ਵੈੱਬ ਡੈਸਕ- ਪੰਜਾਬ ਦਾ ਪ੍ਰਸਿੱਧ ਤਿਉਹਾਰ ਲੋਹੜੀ ਹਰ ਸਾਲ ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁੱਖ ਤੌਰ 'ਤੇ ਸੂਰਜ ਦੇ ਉੱਤਰਾਯਣ 'ਚ ਪ੍ਰਵੇਸ਼ ਕਰਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਸ ਦਾ ਸਬੰਧ ਖੇਤੀਬਾੜੀ ਨਾਲ ਵੀ ਡੂੰਘਾ ਹੈ।
ਦੁੱਲਾ ਭੱਟੀ ਅਤੇ ਸੁੰਦਰੀ-ਮੁੰਦਰੀ ਦਾ ਸਬੰਧ
ਪੰਜਾਬ 'ਚ ਲੋਹੜੀ ਦੇ ਤਿਉਹਾਰ ਦਾ ਖਾਸ ਸਬੰਧ
ਦੁੱਲਾ ਭੱਟੀ ਦੀ ਬਹਾਦਰੀ ਦੀ ਕਹਾਣੀ ਨਾਲ ਹੈ। ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਪੰਜਾਬ 'ਚ ਦੁੱਲਾ ਭੱਟੀ ਨਾਮ ਦਾ ਇਕ ਸ਼ਖਸ ਸੀ, ਜਿਸ ਨੂੰ ਗਰੀਬਾਂ ਦਾ ਮਸੀਹਾ ਮੰਨਿਆ ਜਾਂਦਾ ਸੀ। ਕਥਾ ਅਨੁਸਾਰ, ਸੁੰਦਰ ਦਾਸ ਨਾਮ ਦੇ ਇਕ ਕਿਸਾਨ ਦੀਆਂ 2 ਧੀਆਂ, ਸੁੰਦਰੀ ਅਤੇ ਮੁੰਦਰੀ 'ਤੇ ਉੱਥੋਂ ਦੇ ਨੰਬਰਦਾਰ ਦੀ ਬੁਰੀ ਨਜ਼ਰ ਸੀ। ਦੁੱਲਾ ਭੱਟੀ ਨੇ ਉਸ ਨੰਬਰਦਾਰ ਦੇ ਖੇਤਾਂ ਨੂੰ ਅੱਗ ਲਗਾ ਦਿੱਤੀ ਅਤੇ ਜੰਗਲ 'ਚ ਅੱਗ ਬਾਲ ਕੇ ਦੋਵਾਂ ਕੁੜੀਆਂ ਦਾ ਵਿਆਹ ਕਰਵਾਇਆ। ਉਸ ਸਮੇਂ ਸ਼ੱਕਰ ਹੀ ਤੋਹਫ਼ੇ ਵਜੋਂ ਦਿੱਤੀ ਗਈ ਸੀ। ਇਸੇ ਯਾਦ 'ਚ ਅੱਜ ਵੀ ਲੋਹੜੀ ਦੀ ਅੱਗ ਦੇ ਚਾਰੇ ਪਾਸੇ ਘੁੰਮਦੇ ਹੋਏ ਲੋਕ "ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ" ਗੀਤ ਗਾ ਕੇ ਦੁੱਲਾ ਭੱਟੀ ਨੂੰ ਯਾਦ ਕਰਦੇ ਹਨ।
ਪੌਰਾਣਿਕ ਅਤੇ ਧਾਰਮਿਕ ਮਹੱਤਵ
