ਚੰਡੀਗੜ੍ਹ—ਹਰਿਆਣਾ 'ਚ ਸੱਤਾ ਬਦਲਾਅ ਦਾ ਦਾਅਵਾ ਕਰ ਰਹੀ ਕਾਂਗਰਸ ਸੱਤਾਧਾਰੀ ਭਾਜਪਾ ਤੋਂ ਚੁਣਾਵੀ ਜੰਗ ਲੜਨ ਦੇ ਬਜਾਏ ਆਪਣੀਆਂ ਹੀ ਲੜਾਈਆਂ 'ਚ ਉਲਝੀ ਹੋਈ ਹੈ। ਸੰਗਠਨ 'ਚ ਬਦਲਾਅ ਦੇ ਬਾਵਜੂਦ ਪਾਰਟੀ ਗੁੱਟਬਾਜ਼ੀ ਤੋਂ ਬਾਹਰ ਨਹੀਂ ਨਿਕਲ ਸਕੀ। ਕਾਂਗਰਸ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਅਤੇ ਚੋਣ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਸਾਥ ਦੇਣ ਨੂੰ ਵਿਰੋਧੀ ਧਿਰ ਤਿਆਰ ਨਹੀਂ ਹੈ। ਹੁਣ ਵੀ ਸਾਬਕਾ ਸੂਬਾ ਪ੍ਰਧਾਨ ਡਾਕਟਰ ਅਸ਼ੋਕ ਤੰਵਰ, ਸਾਬਕਾ ਸੀ. ਐੱਲ. ਪੀ. ਕਿਰਨ ਚੌਧਰੀ ਅਤੇ ਸਾਬਕਾ ਮੰਤਰੀ ਅਤੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੈਪਟਨ ਅਜੈ ਯਾਦਵ ਦੀਆਂ ਆਪਣੀਆਂ ਰਾਹਾਂ ਹਨ। ਕੁਲਦੀਪ ਬਿਸ਼ਨੋਈ ਨੇ ਵੀ ਹੁੱਡਾ ਨਾਲ ਨੇੜਤਾ ਵਧਾਈ ਹੈ। ਏ. ਆਈ. ਸੀ. ਸੀ. ਮੀਡੀਆ ਮੁਖੀ ਰਣਦੀਪ ਸੂਰਜੇਵਾਲ ਤਾਂ ਹੁੱਡਾ ਅਤੇ ਸ਼ੈਲਜਾ ਦੇ ਨਾਲ ਇੱਕ ਹੀ ਮੰਚ 'ਤੇ ਆ ਗਏ ਹਨ ਪਰ ਬਾਕੀ ਨੇਤਾ ਹੁਣ ਵੀ ਦੂਰੀ ਬਣਾਈ ਬੈਠੇ ਹਨ।
ਤੰਵਰ 'ਤੇ ਹਾਈਕਮਾਨ ਦੀ ਇੱਕ ਵੀ ਨਹੀਂ ਚੱਲ ਰਹੀ ਹੈ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਬਦਲੇ ਗਏ ਸਾਬਕਾ ਸੂਬਾ ਪ੍ਰਧਾਨ ਤੰਵਰ ਸਿੱਧਾ ਹੁੱਡਾ 'ਤੇ ਨਿਸ਼ਾਨਾ ਵਿੰਨ੍ਹ ਰਿਹਾ ਹੈ। ਉਹ ਜਨਤਿਕ ਮੰਚਾਂ ਤੋਂ ਵੀ ਸਾਬਕਾ ਮੁੱਖ ਮੰਤਰੀ 'ਤੇ ਵਿਅੰਗ ਕੱਸਣ ਦੀ ਸੰਭਾਵਨਾ ਨਹੀਂ ਛੱਡ ਰਿਹਾ ਹੈ, ਜਿਸ ਤੋਂ ਕਾਂਗਰਸ ਦੀ ਮੁਸ਼ਕਿਲਾਂ ਹੋਰ ਵਧੀਆਂ ਹੋਈਆਂ ਹਨ। ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਤੰਵਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਤੰਵਰ ਦੀ ਨਰਾਜ਼ਗੀ ਬਰਕਰਾਰ ਹੈ।
