ਕੋਚੀ- ਕਾਂਗਰਸ ਪਾਰਟੀ ਦੇ ਵਿਦਿਆਰਥੀ ਵਿੰਗ ਕੇਰਲ ਸਟੂਡੈਂਟਸ ਯੂਨੀਅਨ (ਕੇ.ਐੱਸ.ਯੂ.) ਦੇ ਵਰਕਰਾਂ ਨੇ ਐਤਵਾਰ ਨੂੰ ਮੁੱਖ ਮੰਤਰੀ ਪਿਨਰਾਈ ਵਿਜੇਯਨ ਦੇ ਕਾਫਿਲੇ ’ਤੇ ਜੁੱਤੀ ਸੁੱਟੀ। ਇਹ ਕਾਫਿਲਾ ਪੇਰੁੰਬਵੂਰ ਤੋਂ ਕੋਠਾਮੰਗਲਮ ਜਾ ਰਿਹਾ ਸੀ। ਘਟਨਾ ਤੋਂ ਬਾਅਦ ਟੈਲੀਵਿਜ਼ਨ ਚੈਨਲਾਂ ਨੇ ਦਿਖਾਇਆ ਕਿ ਪੁਲਸ ਨੇ ਵਰਕਰਾਂ ’ਤੇ ਲਾਠੀਆਂ ਵਰ੍ਹਾਈਆਂ। ਕੁਝ ਤਸਵੀਰਾਂ ’ਚ ਅਣਪਛਾਤੇ ਲੋਕਾਂ ਨੂੰ ਵਰਕਰਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਵੀ ਦੇਖਿਆ ਗਿਆ। ਕੁਰੁਪਮਪਾਡੀ ਪੁਲਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਅਤੇ ਉਨ੍ਹਾਂ ’ਤੇ ਹਮਲਾ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।
ਇਸ ਦਰਮਿਆਨ ਪੇਰੁੰਬਵੂਰ ਦੇ ਵਿਧਾਇਕ ਅਲਡੋਜ਼ ਕੁੰਨਾਪਿਲੀ ਨੇ ਦੋਸ਼ ਲਾਇਆ ਕਿ ਖੱਬੇਪੱਖੀ ਵਿਦਿਆਰਥੀਆਂ ਦੇ ਸੰਗਠਨ ਡੀ. ਵਾਈ. ਐੱਫ. ਆਈ ਦੇ ਵਰਕਰਾਂ ਨੇ ਉਨ੍ਹਾਂ 'ਤੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ ਹਮਲੇ ਵਿਚ ਜ਼ਖ਼ਮੀ ਕਾਂਗਰਸ ਦੇ ਵਰਕਰ ਨੂੰ ਭਰਤੀ ਕਰਾਉਣ ਲਈ ਹਸਪਤਾਲ ਗਏ ਸਨ। ਪੇਰੁੰਬਵੂਰ ਪੁਲਸ ਨੇ ਕਿਹਾ ਕਿ ਉਸ ਘਟਨਾ ਦੇ ਸਬੰਧ ਵਿਚ ਵੀ ਮਾਮਲਾ ਦਰਜ ਕੀਤਾ ਗਿਆ ਹੈ। ਵਿਰੋਧੀ ਦਲ ਦਾ ਦੋਸ਼ ਹੈ ਕਿ ਸਰਕਾਰ ਸਿਆਸੀ ਮੁਹਿੰਮਾਂ ਲਈ ਸਰਕਾਰੀ ਤੰਤਰ ਦੀ ਵਰਤੋਂ ਕਰ ਰਹੀ ਹੈ।
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ : ਕੇਂਦਰ ਸਰਕਾਰ ਦਾ ਧਾਰਾ 370 ਨੂੰ ਹਟਾਉਣ ਦਾ ਫ਼ੈਸਲਾ ਰੱਖਿਆ ਬਰਕਰਾਰ
NEXT STORY