ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ 'ਚ ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਵਿਵਾਦਿਤ ਟਿੱਪਣੀ ਕਰਦੇ ਹੋਏ ਲੋਕਾਂ ਨੂੰ ਸੰਵਿਧਾਨ, ਘੱਟ ਗਿਣਤੀਆਂ ਅਤੇ ਆਦਿਵਾਸੀਂ ਦੇ ਭਵਿੱਖ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਤਿਆਰ ਰਹਿਣ ਲਈ ਕਿਹਾ। ਸੂਬਾ ਸਰਕਾਰ ਨੇ ਇਹ ਟਿੱਪਣੀ ਕਰਨ ਵਾਲੇ ਕਾਂਗਰਸ ਨੇਤਾ ਅਤੇ ਰਾਜ ਦੇ ਸਾਬਕਾ ਮੰਤਰੀ ਰਾਜਾ ਪਟੇਰੀਆ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੋਸ਼ਲ ਮੀਡੀਆ 'ਤੇ ਸੋਸ਼ਲ ਮੀਡੀਆ 'ਤੇ ਸੋਮਵਾਰ ਸਵੇਰੇ ਸਾਹਮਣੇ ਇਕ ਵੀਡੀਓ 'ਚ ਪਟੇਰੀਆ ਨੂੰ ਕਾਂਗਰਸ ਵਰਕਰਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ, ਮੋਦੀ ਚੋਣ ਖ਼ਤਮ ਕਰ ਦੇਣਗੇ। ਮੋਦੀ ਧਰਮ, ਜਾਤੀ, ਭਾਸ਼ਾ ਦੇ ਆਧਾਰ 'ਤੇ (ਲੋਕਾਂ ਨੂੰ) ਵੰਡ ਦੇਣਗੇ। ਦਲਿਤਾਂ, ਆਦਿਵਾਸੀਆਂ ਦਾ, ਘੱਟ ਗਿਣਤੀਆਂ ਦਾ ਜੀਵਨ ਖ਼ਤਰੇ 'ਚ ਹੈ। ਸੰਵਿਧਾਨ ਬਚਾਉਣਾ ਹੈ ਤਾਂ ਮੋਦੀ ਦਾ ਕਤਲ ਕਰਨ ਲਈ ਤਿਆਰ ਰਹੋ। ਕਤਲ ਦਾ ਮਤਲਬ ਹੈ ਹਰਾਉਣ ਦਾ ਕੰਮ ਕਰੋ।''
ਇਹ ਵੀ ਪੜ੍ਹੋ : ਹੁਣ 2 ਹਜ਼ਾਰ ਦੇ ਨੋਟ ਹੋਣਗੇ ਬੰਦ! ਰਾਜ ਸਭਾ 'ਚ ਚੁੱਕਿਆ ਗਿਆ ਬਲੈਕ ਮਨੀ ਦਾ ਮੁੱਦਾ
ਪਟੇਰੀਆ ਦਾ ਇਹ ਵੀਡੀਓ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਪਵਈ ਕਸਬੇ ਦਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਟੇਰੀਆ ਦੀ ਟਿੱਪਣੀ ਨੂੰ ਲੈ ਕੇ ਕਾਂਗਰਸ 'ਤੇ ਹਮਲਾ ਕਰਦੇ ਹੋਏ ਟਵੀਟ ਕੀਤਾ,''ਭਾਰਤ ਜੋੜੋ ਯਾਤਰਾ ਦਾ ਢੋਂਗ ਕਰਨ ਵਾਲਿਆਂ ਦੀ ਅਸਲੀਅਤ ਸਾਹਮਣੇ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਨਤਾ ਦੇ ਦਿਲ 'ਚ ਵਸਦੇ ਹਨ। ਪੂਰੇ ਦੇਸ਼ 'ਚ ਸ਼ਰਧਾ ਅਤੇ ਆਸਥਾ ਦਾ ਕੇਂਦਰ ਹਨ। ਕਾਂਗਰਸ ਦੇ ਲੋਕ ਮੈਦਾਨ 'ਚ ਉਨ੍ਹਾਂ ਨਾਲ ਮੁਕਾਬਲਾ ਨਹੀਂ ਕਰ ਪਾਉਂਦੇ, ਇਸ ਲਈ ਉਨ੍ਹਾਂ ਦੇ ਕਤਲ ਦੀ ਗੱਲ ਕਰ ਰਹੇ ਹਨ।'' ਉਨ੍ਹਾਂ ਲਿਖਿਆ,''ਕਾਂਗਰਸ ਦੇ ਅਸਲੀ ਭਾਵ ਪ੍ਰਗਟ ਹੋ ਰਹੇ ਹਨ। ਅਜਿਹੀਆਂ ਚੀਜ਼ਾਂ ਸਹਿਨ ਨਹੀਂ ਕੀਤੀਆਂ ਜਾਣਗੀਆਂ। ਐੱਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਆਪਣਾ ਕੰਮ ਕਰੇਗਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
1600 ਕਿ.ਮੀ. ਦੂਰ ਵਿਆਹ ਕਰਾਉਣ ਪੁੱਜਾ ਲਾੜਾ, ਮਾਂਗ ਭਰਾਉਣ ਮਗਰੋਂ ਦੌੜੀ ਲਾੜੀ, ਮਾਮਲਾ ਜਾਣ ਹੋਵੋਗੇ ਹੈਰਾਨ
NEXT STORY