ਹੁਣ ਸਾਰੇ ਨੇਤਾ ਇੱਕਜੁੱਟ ਤਾਂ ਹੋਏ ਹਨ ਪਰ ਭਾਜਪਾ ਦਾ ਮੁਕਾਬਲਾ ਕਰਨਾ ਆਸਾਨ ਨਹੀਂ ਹੈ। ਕਿਰਨ ਚੌਧਰੀ ਵੀ ਹੁੱਡਾ ਦੇ ਕਈ ਐਲਾਨਾਂ ਨੂੰ ਮੈਨੀਫੈਸਟੋ 'ਚ ਸ਼ਾਮਲ ਕਰਨ ਤੋਂ ਇਨਕਾਰ ਕਰ ਚੁੱਕੀ ਹੈ, ਜਿਸ 'ਚ ਸਭ ਤੋ ਵੱਡਾ ਐਲਾਨ ਚਾਰ ਡਿਪਟੀ ਸੀ. ਐੱਮ. ਦੀ ਹੈ। ਇਸ 'ਤੇ ਵੀ ਹੁੱਡਾ ਅਤੇ ਕਿਰਨ 'ਚ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਇਸ ਤੋਂ ਇਲਾਵਾ ਕਾਂਗਰਸ 'ਚ ਟਿਕਟ ਵੰਡ ਨੂੰ ਲੈ ਕੇ ਵੀ ਵੱਡੇ ਨੇਤਾਵਾਂ 'ਚ ਘਮਾਸਾਨ ਵਾਲੀ ਸਥਿਤੀ ਪੈਦਾ ਹੋਵੇਗੀ। ਹੁੱਡਾ 90 ਸੀਟਾਂ 'ਚ ਸਭ ਤੋਂ ਵੱਧ ਟਿਕਟਾਂ ਆਪਣੇ ਸਮਰੱਥਕ ਨੇਤਾਵਾਂ ਨੂੰ ਵੰਡਣਾ ਚਾਹੁੰਦੇ ਹਨ, ਜਦਕਿ ਅਸ਼ੋਕ ਤੰਵਰ, ਕਿਰਨ, ਸੂਰਜੇਵਾਲ, ਬਿਸ਼ਨੋਈ ਆਪਣੇ ਸਮਰੱਥਕਾਂ ਲਈ ਜ਼ੋਰ ਲਗਾ ਰਹੇ ਹਨ। ਟਿਕਟ ਨਾ ਮਿਲਣ ਦੇ ਵਿਰੋਧੀ ਧੜੇ ਨਾਲ ਜੁੜੇ ਟਿਕਟ ਦੇ ਇਛੁੱਕ ਨੇਤਾ ਬਗਾਵਤ ਵੀ ਕਰ ਸਕਦੇ ਹਨ।ਜ਼ਿਕਰਯੋਗ ਹੈ ਕਿ ਚੋਣਾਂ 'ਚ ਕਾਂਗਰਸ ਦਾ ਗ੍ਰਾਫ ਸਾਲ 2009 ਤੋਂ ਬਾਅਦ ਲਗਾਤਾਰ ਡਿੱਗਦਾ ਜਾ ਰਿਹਾ ਹੈ। 2005 'ਚ ਕਾਂਗਰਸ ਨੇ 67 ਸੀਟਾਂ ਜਿੱਤੀਆਂ ਸੀ। 2009 'ਚ ਘੱਟ ਹੋ ਕੇ ਇਹ 40 ਰਹਿ ਗਈਆਂ ਅਤੇ 2014 'ਚ ਪਾਰਟੀ ਸਿਰਫ 15 ਸੀਟਾਂ 'ਤੇ ਸਿਮਟੀ।
ਹਨੀਟਰੈਪ 'ਚ ਫਸੇ ਭਾਜਪਾ ਨੇਤਾਵਾਂ 'ਤੇ ਕਾਂਗਰਸ ਦਾ ਵਾਰ- ਇਸੇ ਕਾਰਨ RSS ਦੇ ਲੋਕ ਵਿਆਹ ਨਹੀਂ ਕਰਦੇ
NEXT STORY