ਗੁਰੂਗ੍ਰਾਮ (ਮੋਹਿਤ) — ਸਾਇਬਰ ਸਿਟੀ ਗੁਰੂਗ੍ਰਾਮ 'ਚ ਕੋਰੋਨਾ ਦਾ ਦੂਜਾ ਮਰੀਜ ਮਿਲਿਆ ਹੈ। ਦਿੱਲੀ ਦਾ ਰਹਿਣ ਵਾਲਾ 29 ਸਾਲਾ ਨੌਜਵਾਨ ਗੁਰੂਗ੍ਰਾਮ ਦੇ ਉਦਯੋਗ ਵਿਹਾਰ ਦੀ ਇਕ ਪ੍ਰਾਇਵੇਟ ਕੰਪਨੀ 'ਚ ਕੰਮ ਕਰਦਾ ਹੈ। ਨੌਜਵਾਨ ਪਿਛਲੇ ਮਹੀਨੇ 7 ਫਰਵਰੀ ਨੂੰ ਥਾਇਲੈਂਡ ਘੁੰਮਣ ਗਿਆ ਸੀ, ਉਸ ਤੋਂ ਬਾਅਦ ਥਾਈਲੈਂਡ ਤੋਂ ਮਲੇਸ਼ੀਆ ਚਲਾ ਗਿਆ। ਉਥੋਂ ਵਾਪਸ ਪਰਤਨ ਤੋਂ ਬਾਅਦ ਚਾਰ ਤਰੀਕ ਨੂੰ ਮੈਡੀਕਲ ਚੈਕਅਪ ਦੌਰਾਨ ਨੌਜਵਾਨ ਕੋਰੋਨਾ ਪਾਜ਼ਿਟੀਵ ਪਾਇਆ ਗਿਆ। ਫਿਲਹਾਲ ਨੌਜਵਾਨ ਦਿੱਲੀ ਦੇ ਏਮਜ਼ 'ਚ ਦਾਖਲ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਰਾਜਧਾਨੀ ਦਿੱਲੀ ਨਾਲ ਲੱਗਦਾ ਜ਼ਿਲਾ ਹੋਣ ਕਾਰਨ ਸਾਇਬਰ ਸਿਟੀ 'ਚ ਹੁਣ ਕੋਰੋਨਾ ਦੀਆਂ ਖਬਰਾਂ ਆਉਣ ਲੱਗ ਗਈਆਂ ਹਨ। ਗੁਰੂਗ੍ਰਾਮ ਸਥਿਤ ਪੇਟੀਐੱਮ ਕੰਪਨੀ 'ਚ ਕੰਮ ਕਰਨ ਵਾਲਾ ਨੌਜਵਾਨ ਜੋ ਹਨੀਮੂਨ ਮਨਾਉਣ ਲਈ ਇਟਲੀ ਗਿਆ ਸੀ, ਵਾਪਸ ਆਉਣ ਤੋਂ ਬਾਅਦ ਉਸ ਨੇ ਸਿਹਤ ਦੀ ਜਾਂਚ ਕਰਵਾਈ, ਜਿਸ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਉਸ ਦਾ ਏਮਜ਼ 'ਚ ਇਲਾਜ ਚੱਲ ਰਿਹਾ ਸੀ ਕਿ ਦੂਜੇ ਮਾਮਲੇ 'ਚ ਗੁਰੂਗ੍ਰਾਮ ਦੇ ਹੀ ਉਦਯੋਗ ਵਿਹਾਰ 'ਚ ਕੰਮ ਕਰਨ ਵਾਲਾ 29 ਸਾਲਾ ਨੌਜਵਾਨ ਕੋਰੋਨਾ ਪਾਜ਼ਿਟੀਲ ਮਿਲਿਆ ਹੈ।
ਗੁਰੂਗ੍ਰਾਮ ਸੀ.ਐੱਮ.ਓ. ਜੇ.ਐੱਸ. ਪੁਨੀਆ ਨੇ ਦੱਸਿਆ ਕਿ ਨੌਜਵਾਨ ਘੁੰਮਣ ਲਈ ਥਾਈਲੈਂਡ ਅਤੇ ਮਲੇਸ਼ੀਆ ਗਿਆ ਸੀ। 17 ਫਰਵਰੀ ਨੂੰ ਭਾਰਤ ਵਾਪਸ ਆਇਆ ਸੀ ਅਤੇ 18 ਤਰੀਕ ਨੂੰ ਕੰਪਨੀ ਗੁਰੂਗ੍ਰਾਮ 'ਚ ਕੰਮ ਕਰਨ ਲਈ ਆਇਆ ਸੀ। ਬੀਤੇ 4 ਮਾਰਚ ਨੂੰ ਜਦੋਂ ਸਿਹਤ ਦੀ ਜਾਂਚ ਕਰਵਾਈ ਤਾਂ ਕੋਰੋਨਾ ਪਾਜ਼ਿਟੀਵ ਮਿਲਿਆ। ਫਿਲਹਾਲ ਦਿੱਲੀ ਦੇ ਏਮਜ਼ 'ਚ ਉਸ ਦਾ ਇਲਾਜ ਚੱਲ ਰਿਹਾ ਹੈ।
ਅਲਰਟ ! ਜਾਣੋ ਕੀ ਹੈ ਕੋਰੋਨਾਵਾਇਰਸ ਦੀ 'ਸੈਕਿੰਡ ਵੇਵ', ਜਿਸ ਨਾਲ ਡਰੀ ਪੂਰੀ ਦੁਨੀਆ
NEXT STORY