ਕੋਲਕਾਤਾ : ਪੱਛਮੀ ਬੰਗਾਲ ਵਿੱਚ ਇਸ ਸਾਲ ਦੇ ਮੱਧ ਤੱਕ ਚੋਣਾਂ ਹੋਣੀਆਂ ਹਨ। ਜਿਵੇਂ ਜਿਵੇਂ ਸਮਾਂ ਲੰਘ ਰਿਹਾ ਹੈ ਬੰਗਾਲ ਵਿੱਚ ਸਿਆਸੀ ਪਾਰਾ ਚੜ੍ਹਦਾ ਜਾ ਰਿਹਾ ਹੈ। ਵਿਰੋਧੀ ਧਿਰ ਇਕ ਦੂਜੇ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਬਿਆਨਾਂ ਦਾ ਦੌਰਾ ਜਾਰੀ ਹੈ। ਇਸ ਸਭ ਵਿਚਾਲੇ ਭੱਦੀ ਸ਼ਬਦਾਵਲੀ ਦਾ ਵੀ ਇਸਤੇਮਾਲ ਹੋ ਰਿਹਾ ਹੈ। ਮੰਗਲਵਾਰ ਨੂੰ ਟੀ.ਐੱਮ.ਸੀ. ਕਰਮਚਾਰੀਆਂ ਦੀ ਨਾਅਰੇਬਾਜ਼ੀ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਉਹ ਬੰਗਾਲ ਦੇ ਗੱਦਾਰਾਂ ਨੂੰ ਗੋਲੀ ਮਾਰੋ... ਬੋਲਦੇ ਸੁਣਾਈ ਦੇ ਰਹੇ ਹਨ। ਇਹ ਨਾਅਰੇਬਾਜੀ ਕੋਲਕਾਤਾ ਵਿੱਚ ਹੋਈ ਪਾਰਟੀ ਰੈਲੀ ਦੌਰਾਨ ਟੀ.ਐੱਮ.ਸੀ. ਦੇ ਕਰਮਚਾਰੀਆਂ ਨੇ ਲਗਾਏ।
ਇਹ ਵੀ ਪੜ੍ਹੋ- 4 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲੱਗ ਚੁੱਕਾ ਹੈ ਟੀਕਾ, 3 ਦਿਨ 'ਚ ਅਮਰੀਕਾ ਨੂੰ ਪਛਾੜ ਦੇਵੇਗਾ ਭਾਰਤ: ਸਿਹਤ ਮੰਤਰਾਲਾ
ਟੀ.ਐੱਮ.ਸੀ. ਕਰਮਚਾਰੀਆਂ ਤੋਂ ਇਲਾਵਾ ਮੰਗਲਵਾਰ ਨੂੰ ਪਾਰਟੀ ਦੇ ਨੇਤਾ ਮਦਨ ਮਿੱਤਰਾ ਨੇ ਵੀ ਇੱਕ ਵਿਵਾਦਿਤ ਬਿਆਨ ਦਿੱਤਾ। ਹਾਵੜਾ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਟੀ.ਐੱਮ.ਸੀ. ਨੇਤਾ ਮਦਨ ਮਿੱਤਰਾ ਨੇ ਕਿਹਾ, ਜੋ ਬੀਜੇਪੀ ਵਲੋਂ ਹਨ ਉਹ ਇਹ ਸੁਣ ਲੈਣ, ਦੁੱਧ ਮੰਗੋਗੇ ਤਾਂ ਖੀਰ ਦਿਆਂਗੇ, ਜੇਕਰ ਬੰਗਾਲ ਮੰਗੋਗੇ ਤਾਂ ਚੀਰ ਦਿਆਂਗੇ।
ਚੋਣ ਮਾਹੌਲ ਵਿੱਚ ਅਕਸਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਰਾਜਨੇਤਾ ਜਾਂ ਕਰਮਚਾਰੀ ਇੱਕ ਦੂਜੇ 'ਤੇ ਨਿਸ਼ਾਨਾ ਵਿੰਨ੍ਹਣ ਦੌਰਾਨ ਭਾਸ਼ਾ ਦੀ ਮਰਿਆਦਾ ਭੁੱਲ ਜਾਂਦੇ ਹਨ। ਪਿਛਲੇ ਸਾਲ ਨਵੰਬਰ ਵਿੱਚ ਟੀ.ਐੱਮ.ਸੀ. ਦੇ ਨੇਤਾ ਕਲਿਆਣ ਬੈਨਰਜੀ ਨੇ ਪੱਛਮੀ ਬੰਗਾਲ ਦੇ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ 'ਤੇ ਬੀਜੇਪੀ ਦਾ ਏਜੰਟ ਹੋਣ ਦਾ ਦੋਸ਼ ਲਗਾਇਆ ਸੀ। ਇਸ 'ਤੇ ਅਧੀਰ ਰੰਜਨ ਚੌਧਰੀ ਨੇ ਪਲਟਵਾਰ ਕਰਦੇ ਹੋਏ ਕਲਿਆਣ ਬੈਨਰਜੀ ਲਈ ਮਮਤਾ ਦੇ ਪਾਲਤੂ ਕੁੱਤੇ ਵਰਗੇ ਸ਼ਬਦਾਂ ਦਾ ਇਸਤੇਮਾਲ ਕਰ ਦਿੱਤਾ ਸੀ। ਅਧੀਰ ਰੰਜਨ ਚੌਧਰੀ ਨੇ ‘ਅਲਸੇਸਿਅਨ ਕੁੱਤੇ’ ਵਰਗੇ ਸ਼ਬਦ ਦਾ ਵੀ ਇਸਤੇਮਾਲ ਕਰ ਦਿੱਤਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕੱਲ ਤੋਂ ਮਾਲਦੀਵ ਸਮੇਤ ਇਨ੍ਹਾਂ ਗੁਆਂਢੀ ਦੇਸ਼ਾਂ 'ਚ ਪੁੱਜੇਗੀ ਭਾਰਤ 'ਚ ਬਣੀ ਵੈਕਸੀਨ
NEXT STORY