ਨਵੀਂ ਦਿੱਲੀ - ਅੰਦੋਲਨਕਾਰੀ ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨਾਂ ਤੋਂ ਦੂਰ ਆਪਣਾ ਵਿਰੋਧ ਪ੍ਰਦਰਸ਼ਨ ਕਰਨ 'ਤੇ ਸਹਿਮਤੀ ਜ਼ਾਹਿਰ ਕਰਨ ਦੇ ਇੱਕ ਦਿਨ ਬਾਅਦ, ਪੰਜਾਬ ਕਾਂਗਰਸ ਦੇ ਸੰਸਦਾਂ ਅਤੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਵਿਚਾਲੇ ਮਾਲ ਗੱਡੀਆਂ ਦੀ ਆਵਾਜਾਈ ਦੀ ਬਹਾਲੀ ਨੂੰ ਲੈ ਕੇ ਇੱਕ ਬੈਠਕ ਹੋਈ। ਬੈਠਕ 'ਚ ਰੇਲ ਮੰਤਰੀ ਦੇ ਨਾਲ ਤਿੱਖੀ ਬਹਿਸ ਹੋਣ ਕਾਰਨ ਸੰਸਦਾਂ ਨੇ ਵਾਕ ਆਉਟ ਕਰ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਗੋਇਲ ਬੇਰਹਿਮ ਹਨ।
ਪਰਨੀਤ ਕੌਰ, ਮਨੀਸ਼ ਤਿਵਾੜੀ, ਡਾ. ਅਮਰ ਸਿੰਘ, ਰਵਨੀਤ ਬਿੱਟੂ, ਜੀ.ਐੱਸ. ਔਜਲਾ, ਸੰਤੋਖ ਚੌਧਰੀ, ਜਸਬੀਰ ਸਿੰਘ ਗਿਲ ਅਤੇ ਮੁਹੰਮਦ ਸਾਦਿਕ ਸਮੇਤ ਅੱਠ ਕਾਂਗਰਸ ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਇੱਕ ਪੱਤਰ ਨਾਲ ਗੋਇਲ ਨਾਲ ਮੁਲਾਕਾਤ ਕੀਤੀ। ਪੱਤਰ 'ਚ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਪੰਜਾਬ 'ਚ ਚੱਲਣ ਵਾਲੀਆਂ ਗੱਡੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਪੁਲਸ ਬਲ ਪ੍ਰਦਾਨ ਕਰੇਗਾ ਪਰ ਮੀਟਿੰਗ ਨੂੰ ਦਿਸ਼ਾਹੀਣ ਹੁੰਦਿਆਂ ਦੇਖ ਕਾਂਗਰਸ ਸੰਸਦ ਮੈਂਬਰਾਂ ਨੇ ਵਾਕ ਆਉਟ ਕਰ ਦਿੱਤਾ।
ਸੂਤਰਾਂ ਨੇ ਕਿਹਾ ਕਿ ਬੈਠਕ 'ਚ ਗੋਇਲ ਦੀ ਪੰਜਾਬ 'ਚ ਕਾਂਗਰਸ ਸਰਕਾਰ 'ਤੇ ਕਿਸਾਨਾਂ ਨੂੰ ਉਕਸਾਉਣ ਅਤੇ ਸਹਾਇਤਾ ਕਰਨ ਦਾ ਦੋਸ਼ ਲਗਾਇਆ। ਗੋਇਲ ਨੇ ਕਿਹਾ ਕਿ, ਜਿਸ ਕਾਰਨ ਸੂਬੇ 'ਚ ਰੇਲ ਆਵਾਜਾਈ ਰੁਕੀ ਹੋਈ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਬੈਠਕ ਛੱਡ ਕੇ ਚਲੇ ਗਏ। ਉਨ੍ਹਾਂ ਨੇ ਪਿਊਸ਼ ਗੋਇਲ ਨੂੰ ਬੇਰਹਿਮ ਦੱਸਿਆ ਹੈ। ਔਜਲਾ ਨੇ ਕਿਹਾ ਕਿ ਗੋਇਲ ਦੀ ਟਿੱਪਣੀ ਇਤਰਾਜ਼ਯੋਗ ਅਤੇ ਅਸਵੀਕਾਰਿਆ ਸੀ। ਗੋਇਲ ਨੂੰ ਅਜਿਹਾ ਦੋਸ਼ ਨਹੀਂ ਲਗਾਉਣਾ ਚਾਹੀਦਾ ਸੀ। ਅਸਲ 'ਚ, ਅਸੀਂ ਰੇਲ ਪਟੜੀਆਂ 'ਤੇ ਰੁਕਾਵਟਾਂ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਦੇ ਸਾਰੇ ਸਮਰਥਨ ਦਾ ਭਰੋਸਾ ਦਿੰਦੇ ਹੋਏ ਮੰਤਰੀ ਨੂੰ ਇੱਕ ਪੱਤਰ ਸੌਂਪਿਆ।
ਜੈਪੁਰ: ਰਿਸ਼ਵਤਖੋਰ ਅਫ਼ਸਰ ਨਿਕਲਿਆ 'ਦੌਲਤਮੰਦ', ਨੋਟਾਂ ਨਾਲ ਭਰੀ ਮਿਲੀ ਅਲਮਾਰੀ
NEXT STORY