ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਝੰਡੂਤਾ ਸਬ-ਡਵੀਜ਼ਨ ਦੇ ਅਧੀਨ ਗ੍ਰਾਮ ਪੰਚਾਇਤ ਡਮਲੀ ਦੇ ਕੋਹਿਨਾ 'ਚ ਸਤਲੁਜ ਨਦੀ 'ਚ ਪਾਣੀ 'ਚ ਤੈਰਦੀ ਇਕ ਲਾਸ਼ ਬਰਾਮਦ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਝੰਡੂਤਾ ਪੁਲਸ ਨੇ ਲਾਸ਼ ਨੂੰ ਨਦੀ ਤੋਂ ਬਾਹਰ ਕੱਢਿਆ। ਜਾਂਚ ਤੋਂ ਬਾਅਦ ਵਿਅਕਤੀ ਦੀ ਪਛਾਣ ਰਾਕੇਸ਼ ਕੁਮਾਰ (38) ਉਰਫ਼ ਰਾਕੂ ਪੁੱਤਰ ਹੇਮਰਾਜ ਪਿੰਡ ਨਾਲਟੀ ਡਾਕਘਰ ਕੰਦਰੌਰ ਤਹਿਸੀਲ ਘੁਮਾਰਵੀਂ ਜ਼ਿਲ੍ਹਾ ਬਿਲਾਸਪੁਰ ਦੇ ਰੂਪ 'ਚ ਹੋਈ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਰਾਕੇਸ਼ ਕੁਮਾਰ ਅਤੇ ਉਸ ਦੀ ਪਤਨੀ 20 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਆਏ ਸਨ ਅਤੇ ਉਹ ਹੋਮ ਕੁਆਰੰਟੀਨ ਸਨ। 22 ਅਪ੍ਰੈਲ ਨੂੰ ਰਾਤ 8 ਵਜੇ ਦੇ ਕਰੀਬ ਰਾਕੇਸ਼ ਕੁਮਾਰ ਟਾਇਲਟ ਲਈ ਬਾਹਰ ਨਿਕਲਿਆ ਸੀ ਅਤੇ ਵਾਪਸ ਘਰ ਨਹੀਂ ਆਇਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ 23 ਅਪ੍ਰੈਲ ਨੂੰ ਪੁਲਸ ਥਾਣਾ ਘੁਮਾਰਵੀਂ 'ਚ ਰਾਕੇਸ਼ ਕੁਮਾਰ ਦੀ ਗੁੰਮਸ਼ੁਦਗੀ ਲਿਖਵਾਈ ਸੀ। ਡੀ.ਐੱਸ.ਪੀ. ਘੁਮਾਰਵੀਂ ਅਨਿਲ ਠਾਕੁਰ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਲਾਸ਼ ਕਬਜ਼ੇ 'ਚ ਲੈ ਲਈ ਹੈ ਅਤੇ ਪਰਿਵਾਰ ਵਾਲਿਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਜਿਸ ਨੂੰ ਪ੍ਰੋਟੋਕਾਲ ਦੇ ਅਧੀਨ ਸਾੜਿਆ ਜਾਵੇਗਾ।
ਕੋਰੋਨਾ ਤੋਂ ਠੀਕ ਹੋਏ ਲੋਕਾਂ 'ਚ ਆ ਰਹੀਆਂ ਹਨ ਚਮੜੀ ਰੋਗ ਤੋਂ ਲੈ ਕੇ ਵਾਲ ਝੜਨ ਤੱਕ ਦੀਆਂ ਸਮੱਸਿਆਵਾਂ
NEXT STORY