ਲੋਹੜੀ ਮਨਾਉਣ ਦੀ ਪਰੰਪਰਾ ਦਵਾਪਰ ਯੁੱਗ ਤੋਂ ਚੱਲੀ ਆ ਰਹੀ ਹੈ। ਇਕ ਕਥਾ ਅਨੁਸਾਰ, ਕੰਸ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਮਾਰਨ ਲਈ ਲੋਹਿਤਾ ਨਾਮ ਦੀ ਇਕ ਰਾਕਸ਼ਸੀ ਨੂੰ ਭੇਜਿਆ ਸੀ। ਜਦੋਂ ਸ਼੍ਰੀ ਕ੍ਰਿਸ਼ਨ ਨੇ ਲੋਹਿਤਾ ਦਾ ਵਧ ਕੀਤਾ, ਤਾਂ ਗੋਕੁਲ ਵਾਸੀਆਂ ਨੇ ਬਹੁਤ ਖੁਸ਼ੀ ਮਨਾਈ ਅਤੇ ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਉਤਸ਼ਾਹ ਨਾਲ ਲੋਹੜੀ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ।
ਖੇਤੀਬਾੜੀ ਨਾਲ ਸਾਂਝ
ਲੋਹੜੀ ਅਤੇ ਮਕਰ ਸੰਕ੍ਰਾਂਤੀ ਦੋਵਾਂ ਦਾ ਖੇਤੀਬਾੜੀ ਨਾਲ ਗੂੜ੍ਹਾ ਸਬੰਧ ਹੈ। ਇਸ ਸਮੇਂ ਤੱਕ ਹਾੜ੍ਹੀ (ਰਬੀ) ਦੀ ਫ਼ਸਲ ਬੀਜੀ ਜਾ ਚੁੱਕੀ ਹੁੰਦੀ ਹੈ ਅਤੇ ਕਿਸਾਨ ਸੂਰਜ ਦੇਵਤਾ ਦੀ ਪੂਜਾ ਕਰਦੇ ਹਨ ਤਾਂ ਜੋ ਉਨ੍ਹਾਂ ਦੀ ਫ਼ਸਲ ਚੰਗੀ ਹੋਵੇ। ਲੋਹੜੀ 'ਤੇ ਨਵੀਂ ਫ਼ਸਲ ਦੇ ਪਕਵਾਨ ਬਣਾਏ ਜਾਂਦੇ ਹਨ ਅਤੇ ਗੁੜ, ਤਿਲ ਤੇ ਮੂੰਗਫਲੀ ਅੱਗ ਨੂੰ ਅਰਪਿਤ ਕੀਤੇ ਜਾਂਦੇ ਹਨ।
ਤਿਉਹਾਰ ਦੀਆਂ ਰਸਮਾਂ
ਪੰਜਾਬ 'ਚ ਇਸ ਦਿਨ ਲੋਕ ਭੰਗੜਾ ਅਤੇ ਗਿੱਧਾ ਪਾ ਕੇ ਖੁਸ਼ੀ ਮਨਾਉਂਦੇ ਹਨ। ਸ਼ਾਮ ਦੇ ਸਮੇਂ ਪਵਿੱਤਰ ਅੱਗ ਜਲਾਈ ਜਾਂਦੀ ਹੈ, ਜਿਸ 'ਚ ਗੁੜ, ਤਿਲ, ਮੂੰਗਫਲੀ, ਗੱਚਕ ਅਤੇ ਰੇਵੜੀਆਂ ਪਾਈਆਂ ਜਾਂਦੀਆਂ ਹਨ। ਖਾਣ-ਪੀਣ 'ਚ ਖਾਸ ਤੌਰ 'ਤੇ ਗੁੜ ਅਤੇ ਚੌਲਾਂ ਦੀ ਖੀਰ ਤਿਆਰ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਮੰਦਰ ਨੇੜੇ ਜਾਨਵਰਾਂ ਦੇ ਅਵਸ਼ੇਸ਼ ਮਿਲਣ 'ਤੇ ਹਿੰਦੂ ਸੰਗਠਨਾਂ ਦਾ ਵਿਰੋਧ, 4 ਪੁਲਸ ਮੁਲਾਜ਼ਮ ਮੁਅੱਤਲ
NEXT STORY