ਲੰਡਨ/ਨਵੀਂ ਦਿੱਲੀ (ਬਿਊਰੋ)— ਲੰਡਨ ਵਿਚ ਕੱਲ ਤੋਂ ਚਾਰ ਦਿਨੀਂ (16 ਅਪ੍ਰੈਲ ਤੋਂ 20 ਅਪ੍ਰੈਲ) ਕਾਮਨਵੈਲਥ ਦੇਸ਼ਾਂ ਦਾ ਸ਼ਿਖਰ ਸੰਮੇਲਨ ਸ਼ੁਰੂ ਹੋਣ ਜਾ ਰਿਹਾ ਹੈ। ਸਾਲ 2009 ਦੇ ਬਾਅਦ ਮੋਦੀ ਅਜਿਹੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ, ਜੋ ਇਸ ਸੰਮੇਲਨ ਵਿਚ ਹਿੱਸਾ ਲੈਣਗੇ। ਖਾਸ ਗੱਲ ਇਹ ਹੈ ਕਿ 52 ਦੇਸ਼ਾਂ ਦੇ ਮੁਖੀਆਂ ਵਿਚੋਂ ਉਹ ਇਕੱਲੇ ਅਜਿਹੇ ਪੀ.ਐੱਮ. ਹੋਣਗੇ , ਜੋ ਉੱਥੇ ਲਿਮੋਜੀਨ (Limousine) ਕਾਰ ਵਿਚ ਸਫਰ ਕਰਨਗੇ ਜਦਕਿ ਬਾਕੀ ਦੇਸ਼ਾਂ ਦੇ ਨੇਤਾ ਸੰਮੇਲਨ ਦੌਰਾਨ ਕੋਚ (ਬੱਸ) ਵਿਚ ਸਫਰ ਕਰਨਗੇ।
ਮਹਾਰਾਣੀ ਨਾਲ ਕਰਨਗੇ ਮੀਟਿੰਗ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਦੀ ਇਕੱਲੇ ਅਜਿਹੇ ਨੇਤਾ ਹੋਣਗੇ, ਜੋ ਆਪਣੀ ਬ੍ਰਿਟਿਸ਼ ਹਮਰੁਤਬਾ ਥੈਰੇਸਾ ਮੇਅ ਨਾਲ ਦੋ-ਪੱਖੀ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਮੋਦੀ ਉਨ੍ਹਾਂ ਤਿੰਨ ਨੇਤਾਵਾਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਬਰਮਿੰਘਮ ਪੈਲੇਸ ਵਿਚ ਮਹਾਰਾਣੀ ਨਾਲ ਨਿੱਜੀ ਮੁਲਾਕਾਤ ਲਈ ਸੱਦਾ ਦਿੱਤਾ ਗਿਆ ਹੈ।
ਲਗਜ਼ਰੀ ਕਾਰ ਵਿਚ ਕਰਨਗੇ ਸਫਰ
ਜਾਣਕਾਰੀ ਮੁਤਾਬਕ ਸੰਮੇਲਨ ਵਿਚ ਆਉਣ ਵਾਲੇ ਸਾਰੇ ਨੇਤਾਵਾਂ ਨੂੰ ਵੱਖ-ਵੱਖ ਥਾਵਾਂ 'ਤੇ ਜਾਣ ਲਈ ਕੋਚ ਸੇਵਾ ਮਿਲੇਗੀ ਪਰ ਸਿਰਫ ਮੋਦੀ ਹੀ ਲਿਮੋਜਿਨ ਕਾਰ ਵਿਚ ਸਫਰ ਕਰਨਗੇ। ਦੱਸਣਯੋਗ ਹੈ ਕਿ ਇਸ ਸੰਮੇਲਨ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਤੇ ਰਾਸ਼ਟਰਪਤੀ ਮਮਨੂਨ ਹੁਸੈਨ ਵੀ ਸ਼ਾਮਲ ਹੋਣਗੇ।
ਮੋਦੀ ਕਰਨਗੇ 'ਭਾਰਤ ਦੀ ਬਾਤ, ਸਭ ਕੇ ਸਾਥ'
ਪ੍ਰਧਾਨ ਮੰਤਰੀ ਮੋਦੀ ਲੰਡਨ ਵਿਚ 18 ਅਪ੍ਰੈਲ ਦੀ ਰਾਤ ਨੂੰ 'ਭਾਰਤ ਦੀ ਬਾਤ, ਸਭ ਕੇ ਸਾਥ' ਨਾਂ ਦੇ ਸਿਰਲੇਖ ਦੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਇਹ ਪ੍ਰੋਗਰਾਮ ਲਾਈਵ ਹੋਵੇਗਾ ਅਤੇ ਇਸ ਦੌਰਾਨ ਦੁਨੀਆ ਭਰ ਦੇ 1,500 ਐੱਨ. ਆਰ. ਆਈ. ਉਨ੍ਹਾਂ ਤੋਂ ਲਾਈਵ ਸਵਾਲ ਪੁੱਛ ਸਕਣਗੇ।
ਇਸ ਪ੍ਰੋਗਰਾਮ ਮਗਰੋਂ ਪ੍ਰਿੰਸ ਚਾਰਲਸ ਉਨ੍ਹਾਂ ਲਈ ਇਕ ਈਵੈਂਟ ਦਾ ਆਯੋਜਨ ਕਰਨਗੇ। ਇਸ ਈਵੈਂਟ ਵਿਚ ਭਾਰਤ-ਬ੍ਰਿਟੇਨ ਵਿਚਕਾਰ ਤਕਨੀਕ ਦੇ ਖੇਤਰ ਵਿਚ ਸਹਿਯੋਗ ਬਾਰੇ ਗੱਲਬਾਤ ਹੋਵੇਗੀ। ਪ੍ਰਧਾਨ ਮੰਤਰੀ ਮੋਦੀ 17 ਅਪ੍ਰੈਲ ਨੂੰ ਲੰਡਨ ਪਹੁੰਚਣਗੇ। 18 ਅਪ੍ਰੈਲ ਨੂੰ ਥੈਰੇਸਾ ਮੇਅ ਨਾਲ ਰਾਤ ਦਾ ਭੋਜਨ ਕਰਨਗੇ ਅਤੇ 19 ਅਪ੍ਰੈਲ ਨੂੰ ਮਹਾਰਾਣੀ ਨਾਲ ਰਾਤ ਦੇ ਭੋਜਨ ਲਈ ਬਰਮਿੰਘਮ ਪੈਲੇਸ ਜਾਣਗੇ।
ਉਨਾਵ ਗੈਂਗਰੇਪ ਮਾਮਲਾ : ਪੀੜਤ ਦੇ ਚਾਚਾ ਨੇ ਕਿਹਾ, ਲੋਕਾਂ ਨੂੰ ਧਮਕਾ ਰਹੇ ਸੇਂਗਰ ਦੇ ਗੁੰਡੇ, 2 ਲਾਪਤਾ
NEXT STORY