ਨੈਸ਼ਨਲ ਡੈਸਕ- ਵਧਦੇ ਈਰਾਨ ਸੰਕਟ ’ਤੇ ਭਾਰਤ ਦੇ ਜਵਾਬ ਨੂੰ ਲੈ ਕੇ ਭਾਰਤੀ ਰਾਸ਼ਟਰੀ ਕਾਂਗਰਸ ਅੰਦਰ ਨਵੀ ਫੁੱਟ ਉੱਭਰ ਆਈ ਹੈ । ਰਣਨੀਤਕ, ਵਿਹਾਰਕ ਤੇ ਨੈਤਿਕ ਸੋਚ ’ਚ ਇਹ ਇਕ ਜਾਣੀ-ਪਛਾਣੀ ਫੁੱਟ ਹੈ। ਸੀਨੀਅਰ ਨੇਤਾ ਸ਼ਸ਼ੀ ਥਰੂਰ ਤੇ ਮਨੀਸ਼ ਤਿਵਾੜੀ ਨੇ ਸਰਕਾਰ ਦਾ ਸੋਚੇ-ਸਮਝੇ ਤਰੀਕੇ ਨਾਲ ਸਾਥ ਦੇਣ ਲਈ ਆਪਣੀ ਲਾਈਨ ਤੋੜ ਦਿੱਤੀ ਹੈ, ਜਦੋਂ ਕਿ ਪਾਰਟੀ ਲੀਡਰਸ਼ਿਪ ਸਰਕਾਰ ’ਤੇ ਆਪਣੇ ਹਮਲਿਆਂ ਨੂੰ ਤੇਜ਼ ਕਰ ਰਹੀ ਹੈ।
ਇਹ ਫੁੱਟ ਆਪ੍ਰੇਸ਼ਨ ਸਿੰਧੂਰ ਦੌਰਾਨ ਪਹਿਲਾਂ ਦੇ ਇਕ ਉਸ ਪਲ ਦੀ ਯਾਦ ਦਿਵਾਉਂਦੀ ਹੈ ਜਦੋਂ ਥਰੂਰ ਨੇ ਇਸੇ ਤਰ੍ਹਾਂ ਕੇਂਦਰ ਸਰਕਾਰ ਦੇ ਸਿਅਾਸੀ ਰੁਖ ਦੀ ਹਮਾਇਤ ਕੀਤੀ ਸੀ। ਥਰੂਰ ਨੇ ਭਾਰਤ ਦੇ ਜਵਾਬ ਨੂੰ ‘ਜ਼ਿੰਮੇਵਾਰ ਸ਼ਾਸਨ’ ਦਾ ਜਵਾਬ ਦਸਦਿਆਂ ਇਹ ਦਲੀਲ ਦਿੱਤੀ ਹੈ ਕਿ ਈਰਾਨ-ਇਜ਼ਰਾਈਲ-ਅਮਰੀਕਾ ਤਣਾਅ ਦਰਮਿਆਨ ਸੰਜਮ ਨੈਤਿਕ ਦੁਬਿਧਾ ਦੀ ਬਜਾਏ ਰਣਨੀਤਕ ਸਮਝਦਾਰੀ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੇ ਵਿਚਾਰ ’ਚ ਚੁੱਪ ਮਿਲੀਭਗਤ ਨੂੰ ਨਹੀਂ ਸਗੋਂ ਨਤੀਜਿਆਂ ਨਾਲ ਸਿਧਾਂਤਾਂ ਦਾ ਸੋਚ-ਸਮਝ ਕੇ ਕੀਤਾ ਗਿਆ ਸੰਤੁਲਨ ਦਰਸਾਉਂਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੂਰੀ ਤਰ੍ਹਾਂ ਨਿੰਦਾ ਖੇਤਰ ਦੀਆਂ ਗੁੰਝਲਾਂ ਤੇ ਭਾਰਤ ਦੇ ਠੋਸ ਦਾਅ ਦੋਵਾਂ ਨੂੰ ਨਜ਼ਰਅੰਦਾਜ਼ ਕਰਦੀ ਹੈ।
