ਨਵੀਂ ਦਿੱਲੀ- ਪ੍ਰਿਅੰਕਾਂ ਵਾਡਰਾਂ ਦੇ ਰਾਜਨੀਤੀ 'ਚ ਐਂਟਰੀ ਕਰਨ ਤੋਂ ਬਾਅਦ ਜਿੱਥੇ ਕਾਂਗਰਸ ਪਾਰਟੀ ਪਹਿਲਾਂ ਤਾਂ ਮਹਾਗਠਜੋੜ ਦੀ ਗੱਲ ਕਰ ਰਹੀ ਸੀ ਪਰ ਹੁਣ ਪਾਰਟੀ ਨੇ 'ਇਕੱਲੇ ਚੱਲੋ' ਦੀ ਰਣਨੀਤੀ ਅਪਣਾ ਲਈ ਹੈ। ਇਸ ਰਣਨੀਤੀ ਦੇ ਤਹਿਤ ਕਾਂਗਰਸ ਕਈ ਸੂਬਿਆਂ 'ਚ ਮਹਾਗਠਜੋੜ ਤੋਂ ਦੂਰ ਹੋ ਕੇ ਇਕੱਲੇ ਚੋਣ ਲੜਨ ਵਾਲੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਾਂਗਰਸ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਮੇਤ ਕਈ ਹੋਰ ਸੂਬਿਆਂ 'ਚ ਇਕੱਲੇ ਚੋਣਾਂ ਲੜੇਗੀ। ਇੰਨਾ ਹੀ ਨਹੀਂ ਆਂਧਰਾ ਪ੍ਰਦੇਸ਼ 'ਚ ਤਾਂ ਇਸ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਾਨ ਚਾਂਡੀ ਨੇ ਕਿਹਾ ਸੀ ਕਿ ਕਾਂਗਰਸ ਆਂਧਰਾ ਪ੍ਰਦੇਸ਼ 'ਚ ਸਾਰੀਆਂ 175 ਵਿਧਾਨ ਸਭਾ ਸੀਟਾਂ ਅਤੇ 25 ਲੋਕ ਸਭਾ ਸੀਟਾਂ 'ਤੇ ਇਕੱਲੇ ਚੋਣਾਂ ਲੜੇਗੀ ਅਤੇ ਟੀ. ਡੀ. ਪੀ ਦੇ ਨਾਲ ਸਾਡਾ ਗਠਜੋੜ ਸਿਰਫ ਰਾਸ਼ਟਰੀ ਪੱਧਰ 'ਤੇ ਹੈ। ਅਸੀਂ ਸੂਬੇ 'ਚ ਟੀ. ਡੀ. ਪੀ. ਦੇ ਨਾਲ ਗਠਜੋੜ ਨਹੀਂ ਕਰਾਂਗੇ। ਓਮਾਨ ਚਾਂਡੀ ਨੇ ਕਿਹਾ ਹੈ ਕਿ ਉਹ ਚੋਣਾਂ ਦੀ ਤਿਆਰੀ ਦੇ ਬਾਰੇ 'ਚ ਚਰਚਾ ਕਰਨ ਦੇ ਲਈ ਫਿਰ 31 ਜਨਵਰੀ ਨੂੰ ਇਕੱਠੇ ਹੋਣਗੇ। ਇਸ ਦਾ ਮਤਲਬ ਕਿ ਕਾਂਗਰਸ ਅਤੇ ਟੀ. ਡੀ. ਪੀ. ਦੇ ਵਿਚਾਲੇ ਆਂਧਰਾ ਪ੍ਰਦੇਸ਼ 'ਚ ਕੋਈ ਮਹਾਗਠਜੋੜ ਨਹੀਂ ਹੋਵੇਗਾ।
ਦੋਵੇਂ ਪਾਰਟੀਆਂ ਹਾਲ ਹੀ 'ਚ ਵਿਧਾਨ ਸਭਾ ਚੋਣਾਂ ਇਕੱਠੀਆਂ ਲੜੀਆਂ ਸੀ ਪਰ ਚੋਣਾਂ ਦਾ ਨਤੀਜਾ ਕਾਫੀ ਭਿਆਨਕ ਸਾਬਿਤ ਹੋਇਆ ਸੀ। ਸ਼ਾਇਦ ਇਹ ਕਾਰਨ ਹੈ ਕਿ ਦੋਵੇਂ ਪਾਰਟੀਆਂ ਆਂਧਰਾ ਪ੍ਰਦੇਸ਼ 'ਚ ਇਕੱਲੇ-ਇਕੱਲੇ ਚੋਣਾਂ ਲੜਨਾ ਚਾਹੁੰਦੀ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 19 ਜਨਵਰੀ ਨੂੰ ਮਹਾਰੈਲੀ ਦਾ ਆਯੋਜਨ ਕੀਤਾ ਸੀ। ਇਸ 'ਚ 20 ਪਾਰਟੀਆਂ ਦੇ ਨੇਤਾ ਸ਼ਾਮਿਲ ਹੋਏ ਸਨ ਪਰ ਇਸ 'ਚ ਨਾ ਤਾ ਰਾਹੁਲ ਗਾਂਧੀ ਅਤੇ ਨਾ ਹੀ ਸੋਨੀਆ ਗਾਂਧੀ ਪਹੁੰਚੇ ਸੀ ਪਰ ਦੋਵਾਂ ਨੇ ਮੈਸੇਜ਼ ਰਾਹੀਂ ਮਮਤਾ ਦਾ ਮਹਾਰੈਲੀ ਦੀ ਸਫਲਤਾ ਦੇ ਲਈ ਵਧਾਈ ਜ਼ਰੂਰ ਭੇਜੀ ਸੀ।
ਜਦੋਂ ਸੜਕ 'ਤੇ ਡਿੱਗੇ ਫੋਟੋਗ੍ਰਾਫਰ ਨੂੰ ਰਾਹੁਲ ਗਾਂਧੀ ਨੇ ਚੁੱਕਿਆ (ਵੀਡੀਓ)
NEXT STORY