ਨਵੀਂ ਦਿੱਲੀ- ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ। ਕਾਂਗਰਸ ਨੇਤਾ ਰਣਦੀਪ ਨੇ ਸ਼ੁੱਕਰਵਾਰ ਯਾਨੀ ਅੱਜ ਸਵੇਰੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਉਹ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਰਣਦੀਪ ਨੇ ਟਵੀਟ ਕੀਤਾ,''ਮੈਂ ਅੱਜ ਸਵੇਰੇ ਕੋਵਿਡ-19 ਜਾਂਚ ਤੋਂ ਬਾਅਦ ਪਾਜ਼ੇਟਿਵ ਪਾਇਆ ਗਿਆ ਹਾਂ। ਜੋ ਵੀ ਪਿਛਲੇ 5 ਦਿਨਾਂ ਅੰਦਰ ਮੇਰੇ ਸੰਪਰਕ 'ਚ ਆਇਆ ਹੈ, ਉਹ ਖ਼ੁਦ ਨੂੰ ਆਈਸੋਲੇਟ ਕਰ ਲੈਣ ਅਤੇ ਕੋਰੋਨਾ ਜਾਂਚ ਕਰਵਾਉਣ ਅਤੇ ਜ਼ਰੂਰੀ ਸਾਵਧਾਨੀ ਵਰਤਣ।''
ਟੀਕਾਕਰਨ ਸ਼ੁਰੂ ਹੋਣ 'ਤੇ ਰਣਦੀਪ ਸੁਰਜੇਵਾਲਾ ਨੇ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਚੁੱਕਦੇ ਹੋਏ ਪੁੱਛਿਆ ਸੀ ਕਿ ਆਖ਼ਰ ਸਾਰਿਆਂ ਦਾ ਟੀਕਾਕਰਨ ਕਦੋਂ ਸ਼ੁਰੂ ਹੋਵੇਗਾ। ਸੁਰਜੇਵਾਲਾ ਦਾ ਸਵਾਲ ਸੀ ਕਿ ਆਖ਼ਰ ਸਰਕਾਰ ਸਾਰਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਕਦੋਂ ਕਰੇਗੀ ਅਤੇ ਗਰੀਬ ਤਬਕੇ ਦੇ ਲੋਕਾਂ ਲਈ ਹਰ ਜਗ੍ਹਾ ਮੁਫ਼ਤ ਟੀਕਾਕਰਨ ਕਰਵਾਉਣ ਦੀ ਵਿਵਸਥਾ ਕਿਉਂ ਨਹੀਂ ਹੈ।
ਇਹ ਵੀ ਪੜ੍ਹੋ : ਸਪਾ ਮੁਖੀ ਅਖਿਲੇਸ਼ ਯਾਦਵ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ
ਨਿਜ਼ਾਮੂਦੀਨ ਮਰਕਜ਼ ਮੁੜ ਖੋਲ੍ਹਣ ਦੀ ਇਜਾਜ਼ਤ, 50 ਲੋਕ ਇਕ ਦਿਨ ’ਚ 5 ਸਮੇਂ ਦੀ ਨਮਾਜ਼ ਪੜ੍ਹ ਸਕਣਗੇ
NEXT STORY