ਨਵੀਂ ਦਿੱਲੀ- ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਚਿੱਠੀ ਲਿਖ ਕੇ ਕੋਰੋਨਾ ਨਾਲ ਪੀੜਤ ਲੋਕਾਂ ਨੂੰ ਤੁਰੰਤ ਰਾਹਤ ਦੇਣ ਦੀ ਮੰਗ ਕੀਤੀ ਹੈ। ਪ੍ਰਿਯੰਕਾ ਨੇ ਕਿਹਾ ਕਿ ਪ੍ਰਦੇਸ਼ ਦੇ ਗ੍ਰਾਮੀਣ ਇਲਾਕਿਆਂ 'ਚ ਕੋਰੋਨਾ ਦੀ ਜਾਂਚ ਦਾ ਕੰਮ ਬਿਲਕੁਲ ਨਹੀਂ ਹੋ ਰਿਹਾ ਹੈ ਅਤੇ ਸ਼ਹਿਰਾਂ 'ਚ ਵੀ ਲੋਕਾਂ ਨੂੰ ਕੋਰੋਨਾ ਦੀ ਜਾਂਚ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ 'ਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਭਾਰੀ ਕਿੱਲਤ ਹੈ ਅਤੇ ਕੋਰੋਨਾ ਦੀ ਦਵਾਈ ਦੀ ਜ਼ਬਰਦਸਤ ਕਾਲਾਬਾਜ਼ਾਰੀ ਹੋ ਰਹੀ ਹੈ।
ਕਾਂਗਰਸ ਦੀ ਜਨਰਲ ਸਕੱਤਰ ਨੇ ਸ਼੍ਰੀ ਯੋਗੀ 'ਤੇ ਹਮਲਾ ਕਰਦੇ ਹੋਏ ਕਿਹਾ,''ਇਸ ਲੜਾਈ 'ਚ ਲੋਕਾਂ ਨੂੰ ਕੋਰੋਨਾ ਨਾਲ ਲੜਨ ਲਈ ਇਕੱਲਾ ਨਾ ਛੱਡੋ। ਮੁੱਖ ਮੰਤਰੀ ਜਨਤਾ ਦੇ ਪ੍ਰਤੀ ਮੁੱਖ ਮੰਤਰੀ ਜਵਾਬਦੇਹ ਬਣਨ ਅਤੇ ਸਿਹਤ ਕਾਮਿਆਂ ਅਤੇ ਫਰੰਟ ਲਾਈਨ ਵਰਕਰਾਂ ਲਈ ਆਰਥਿਕ ਪੈਕੇਜ ਦਾ ਐਲਾਨ ਕਰਨ।''
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਖੱਟੜ ਦਾ ਬਿਆਨ- 'ਜਿਸ ਦੀ ਮੌਤ ਹੋ ਗਈ, ਸਾਡੇ ਰੌਲਾ ਪਾਉਣ ਨਾਲ ਜਿਉਂਦਾ ਨਹੀਂ ਹੋਵੇਗਾ'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੋਰੋਨਾ ਕਾਲ ਦਾ ਸਭ ਤੋਂ ਬੁਰਾ ਦੌਰ; ਮੌਤ ਤੋਂ ਬਾਅਦ ਵੀ ਕਰਨੀ ਪੈ ਰਹੀ ‘ਵਾਰੀ ਦੀ ਉਡੀਕ’
NEXT STORY