ਆਗਰਾ - ਕਾਂਗਰਸ ਦੀ ਉੱਤਰ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਪ੍ਰਿਅੰਕਾ ਗਾਂਧੀ ਵਾਡਰਾ ਦੇ ਐਲਾਨ 'ਤੇ ਸ਼ੁਰੂ ਕੀਤੇ ਗਏ ‘ਕੁੜੀ ਹਾਂ, ਲੜ ਸਕਦੀ ਹਾਂ ਅਭਿਆਨ ਦੇ ਸਿਲਸਿਲੇ ਵਿੱਚ ਪਾਰਟੀ ਦੀ ਨੇਤਾ ਅਲਕਾ ਲਾਂਬਾ, ਨੇਟਾ ਡਿਸੂਜਾ ਅਤੇ ਫਿਲਮ ਐਕਟਰੈਸ ਕਾਮਯਾ ਪੰਜਾਬੀ ਸੋਮਵਾਰ ਨੂੰ ਆਗਰਾ ਪਹੁੰਚੀਆਂ। ਅਲਕਾ ਲਾਂਬਾ ਨੇ 'ਮਹਿਲਾ ਸੰਵਾਦ' ਪ੍ਰੋਗਰਾਮ ਵਿੱਚ ਕਿਹਾ ਕਿ ਉੱਤਰ ਪ੍ਰਦੇਸ਼ ਚੋਣਾਂ ਵਿੱਚ ਪਾਰਟੀ ਦੀਆਂ 40 ਫ਼ੀਸਦੀ ਉਮੀਦਵਾਰ ਔਰਤਾਂ ਹੋਣਗੀਆਂ। ਲਾਂਬਾ ਨੇ ਕਿਹਾ ਕਿ ਔਰਤਾਂ ਨੂੰ ਕੇਂਦਰ ਵਿੱਚ ਲਿਆਉਣਾ ਬਹੁਤ ਵੱਡੀ ਜਿੱਤ ਹੈ।
ਉਨ੍ਹਾਂ ਕਿਹਾ, ‘‘ਇਸ ਦਾ ਰਾਜਨੀਤਕ ਲਾਭ ਕਿਸ ਨੂੰ ਮਿਲੇਗਾ, ਇਸ ਨਾਲ ਸਾਨੂੰ ਕੁੱਝ ਖਾਸ ਮਤਲਬ ਨਹੀਂ ਹੈ। ਇਸ ਨਾਲ ਔਰਤਾਂ ਨੂੰ ਪੂਰਾ ਸਨਮਾਨ ਮਿਲਿਆ ਹੈ। ਲਾਂਬਾ ਨੇ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਦੇ ਸਿਲਸਿਲੇ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਦੀ ਬਰਖਾਸਤਗੀ ਤੱਕ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਆਵਾਜ਼ ਚੁੱਕੀ ਜਾਂਦੀ ਰਹੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਵਿਧਾਨਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਦੀ ਅੱਧੀ ਆਬਾਦੀ (ਔਰਤਾਂ) ਦਾ ਵੋਟ ਕਾਂਗਰਸ ਨੂੰ ਮਿਲੇਗਾ। ਉਨ੍ਹਾਂ ਨੇ ਹਾਥਰਸ ਅਤੇ ਉਂਨਾਵ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਔਰਤਾਂ ਪ੍ਰਤੀ ਭਾਜਪਾ ਨੇਤਾਵਾਂ ਦੇ ਸੁਭਾਅ ਨੂੰ ਸਾਰੇ ਜਾਣਦੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਨੂੰ ਟੀਕਾਕਰਨ 'ਚ ਤੇਜ਼ੀ ਲਿਆਉਣ ਲਈ ਕਿਹਾ
NEXT STORY