ਪੁਡੁਚੇਰੀ—ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਪੁਡੁਚੇਰੀ 'ਚ ਮੁੱਖ ਮੰਤਰੀ ਵੀ ਨਾਰਾਇਣਸਾਮੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਭ ਤੋਂ ਭ੍ਰਿਸ਼ਟ ਸਰਕਾਰ ਹੈ। ਸਥਾਨਕ ਭਾਜਪਾ ਈਕਾਈ ਵੱਲੋਂ ਆਯੋਜਿਤ ਪ੍ਰੋਫੈਸ਼ਨਲ ਕਨਵੈਨਸ਼ਨ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਨੀਤੀਗਤ ਪੰਗੁਤਾ ਦੇ ਲਈ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਯੂ.ਪੀ.ਏ. ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਸ ਦੇ ਉਲਟ ਨਰਿੰਦਰ ਮੋਦੀ ਦੀ ਸਰਕਾਰ ਨੇ ਸਮਾਜ ਲਈ ਸਾਰੇ ਵਰਗਾਂ ਲਈ ਭਿੰਨ ਯੋਜਵਾਨਾਂ ਲਾਗੂ ਕੀਤੀਆਂ ਅਤੇ ਇਹ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੈ।
ਪਾਰਟੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੇਸ਼ ਭਰ ਦੀਆਂ ਆਪਣੀਆਂ 110 ਦਿਨਾਂ ਦੀਆਂ ਯਾਤਰਾ ਦੇ ਅੰਦਰ ਸ਼ਾਹ ਇੱਥੇ ਦੋ ਦਿਨੀਂ ਦੌਰੇ 'ਤੇ ਆਏ ਹੋਏ ਹਨ। ਸ਼ਾਹ ਨੇ ਕਿਹਾ ਕਿ ਰਾਜਗ ਸਰਕਾਰ ਪੁਡੁਚੇਰੀ ਦੇ ਵਿਕਾਸ 'ਤੇ ਧਿਆਨ ਦੇ ਰਹੀ ਹੈ।
ਖਤਮ ਹੋਈ ਮੋਦੀ-ਟਰੰਪ ਦੀ ਮੁਲਾਕਾਤ , ਅਮਰੀਕੀ ਰਾਸ਼ਟਰਪਤੀ ਬੋਲੇ-ਉਹ ਮਹਾਨ ਪ੍ਰਧਾਨ ਮੰਤਰੀ
NEXT STORY