹਨ, ਉਥੇ ਹੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਕਹਿਣਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਾਨੂੰ ਫਿਲਹਾਲ ਪਾਕਿਸਤਾਨ ਨੂੰ ਹਰ ਖੇਤਰ 'ਚ 'ਨਾ' ਹੀ ਕਹਿਣਾ ਚਾਹੀਦਾ ਹੈ।
ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, 'ਜੇਕਰ ਭਾਰਤ-ਪਾਕਿਸਤਾਨ ਵਿਚਾਲੇ ਹਾਲਾਤ ਆਮ ਨਹੀਂ ਹੋਣਗੇ ਤਾਂ ਜੱਫੀਆਂ ਪੱਪੀਆਂ ਦਾ ਸਿਲਸਿਲਾ ਅੱਗੇ ਵੀ ਚੱਲਦਾ ਰਹੇਗਾ। ਇਨ੍ਹਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ।' ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, 'ਪੁਲਵਾਮਾ ਹਮਲੇ 'ਚ ਅਸੀਂ ਆਪਣੇ 40 ਜਵਾਨਾਂ ਨੂੰ ਖੋਇਆ ਹੈ। ਅੱਤਵਾਦ ਤੇ ਅੱਤਵਾਦੀਆਂ ਨੂੰ ਲੈ ਕੇ ਪਾਕਿਸਤਾਨ ਦਾ ਰੂਖ ਪੂਰੀ ਦੁਨੀਆ ਦੇਖ ਰਹੀ ਹੈ। ਦੋਹਾਂ ਦੇਸ਼ਾਂ ਵਿਚਾਲੇ ਚੀਜ਼ਾਂ ਨਾਰਮਲ ਨਹੀਂ ਹਨ। ਅਜਿਹੇ 'ਚ ਜੋ ਲੋਕ ਵਰਲਡ ਕੱਪ 'ਚ ਪਾਕਿਸਤਾਨ ਨੂੰ ਨਾ ਖੇਡਣ ਦੀ ਮੰਗ ਕਰ ਰਹੇ ਹਨ, ਉਨ੍ਹਾਂ ਦੀ ਮੰਗ ਗਲਤ ਨਹੀਂ ਹੈ। ਇਹ ਜਾਇਜ਼ ਮੰਗ ਹੈ।'
ਬੀ.ਸੀ.ਸੀ.ਆਈ. ਦੇ ਸੂਤਰਾਂ ਨੇ ਕਿਹਾ, 'ਸਥਿਤੀ ਕੁਝ ਸਮੇਂ ਬਾਅਦ ਸਪੱਸ਼ਟ ਹੋਵੇਗੀ ਜਦੋਂ ਵਰਲਡ ਕੱਪ ਨੇੜੇ ਆ ਜਾਵੇਗਾ। ਆਈ.ਸੀ.ਸੀ. ਦਾ ਇਸ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਜੇਕਰ ਉਸ ਸਮੇਂ ਸਰਕਾਰ ਨੂੰ ਲੱਗਦਾ ਹੈ ਕਿ ਸਾਨੂੰ ਨਹੀਂ ਖੇਡਣਾ ਚਾਹੀਦਾ ਹੈ ਤਾਂ ਜ਼ਾਹਿਰ ਹੈ ਕਿ ਅਸੀਂ ਨਹੀਂ ਖੇਡਾਂਗੇ। ਬੀ.ਸੀ.ਸੀ.ਆਈ. ਦੇ ਸੂਤਰਾਂ ਮੁਤਾਬਕ ਹਾਲਾਂਕਿ ਇਸ ਦਾ ਨਤੀਜਾ ਇਹ ਹੋਵੇਗਾ ਕਿ ਪਾਕਿਸਤਾਨ ਨੂੰ ਮੈਚ ਦੇ ਪਾਇੰਟ ਮਿਲ ਜਾਣਗੇ ਅਤੇ ਜੇਕਰ ਉਹ ਫਾਇਨਲ ਮੈਚ ਹੋਵੇਗਾ ਤਾਂ ਉਹ ਖੇਡੇ ਬਿਨਾਂ ਹੀ ਵਰਲਡ ਕੱਪ ਜਿੱਤ ਜਾਣਗੇ। ਇਸ ਸਿਲਸਿਲੇ 'ਚ ਅਸੀਂ ਹਾਲੇ ਆਈ.ਸੀ.ਸੀ. ਨਾਲ ਗੱਲ ਨਹੀਂ ਕੀਤੀ ਹੈ।
ਭਾਰਤ ’ਚ ਸਵਾਈਨ ਫਲੂ ਕਾਰਨ ਮਰਨ ਵਾਲੇ ਦੀ ਗਿਣਤੀ ਹੋਈ 377, ਪੰਜਾਬ ’ਚ 31
NEXT STORY