ਪਟਨਾ, (ਏਜੰਸੀ)-ਬਿਹਾਰ ਪੁਲਸ ਦੇ ਇਕ ਸਿਪਾਹੀ ਨੇ ਪਟਨਾ ਦੇ ਦਾਨਾਪੁਰ ਇਲਾਕੇ ’ਚ ਕਥਿਤ ਤੌਰ ’ਤੇ ਆਪਣੇ ਸਰਵਿਸ ਰਿਵਾਲਵਰ ਨਾਲ ਪਹਿਲਾਂ ਭੈਣ ਨੂੰ ਗੋਲੀ ਮਾਰੀ ਅਤੇ ਫਿਰ ਉਸੇ ਹਥਿਆਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਸਿਪਾਹੀ ਦੀ ਪਛਾਣ ਓਮ ਚੰਦਰ ਵਜੋਂ ਹੋਈ ਹੈ। ਉਹ ਪੂਰਬੀ ਚੰਪਾਰਣ ਜ਼ਿਲੇ ’ਚ ਤਾਇਨਾਤ ਸੀ।
ਪਟਨਾ ਸ਼ਹਿਰ ਦੇ ਪੁਲਸ ਸੁਪਰਡੈਂਟ (ਪੱਛਮੀ) ਸੰਕਲਪ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੰਗਲਵਾਰ ਸ਼ਾਮ ਨੂੰ ਦਾਨਾਪੁਰ ਪੁਲਸ ਸਟੇਸ਼ਨ ਨੂੰ ਸੂਚਨਾ ਮਿਲੀ ਸੀ ਕਿ 2 ਲੋਕਾਂ ਨੂੰ ਗੋਲੀ ਮਾਰੀ ਗਈ ਹੈ। ਪੁਲਸ ਟੀਮ ਤੁਰੰਤ ਘਟਨਾ ਸਥਾਨ ’ਤੇ ਪੁੱਜੀ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਵਾਂ ਦੀ ਮੌਤ ਹੋ ਚੁੱਕੀ ਸੀ। ਐੱਸ. ਪੀ. ਨੇ ਕਿਹਾ ਕਿ ਮ੍ਰਿਤਕ ਦਾ ਸਰਵਿਸ ਰਿਵਾਲਵਰ ਅਤੇ ਕੁਝ ਕਾਰਤੂਸ ਘਟਨਾ ਸਥਾਨ ਤੋਂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ ਅਤੇ ਜਾਂਚ ਵਿਚ ਸਹਾਇਤਾ ਲਈ ਫੋਰੈਂਸਿਕ ਮਾਹਿਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ।’’
ਘਰੇਲੂ ਹਵਾਈ ਯਾਤਰੀ ਗਿਣਤੀ ਅਗਸਤ ’ਚ 6.34 ਫੀਸਦੀ ਘੱਟ ਕੇ 121.26 ਲੱਖ ਰਹੀ
NEXT STORY