ਪਟਨਾ— ਬਿਹਾਰ ’ਚ ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਪਲਸ ਪੋਲੀਓ ਅਭਿਆਨ ਦੇ ਤਹਿਤ ਡੋਰ-ਟੂ-ਡੋਰ ਹੁਣ ਤਕ 2 ਕਰੋੜ 70 ਲੱਖ ਲੋਕਾਂ ਦੀ ਸ¬ਕ੍ਰੀਨਿੰਗ ਕੀਤੀ ਗਈ ਹੈ। ਬਿਹਾਰ ਦੇ ਪ੍ਰਮੁੱਖ ਸਿਹਤ ਸਕੱਤਰ ਸੰਜੇ ਕੁਮਾਰ ਨੇ ਦੱਸਿਆ ਕਿ ਹੁਣ ਤਕ ਜੋ ਕੋਰੋਨਾ ਪਾਜ਼ੀਟਿਵ ਮਿਲੇ ਹਨ, ਉਸਦਾ ਲੱਛਣ ਜਾਂ ਫਿਰ ਟ੍ਰੈਵਲ ਹਿਸਟਰੀ ਦੇ ਆਧਾਰ ’ਤੇ ਟੈਸਟ ਕੀਤੇ ਜਾਣ ’ਤੇ ਕੰਫਰਮ ਹੋਇਆ ਹੈ। ਬਿਹਾਰ ਦੇ 6 ਕੋਰੋਨਾ ਟੈਸਟ ਸੈਂਟਰਾਂ ’ਤੇ ਹੁਣ ਤਕ 12 ਹਜ਼ਾਰ ਤੋਂ ਜ਼ਿਆਦਾ ਦੀ ਸਵੈਬ ਜਾਂਚ ਕੀਤੀ ਜਾ ਚੁੱਕੀ ਹੈ। ਬਿਹਾਰ ’ਚ ਜੋ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਉਨ੍ਹਾਂ ’ਚ ਜ਼ਿਆਦਾਤਰ ਟਰੈਵਲ ਹਿਸਟਰੀ ਵਾਲੇ ਜਾਂ ਉਸਦੇ ਸੰਪਰਕ ’ਚ ਆਏ ਲੋਕਾਂ ’ਚ ਹੀ ਵਾਇਰਸ ਪਾਇਆ ਗਿਆ ਹੈ। ਸੰਜੇ ਕੁਮਾਰ ਨੇ ਦੱਸਿਆ ਕਿ ਵੈਸ਼ਾਲੀ ਦੇ ਇਕ ਮਰੀਜ਼ ਦੇ ਵਾਰੇ ’ਚ ਥੋੜਾ ਸ਼ੱਕ ਜ਼ਰੂਰ ਪੈਂਦਾ ਹੋਇਆ ਸੀ ਕਿਉਂਕਿ ਉਸਦੀ ਕੋਈ ਟਰੈਵਲ ਹਿਸਟਰੀ ਨਹÄ ਸੀ ਤੇ ਹੋਰ ਬੀਮਾਰੀ ਦੇ ਇਲਾਜ਼ ਦੇ ਦੌਰਾਨ ਪਤਾ ਲੱਗਿਆ ਕਿ ਉਹ ਕੋਰੋਨਾ ਪਾਜ਼ੀਟਿਵ ਹੈ। ਬਾਅਦ ’ਚ ਉਸਦੀ ਮੌਤ ਵੀ ਹੋ ਗਈ।
14 ਜ਼ਿਲਿ੍ਹਆਂ ਦੇ 113 ਮਰੀਜ਼ ਹਨ ਕੋਰੋਨਾ ਪਾਜ਼ੀਟਿਵ
ਬਿਹਾਰ ਦੇ 14 ਜ਼ਿਲਿ੍ਹਆਂ ਦੇ 113 ਲੋਕ ਸੋਮਵਾਰ ਦੁਪਹਿਰ ਤਕ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਜੇਕਰ ਇਸਦਾ ਵਿਸ਼ਲੇਸ਼ਣ ਕਰੀਏ ਤਾਂ ਇਸ ’ਚ 86 ਕੇਸ ਬਿਹਾਰ ਦੇ ਕੇਵਲ ਚਾਰ ਜ਼ਿਲ੍ਹੇ ਸਿਵਾਨ-29, ਨਾਲੰਦਾ-28, ਮੁੰਗੇਰ-20 ਤੇ ਬੇਗੂਸਰਾਏ-09 ਆਉਂਦੇ ਹਨ। ਜੇਕਰ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਇਕ ਗੱਲ ਹੋਰ ਸਾਹਮਣੇ ਆਈ ਹੈ ਕਿ ਸੂਬੇ ’ਚ ਕਰੀਬ 80 ਫੀਸਦੀ ਸਿਰਫ ਚਾਰ ਲੋਕਾਂ ਦੀ ਵਜ੍ਹਾ ਨਾਲ ਵਧਿਆ ਹੈ। ਬਿਹਾਰ ’ਚ ਸਭ ਤੋਂ ਪਹਿਲਾਂ ਕੋਰੋਨਾ ਕੇਸ ਮੁੰਗੇਰ ਤੋਂ ਸਾਹਮਣੇ ਆਇਆ ਸੀ ਤੇ ਹੁਣ ਤਕ 20 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਭ ਤੋਂ ਪਹਿਲਾਂ ਮੁੰਗੇਰ ਦੀ ਗੱਲ ਕਰੀਏ ਤਾਂ ਉਹ ਇਕ ਵਿਅਕਤੀ ਕਤਰ ਤੋਂ ਆਇਆ ਸੀ, ਜਿਸਦੀ ਵਜ੍ਹਾ ਨਾਲ ਉਸਦੇ ਪਰਿਵਾਰ ਦੇ 7 ਲੋਕ ਕੋਰੋਨਾ ਪਾਜ਼ੀਟਿਵ ਹੋਏ ਸਨ ਹਾਲਾਂਕਿ ਪਟਨਾ ਦੇ ਜਿਸ ਨਿਜੀ ਹਸਪਤਾਲ ’ਚ ਉਸਨੇ ਪਹਿਲਾਂ ਆਪਣਾ ਇਲਾਜ਼ ਕਰਵਾਇਆ ਸੀ ਉੱਥੇ ਦੇ 5 ਸਟਾਫ ਵੀ ਉਸਦੇ ਸੰਪਰਕ ’ਚ ਆਏ ਸਨ।
ਅਦਾਲਤ ਨੇ ਮਹਿਲਾ ਨੂੰ 23 ਹਫਤੇ ਦਾ ਗਰਭਪਾਤ ਕਰਾਉਣ ਦੀ ਦਿੱਤੀ ਇਜਾਜ਼ਤ
NEXT STORY