ਤਿਵਾੜੀ ਇਸ ਤੋਂ ਵੀ ਅੱਗੇ ਨਿਕਲ ਗਏ । ਉਨ੍ਹਾਂ ਆਪਣੀ ਦਲੀਲ ਨੂੰ ਅਸਲ ਸਿਅਾਸਤ ’ਤੇ ਅਾਧਾਰਤ ਕੀਤਾ ਤੇ ਕਿਹਾ ਕਿ ਭਾਰਤ ਇਤਿਹਾਸਕ ਪੱਖੋਂ ਪੱਛਮੀ ਏਸ਼ੀਆਈ ਟਕਰਾਅ ’ਚ ਇਕ ਛੋਟਾ ਖਿਡਾਰੀ ਰਿਹਾ ਹੈ । ਇਕੋ ਸਮੇਂ ਹੋਣ ਵਾਲੀਆਂ ਜੰਗਾਂ ਨਾਲ ਘਿਰੇ ਇਸ ਥੀਏਟਰ ’ਚ ਕਿਸੇ ਦਾ ਪੱਖ ਲੈਣ ਨਾਲ ਉਸ ਨੂੰ ਬਹੁਤ ਘੱਟ ਫਾਇਦਾ ਹੋਵੇਗਾ।
ਇਹ ਅੰਦਰੂਨੀ ਅਸਹਿਮਤੀ ਪਾਰਟੀ ਦੀ ਅਧਿਕਾਰਤ ਲਾਈਨ ਦੇ ਬਿਲਕੁਲ ਉਲਟ ਹੈ। ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਨਾਲ ਹੀ ਰਾਹੁਲ ਗਾਂਧੀ ਤੇ ਹੋਰਾਂ ਵੱਲੋਂ ਸਰਕਾਰ ’ਤੇ ਇਜ਼ਰਾਈਲੀ ਫੌਜੀ ਕਾਰਵਾਈ ਤੇ ਈਰਾਨ ਦੀ ਲੀਡਰਸ਼ਿਪ ’ਤੇ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦੀਆਂ ਰਿਪੋਰਟਾਂ ਨੂੰ ਧਿਅਾਨ ’ਚ ਰਖਦਿਆਂ ਨੈਤਿਕ ਸਪੱਸ਼ਟਤਾ ਨੂੰ ਛੱਡਣ ਦਾ ਦੋਸ਼ ਲਾਇਆ ਹੈ।
ਰਾਹੁਲ ਗਾਂਧੀ ਨੇ ਦਲੀਲ ਦਿੱਤੀ ਹੈ ਕਿ ਭਾਰਤ ਨੂੰ ਸਪੱਸ਼ਟ ਤੌਰ ’ਤੇ ਇਕਪਾਸੜ ਫੌਜੀ ਕਾਰਵਾਈ ਦਾ ਵਿਰੋਧ ਕਰਨਾ ਚਾਹੀਦਾ ਹੈ। ਪਾਰਟੀ ਨੇਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਲਗਾਤਾਰ ਚੁੱਪ ਰਹਿਣ ਨਾਲ ਭਾਰਤ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਵਿਦੇਸ਼ ਨੀਤੀ ਦੇ ਸਿਧਾਂਤ ਕਮਜ਼ੋਰ ਪੈ ਜਾਣਗੇ। ਨਤੀਜਾ ਇਹ ਹੈ ਕਿ ਪਾਰਟੀ ਇਕ ਵਾਰ ਫਿਰ 2 ਆਵਾਜ਼ਾਂ ਨਾਲ ਬੋਲ ਰਹੀ ਹੈ - ਇਕ ਸਿਧਾਂਤ ਦੀ ਤੇ ਦੂਜੀ ਅਭਿਆਸ ਦੀ।
ਕੁੱਟੂ ਤੋਂ ਬਣੇ ਪਕਵਾਨ ਖਾਣ ਨਾਲ ਏ. ਡੀ. ਐੱਮ. ਸਮੇਤ 91 ਬੀਮਾਰ
NEXT STORY