ਸ਼੍ਰੀਨਗਰ (ਭਾਸ਼ਾ, ਅਰੀਜ) : ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ (ਜੇ. ਕੇ. ਪੀ. ਸੀ. ਸੀ.) ਸ਼ੁੱਕਰਵਾਰ ਨੂੰ ਗੁਪਕਾਰ ਮੈਨੀਫੈਸਟੋ ਗਠਬੰਧਨ (ਪੀ. ਜੀ. ਏ. ਡੀ.) 'ਚ ਸ਼ਾਮਲ ਹੋ ਗਈ। ਇੱਥੇ ਗੁਪਕਰ 'ਚ ਸਥਿਤ ਮਹਿਬੂਬਾ ਮੁਫਤੀ ਦੇ 'ਫੇਅਰਵਿਯੂ ਰਿਹਾਇਸ਼ 'ਤੇ ਹੋਈ ਗਠਬੰਧਨ ਦੀ ਬੈਠਕ 'ਚ ਕਾਂਗਰਸ ਦੇ 2 ਨੇਤਾ ਸ਼ਾਮਲ ਹੋਏ। ਪੀ. ਡੀ. ਪੀ. ਪ੍ਰਧਾਨ ਮੁਫਤੀ, ਗਠਬੰਧਨ ਦੀ ਉਪ ਪ੍ਰਧਾਨ ਹੈ ਤੇ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਇਸਦੇ ਪ੍ਰਧਾਨ ਹਨ।
ਮੁਫਤੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸ ਨੇਤਾ ਗੁਲਾਮ ਨਬੀ ਮੋਂਗਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਗਠਬੰਧਨ ਦੇ ਨਾਲ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਗਠਬੰਧਨ ਦੇ ਮੈਂਬਰ ਦਲਾਂ 'ਚ ਕੋਈ ਮਤਭੇਦ ਹੈ, ਮੋਂਗਾ ਨੇ ਕਿਹਾ ਕਿ ਕੋਈ ਅਸਹਿਮਤੀ ਨਹੀਂ ਹੈ ਤੇ ਸਿਹਤਮੰਦ ਚਰਚਾ ਹੋਈ। ਨੈਕਾਂ ਦੇ ਕਸ਼ਮੀਰ ਪ੍ਰਧਾਨ ਨਾਸਿਰ ਅਸਲਮ ਵਨੀ ਨੇ ਕਿਹਾ ਕਿ ਕਾਂਗਰਸ ਨੇ ਭਰੋਸਾ ਦਿੱਤਾ ਹੈ ਕਿ ਉਹ ਗਠਬੰਧਨ ਦਾ ਹਿੱਸਾ ਹੋਵੇਗੀ ਤੇ ਡੀ. ਡੀ. ਸੀ. ਦੇ ਚੋਣ ਦੇ ਲਈ ਸੀਟਾਂ ਦੇ ਵੰਡਣ 'ਤੇ ਚਰਚਾ ਹੋਵੇਗੀ। ਵਨੀ ਨੇ ਕਿਹਾ ਕਿ ਕਾਂਗਰਸ ਗਠਬੰਧਨ 'ਚ ਸ਼ਾਮਲ ਹੋ ਗਈ ਹੈ।
BJP ਨੇ ਜਾਰੀ ਕੀਤੀ ਸੂਬਾ ਇੰਚਾਰਜਾਂ ਦੀ ਸੂਚੀ, ਤਰੁਣ ਚੁਘ ਨੂੰ ਮਿਲੀ J&K ਦੀ ਜ਼ਿੰਮੇਦਾਰੀ
NEXT STORY