ਨੈਸ਼ਨਲ ਡੈਸਕ- ਧਾਰਾਸ਼ਿਵ ਜ਼ਿਲ੍ਹੇ ਦੀ ਕੰਜ਼ਿਊਮਰ ਫੋਰਮ ਕੋਰਟ ਨੇ ਇਕ ਮਹਿਲਾ ਦੀ ਸ਼ਿਕਾਇਤ ’ਤੇ ਬੁਟੀਕ ਨੂੰ 15,000 ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਦੇ ਨਾਲ ਹੀ ਬੁਟੀਕ ਮਹਿਲਾ ਨੂੰ ਇਕ ਬਲਾਊਜ਼ ਮੁਫਤ ’ਚ ਦੇਵੇਗਾ, ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ। ਦਰਅਸਲ, ਮਾਮਲਾ ਕਸਟਮਰ ਨੂੰ ਦਿੱਤੇ ਸਮੇਂ ’ਤੇ ਆਰਡਰ ਪੂਰਾ ਨਾ ਕਰ ਪਾਉਣ ਦਾ ਹੈ। ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ (ਡਿਸਟ੍ਰਿਕਟ ਕੰਜ਼ਿਊਮਰ ਰਿਡ੍ਰੇਸਲ ਕਮਿਸ਼ਨ) ਦੇ ਪ੍ਰਧਾਨ ਕਿਸ਼ੋਰ ਵਾਂਦੇ ਅਤੇ ਮੈਂਬਰ ਵੈਸ਼ਾਲੀ ਬੋਰਡੇ ਨੇ 15 ਜੁਲਾਈ ਨੂੰ ਇਹ ਫੈਸਲਾ ਸੁਣਾਇਆ ਹੈ।
ਇਹ ਹੈ ਮਾਮਲਾ
ਜਾਣਕਾਰੀ ਅਨੁਸਾਰ ਇਹ ਮਾਮਲਾ ਇਕ ਸਾਲ ਪੁਰਾਣਾ ਹੈ। ਸਵਾਤੀ ਕਸਤੂਰੀ ਨਾਂ ਦੀ ਇਕ ਮਹਿਲਾ ਨੇ ਧਾਰਾਸ਼ਿਵ ’ਚ ਮਾਰਟੀਨ ਬੁਟੀਕ ਨੂੰ 2 ਬਲਾਊਜ਼ ਤਿਆਰ ਕਰ ਕੇ ਦੇਣ ਦਾ ਆਰਡਰ ਦਿੱਤਾ ਸੀ। ਇਹ ਆਰਡਰ ਮਹਿਲਾ ਨੇ 13 ਜਨਵਰੀ 2023 ਨੂੰ ਦਿੱਤਾ ਸੀ। ਇਸ ਦਾ ਪੂਰਾ ਕਾਸਟ ਬੁਟੀਕ ਨੇ 6300 ਰੁਪਏ ਦੱਸਿਆ ਸੀ। ਇਸ ’ਤੇ ਸਵਾਤੀ ਨੇ 3000 ਰੁਪਏ ਦਾ ਭੁਗਤਾਨ ਵੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਨਾਬਾਲਗਾਂ ਨੂੰ ਵਾਹਨ ਚਲਾਉਣ ਤੋਂ ਰੋਕਣ ਦੇ ਨਿਯਮਾਂ 'ਚ ਨਵੀਂ ਅਪਡੇਟ, ਬੱਚਿਆਂ ਦੇ ਮਾਪੇ ਜ਼ਰੂਰ ਪੜ੍ਹੋ ਇਹ ਖ਼ਬਰ
ਇਸ ਤੋਂ ਬਾਅਦ ਬੁਟੀਕ ਵੱਲੋਂ ਦਿੱਤੇ ਸਮੇਂ ਅਨੁਸਾਰ 25 ਜਨਵਰੀ 2023 ਨੂੰ ਸਵਾਤੀ ਨੂੰ ਸਿਰਫ ਇਕ ਬਲਾਊਜ਼ ਬਣਾ ਕੇ ਦਿੱਤਾ ਗਿਆ, ਜਦੋਂਕਿ ਗੱਲ ਦੋਵੇਂ ਬਲਾਊਜ਼ ਦੇਣ ਦੀ ਹੋਈ ਸੀ। ਇਸ ਤੋਂ ਬਾਅਦ ਬੁਟੀਕ ਮਾਲਿਕ ਨੇ ਦੂਜਾ ਬਲਾਊਜ਼ 1 ਫਰਵਰੀ ਨੂੰ ਦੇਣ ਦਾ ਵਚਨ ਕੀਤਾ। ਇਸ ਤੋਂ ਬਾਅਦ ਵੀ ਉਸ ਸਮੇਂ ਤੱਕ ਦੂਜਾ ਬਲਾਊਜ਼ ਬਣਾ ਕੇ ਨਹੀਂ ਦਿੱਤਾ ਗਿਆ।
ਇਸ ਤੋਂ ਬਾਅਦ ਮਹਿਲਾ ਕਸਟਮਰ ਨੇ ਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਕਈ ਵਾਰ ਬੁਟੀਕ ਨੂੰ ਉਸ ਦਾ ਬਲਾਊਜ਼ ਬਣਾ ਕੇ ਦੇਣ ਨੂੰ ਕਿਹਾ ਪਰ ਬੁਟੀਕ ਦੀ ਮਾਲਿਕ ਨੇਹਾ ਸੰਤ ਨੇ ਦੂਜਾ ਬਲਾਊਜ਼ ਦੇਣ ਤੋਂ ਮਨ੍ਹਾ ਕਰ ਦਿੱਤਾ। ਨਾਲ ਹੀ ਉਹ ਬਲਾਊਜ਼ ਨਾ ਦੇਣ ਪਿੱਛੇ ਕੋਈ ਵੀ ਸੰਤੋਸ਼ਜਨਕ ਵਜ੍ਹਾ ਨਹੀਂ ਦੱਸ ਸਕੀ।, ਜਿਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਕੰਜ਼ਿਊਮਰ ਕੋਰਟ 'ਚ ਕਰ ਦਿੱਤੀ, ਜਿਸ ਦੀ ਕਾਰਵਾਈ ਕਰਦੇ ਹੋਏ ਅਦਾਲਤ ਨੇ ਬੁਟੀਕ 'ਤੇ 15,000 ਰੁਪਏ ਜੁਰਮਾਨਾ ਠੋਕਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਧੀ ਰਾਤੀ ਹੋਇਆ ਵੱਡਾ ਐਨਕਾਊਂਟਰ, ਪੁਲਸ ਟੀਮ ਤੇ ਬਦਮਾਸ਼ਾਂ ਵਿਚਾਲੇ ਹੋਈ ਤਾਬੜਤੋੜ ਫਾਇਰਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਵਨ ਨੇਸ਼ਨ, ਵਨ ਇਲੈਕਸ਼ਨ' 'ਤੇ ਪੈਨਲ ਦੀਆਂ ਸਿਫਾਰਿਸ਼ਾਂ ਸਰਕਾਰ ਨੂੰ ਸੌਂਪੀਆਂ: ਕੇਂਦਰੀ ਮੰਤਰੀ ਅਰਜੁਨ ਮੇਘਵਾਲ
NEXT STORY