ਨੈਸ਼ਨਲ ਡੈਸਕ– ਭਾਰਤ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਦੇ ਸਭ ਤੋਂ ਬੁਰੇ ਪ੍ਰਕੋਪ ਦਾ ਸਾਹਮਣਾ ਕਰ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਵੱਡੀ ਗਿਣਤੀ ’ਚ ਨੌਜਵਾਨਾਂ ਨੂੰ ਆਪਣੀ ਚਪੇਟ ’ਚ ਲੈ ਰਹੀ ਹੈ। ਇਸੇ ਦੇ ਚਲਦੇ ਵਿਦਿਆਰਥੀ ਅਤੇ ਉਮੀਦਵਾਰਾਂ ਦੇ ਪੇਪਰਾਂ ਨੂੰ ਵੀ ਮੁਅੱਤਲ ਕਰਨਾ ਪੈ ਰਿਹਾ ਹੈ ਪਰ ਅਜੇ ਵੀ ਕੁਝ ਨੌਜਵਾਨ ਆਪਣੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ– ਸੀਰਮ ਨੇ ਕੋਵਿਸ਼ੀਲਡ ਦੀ ਕੀਮਤ ਘਟਾਈ, ਜਾਣੋ ਨਵੀਂ ਕੀਮਤ
ਓਡੀਸ਼ਾ ਦੇ ਇਕ ਕੋਵਿਡ ਹਸਪਤਾਲ ’ਚ ਦਾਖਲ ਇਕ ਮਰੀਜ਼ ਚਾਰਟਰਡ ਐਕਾਊਂਟੇਂਟ (ਸੀ.ਏ.) ਦੇ ਪੇਪਰਾਂ ਦੀ ਤਿਆਰੀ ਕਰਦੇ ਹੋਏ ਵੇਖਿਆ ਗਿਆ ਹੈ। ਉਸ ਦੀ ਤਸਵੀਰ ਨੂੰ ਆਈ.ਏ.ਐੱਸ. ਅਧਿਕਾਰੀ ਵਿਜੇ ਕੁਲੰਗ ਨੇ ਆਪਣੇ ਟਵਿਟਰ ’ਤੇ ਪੋਸਟ ਕੀਤਾ ਹੈ ਜੋ ਕੇ ਮੋਟੀਆਂ-ਮੋਟੀਆਂ ਕਿਤਾਬਾਂ ਅਤੇ ਇਕ ਕੈਲਕੁਲੇਟਰ ਰੱਖ ਕੇ ਬੈਠਾ ਹੋਇਆ ਹੈ। ਉਸ ਦੇ ਕੋਲ ਪੀ.ਪੀ.ਈ. ਕਿੱਟ ’ਚ ਖੜ੍ਹੇ ਤਿੰਨ ਲੋਕਾਂ ਨਾਲ ਉਹ ਗੱਲ ਕਰਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ– ‘ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਵੀ ਮੌਤ ਦਾ ਜ਼ਿਆਦਾ ਖ਼ਤਰਾ’
ਇਹ ਵੀ ਪੜ੍ਹੋ– ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਤਿਆਰ ਨਹੀਂ ਸੀ ਭਾਰਤ, ਹੁਣ ਭੁਗਤਣਾ ਪੈ ਰਿਹੈ ਖਾਮਿਆਜ਼ਾ
ਸੋਸ਼ਲ ਮੀਡੀਆ ’ਤੇ ਹੁਣ ਹਸਪਤਾਲ ’ਚ ਸੀ.ਏ. ਦੀ ਤਿਆਰੀ ਕਰਦੇ ਕੋਰੋਨਾ ਮਰੀਜ਼ ਦੀ ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਲੋਕ ਨੌਜਵਾਨ ਦੀ ਲਗਨ ਦੀ ਖੂਬ ਪ੍ਰਸ਼ੰਸਾ ਕਰ ਰਹੇ ਹਨ। ਆਈ.ਏ.ਐੱਸ. ਅਧਿਕਾਰੀ ਵਿਜੇ ਕੁਲੰਗ ਨੇ ਤਸਵੀਰ ਪੋਸਟ ਕਰਦੇ ਹੋਏ ਹਸਪਤਾਲ ’ਚ ਸੀ.ਏ. ਦੀ ਤਿਆਰੀ ਕਰ ਰਹੇ ਨੌਜਵਾਨ ਦੀ ਤਾਰੀਫ ਕੀਤੀ ਅਤੇ ਆਪਣੀ ਪੋਸਟ ’ਚ ਕਿਹਾ ਕਿ ‘ਸਫਲਤਾ’ ਸੰਯੋਗ ਨਹੀਂ ਹੈ। ਤੁਹਾਨੂੰ ਸਮਰਪਣ ਦੀ ਲੋੜ ਪੈਂਦੀ ਹੈ। ਮੈਂ ਇਕ ਕੋਵਿਡ ਹਸਪਤਾਲ ਦਾ ਦੌਰਾ ਕੀਤਾ ਅਤੇ ਇਕ ਨੌਜਵਾਨ ਨੂੰ ਹਸਪਤਾਲ ਦੇ ਬੈੱਡ ਤੇ ਸੀ.ਏ. ਦੇ ਪੇਪਰਾਂ ਲਈ ਪੜਾਈ ਕਰਦੇ ਵੇਖਿਆ। ਕਈ ਲੋਾਂ ਨੇ ਕੋਰੋਨਾ ਨਾਲ ਜੂਝਦੇ ਹੋਏ ਸੀ.ਏ. ਪੇਪਰਾਂ ਦੀ ਤਿਆਰੀ ਲਈ ਨੌਜਵਾਨ ਦੀ ਇਸ ਲਗਨ ਨੂੰ ਲੈ ਕੇ ਤਾਰੀਫ ਕੀਤੀ ਹੈ।
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਦਿੱਲੀ 'ਚ ਗੈਸ ਸਿਲੰਡਰ ਫਟਣ ਨਾਲ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ
NEXT STORY