ਵੈੱਬ ਡੈਸਕ- ਮਕਰ ਸੰਕ੍ਰਾਂਤੀ ਦਾ ਤਿਉਹਾਰ ਸੂਰਜ ਅਤੇ ਸ਼ਨੀ ਦੇ ਮਿਲਾਪ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦਰਅਸਲ, ਇਸ ਦਿਨ ਸੂਰਜ ਦੇਵ ਆਪਣੇ ਪੁੱਤਰ ਸ਼ਨੀ ਦੀ ਰਾਸ਼ੀ ਮਕਰ 'ਚ ਪ੍ਰਵੇਸ਼ ਕਰਦੇ ਹਨ। ਜਿਵੇਂ ਹੀ ਸੂਰਜ ਦਾ ਇਸ ਰਾਸ਼ੀ 'ਚ ਗੋਚਰ ਸ਼ੁਰੂ ਹੁੰਦਾ ਹੈ, ਸ਼ੁੱਭ ਅਤੇ ਮਾਂਗਲਿਕ ਕੰਮਾਂ ਦੀ ਮੁੜ ਸ਼ੁਰੂਆਤ ਹੋ ਜਾਂਦੀ ਹੈ। ਜੋਤਿਸ਼ ਅਨੁਸਾਰ, ਇਸ ਸਾਲ ਸੂਰਜ ਦਾ ਮਕਰ ਰਾਸ਼ੀ 'ਚ ਜਾਣਾ ਸ਼ਨੀ ਦੀਆਂ ਪ੍ਰਿਯ ਰਾਸ਼ੀਆਂ ਲਈ ਬਹੁਤ ਖ਼ਾਸ ਹੋਣ ਵਾਲਾ ਹੈ।
ਆਓ ਜਾਣਦੇ ਹਾਂ ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ 'ਤੇ ਸੂਰਜ ਦੇਵ ਦੀ ਵਿਸ਼ੇਸ਼ ਕਿਰਪਾ ਹੋਵੇਗੀ:
ਤੁਲਾ ਰਾਸ਼ੀ
ਤੁਲਾ ਸ਼ਨੀ ਦੀ ਪ੍ਰਿਯ ਰਾਸ਼ੀ ਮੰਨੀ ਜਾਂਦੀ ਹੈ ਅਤੇ ਇਸ ਰਾਸ਼ੀ 'ਚ ਸ਼ਨੀ ਉੱਚ ਦੇ ਹੁੰਦੇ ਹਨ। ਜੋਤਿਸ਼ ਅਨੁਸਾਰ, ਤੁਲਾ ਰਾਸ਼ੀ ਵਾਲਿਆਂ ਦੀ ਕਿਸਮਤ ਮਕਰ ਸੰਕ੍ਰਾਂਤੀ ਤੋਂ ਚਮਕਣ ਵਾਲੀ ਹੈ। ਸੂਰਜ ਦੇਵ ਦੇ ਵਿਸ਼ੇਸ਼ ਆਸ਼ੀਰਵਾਦ ਨਾਲ ਇਨ੍ਹਾਂ ਦੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਜਾਵੇਗੀ ਅਤੇ ਜਿਸ ਵੀ ਕੰਮ 'ਚ ਹੱਥ ਪਾਉਣਗੇ, ਸਫ਼ਲਤਾ ਮਿਲੇਗੀ। ਅਚਾਨਕ ਵੱਡਾ ਧਨ ਲਾਭ ਹੋਣ ਦੀ ਵੀ ਪੂਰੀ ਉਮੀਦ ਹੈ।
ਮਕਰ ਰਾਸ਼ੀ
ਮਕਰ ਰਾਸ਼ੀ ਵਾਲਿਆਂ ਲਈ ਵੀ ਇਹ ਸਮਾਂ ਬਹੁਤ ਖ਼ਾਸ ਰਹੇਗਾ ਕਿਉਂਕਿ ਸੂਰਜ ਦੇਵ ਇਸੇ ਰਾਸ਼ੀ 'ਚ ਪ੍ਰਵੇਸ਼ ਕਰਨ ਜਾ ਰਹੇ ਹਨ। ਇਸ ਨਾਲ ਮਕਰ ਰਾਸ਼ੀ ਦੇ ਲੋਕਾਂ ਦੇ ਚੰਗੇ ਦਿਨ ਸ਼ੁਰੂ ਹੋ ਜਾਣਗੇ। ਨੌਕਰੀ ਅਤੇ ਕਾਰੋਬਾਰ 'ਚ ਭਾਰੀ ਲਾਭ ਮਿਲੇਗਾ ਅਤੇ ਕਮਾਈ ਦੇ ਸਾਧਨਾਂ 'ਚ ਵਾਧਾ ਹੋਵੇਗਾ। ਆਰਥਿਕ ਪੱਖੋਂ ਇਹ ਸਮਾਂ ਜ਼ਬਰਦਸਤ ਸੁਧਾਰ ਲੈ ਕੇ ਆਵੇਗਾ।
ਕੁੰਭ ਰਾਸ਼ੀ
ਕੁੰਭ ਸ਼ਨੀ ਦੀ ਸਭ ਤੋਂ ਪ੍ਰਿਯ ਰਾਸ਼ੀ ਹੈ ਅਤੇ ਇਸ ਰਾਸ਼ੀ ਵਾਲਿਆਂ 'ਤੇ ਸੂਰਜ ਦੇਵ ਦੀ ਵਿਸ਼ੇਸ਼ ਮਿਹਰ ਹੋਵੇਗੀ। ਸੂਰਜ ਦੀ ਕਿਰਪਾ ਨਾਲ ਇਨ੍ਹਾਂ ਦਾ 'ਗੋਲਡਨ ਸਮਾਂ' ਸ਼ੁਰੂ ਹੋ ਜਾਵੇਗਾ। ਧਨ ਲਾਭ ਦੇ ਰਸਤੇ ਖੁੱਲ੍ਹਣਗੇ ਅਤੇ ਸਿੱਖਿਆ ਦੇ ਖੇਤਰ 'ਚ ਵੱਡੀ ਸਫਲਤਾ ਮਿਲੇਗੀ। ਇਸ ਤੋਂ ਇਲਾਵਾ, ਵਿਦੇਸ਼ 'ਚ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਪੂਰਾ ਹੋ ਸਕਦਾ ਹੈ ਅਤੇ ਪਾਰਟਨਰਸ਼ਿਪ ਦੇ ਕੰਮਾਂ 'ਚ ਵੀ ਭਰਪੂਰ ਸਫਲਤਾ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
1 ਫਰਵਰੀ ਨੂੰ ਪੇਸ਼ ਹੋਵੇਗਾ ਬਜਟ, ਵਿੱਤ ਮੰਤਰੀ ਨਿਰਮਲਾ ਸੀਤਾਰਮਨ 9ਵੀਂ ਵਾਰ ਪੇਸ਼ ਕਰਨਗੇ ਬਜਟ
NEXT STORY