ਨਵੀਂ ਦਿੱਲੀ (ਨੈਸ਼ਨਲ ਡੈਸਕ)-ਕੋਰੋਨਾ ਮਹਾਮਾਰੀ ਦੌਰਾਨ ਸਿਹਤ ਸਹੂਲਤਾਂ ਸਬੰਧੀ ਕਾਲਾਬਾਜ਼ਾਰੀਆਂ ਅਤੇ ਦਲਾਲਾਂ ਦਾ ਦਬਦਬਾ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਵੀ ਹੈ। ਇਥੇ ਗੱਲ ਕਰ ਰਹੇ ਹਾਂ ਐਂਬੂਲੈਂਸ ਸੇਵਾਵਾਂ ਦੀ ਜਿਨ੍ਹਾਂ ਦੀ ਦਲਾਲੀ ਦੀ ਚਰਚਾ ਪਹਿਲਾਂ ਜ਼ਮੀਨ ’ਤੇ ਹੀ ਹੋ ਰਹੀ ਸੀ ਪਰ ਹੁਣ ਤਾਂ ਦਲਾਲਾਂ ਨੇ ਏਅਰ ਐਂਬੂਲੈਂਸ ਨੂੰ ਵੀ ਨਹੀਂ ਛੱਡਿਆ ਹੈ। ਹਾਲ ਹੀ ਵਿਚ ਇਕ ਸ਼ਖਤ ਜੋ ਆਪਣੇ ਕੋਰੋਨਾ ਪੀੜਤ ਮਾਤਾ-ਪਿਤਾ ਨੂੰ ਇਲਾਜ ਲਈ ਤਮਿਲਨਾਡੂ ਦੇ ਇਕ ਪਿੰਡ ਤੋਂ ਮੁੰਬਈ ਲਿਜਾਉਣਾ ਚਾਹੁੰਦਾ ਸੀ ਉਸ ਤੋਂ ਏਅਰ ਐਂਬੂਲੈਂਸ ਦੇ ਦਲਾਲਾਂ ਨੇ 25 ਲੱਖ ਰੁਪਏ ਦੀ ਮੰਗ ਕੀਤੀ। ਇਹ ਵਿਅਕਤੀ ਇੰਨਾ ਪੈਸਾ ਨਹੀਂ ਦੇ ਸਕਿਆ ਅਤੇ ਉਸਨੂੰ ਆਪਣੇ ਮਾਤਾ-ਪਿਤਾ ਨੂੰ ਇਕ ਸਥਾਨਕ ਹਸਪਤਾਲ ’ਤੇ ਦਾਖ਼ਲ ਕਰਵਾਉਣਾ ਪਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਤੋਂ ਇਹ ਤਾਂ ਸਾਬਿਤ ਹੋ ਹੀ ਗਿਆ ਹੈ ਕਿ ਐਂਬੂਲੈਂਸ ਹੋਵੇ ਜਾਂ ਫਿਰ ਏਅਰ ਐਂਬੂਲੈਂਸ ਦਲਾਲਾਂ ਦਾ ਕਬਜ਼ਾ ਜ਼ਮੀਨ ਤੋਂ ਲੈ ਕੇ ਆਸਮਾਨ ’ਤੇ ਵੀ ਹੈ।
ਗੈਰ-ਕੋਵਿਡ ਏਅਰ ਐਂਬੂਲੈਂਸ ਦਾ ਕਿਰਾਇਆ 5 ਤੋਂ 7 ਲੱਖ ਰੁਪਏ
ਐੱਮ. ਏ. ਬੀ. ਐਵੀਏਸ਼ਨ ਦੇ ਪ੍ਰਬੰਧ ਨਿਰਦੇਸ਼ਕ ਮੰਦਾਰ ਭਾਰਦੇ ਦਾ ਕਹਿਣਾ ਹੈ ਕਿ ਇਹ ਬਿਲਕੁਲ ਅਣਮਨੁੱਖੀ ਹੈ। ਇਕ ਏਅਰ ਚਾਰਟਰ ਸੇਵਾ ਜੋ ਏਅਰ ਐਂਬੂਲੈਂਸ ਵੀ ਸੰਚਾਲਿਤ ਕਰਦੀਆਂ ਹਨ, ਉਹ ਕੋਵਿਡ ਰੋਗੀਆਂ ਲਈ ਨਹੀਂ ਹਨ। ਉਹ ਕਹਿੰਦੇ ਹਨ ਕਿ ਅਸੀਂ ਕੋਵਿਡ ਦੇ ਮਰੀਜ਼ਾਂ ਨੂੰ ਸੇਵਾਵਾਂ ਨਹੀਂ ਦੇ ਰਹੇ ਹਾਂ ਪਰ ਸਾਡੀ ਗੈਰ-ਕੋਵਿਡ ਏਅਰ ਐਂਬੂਲੈਂਸ ਸੇਵਾਵਾਂ ’ਤੇ ਅਸੀਂ 5 ਲੱਖਕ ਰੁਪਏ ਤੋਂ 7 ਲੱਖ ਰੁਪਏ ਤੋਂ ਜ਼ਿਆਦਾ ਪੈਸੇ ਨਹੀਂ ਲੈਂਦੇ ਹਾਂ। ਭਾਰਦੇ ਨੇ ਕਿਹਾ ਕਿ ਅਜਿਹੇ ਵੀ ਉਦਾਹਰਣ ਹਨ ਜਦੋਂ ਦਲਾਲਾਂ ਨੇ ਮਰੀਜ਼ਾਂ ਤੋਂ ਪੈਸੇ ਤਾਂ ਲਏ ਹਨ ਪਰ ਹਵਾਈ ਸੇਵਾਵਾਂ ਤੱਕ ਨਹੀਂ ਦਿੱਤੀਆਂ ਹਨ। ਟਰੂਜੈੱਟ ਦਾ ਸੰਚਾਲਨ ਕਰਨ ਵਾਲੀ ਟਰਬੋ ਐਵੀਏਸ਼ਨ ਸਰਵਿਸੇਜ ਦੇ ਪ੍ਰਬੰਧ ਨਿਰਦੇਸ਼ਕ ਵੰਕਯਾਲਪਤੀ ਉਮੇਸ਼ ਨੇ ਵੀ ਏਅਰ ਐਂਬੂਲੈਂਸ ਦੀ ਲੋੜ ਤੋਂ ਜ਼ਿਆਦਾ ਵਸੂਲੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਲੁੱਟ ਹੈ। ਮੈਂ ਆਪਣੇ ਜਹਾਜ਼ ’ਚ ਮਰੀਜ਼ਾਂ ਬਿਨਾਂ ਕਿਸੇ ਲਾਭ ਦੇ ਲਿਆਂਦਾ ਹਾਂ, ਪਰ ਅਸੀਂ ਇਸਨੂੰ ਹੁਣ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੀਮਤ ’ਚ ਜ਼ਬਰਦਸਤ ਵਾਧਾ ਹੋ ਰਿਹਾ ਹੈ ਅਤੇ ਇਹ ਗਲਤ ਹੈ।
ਏਅਰ ਐਂਬੂਲੈਂਸ ਸੇਵਾਵਾਂ ’ਚ 20 ਫੀਸਦੀ ਦਾ ਵਾਧਾ
ਦੱਸਿਆ ਜਾ ਰਿਹਾ ਹੈ ਕਿ ਕੁਝ ਏਅਰ ਐਂਬੂਲੈਂਸ ਆਪਰੇਟਰਾਂ ਨੇ ਕੋਵਿਡ ਰੋਗੀਆਂ ਲਈ ਕੀਮਤਾਂ ’ਚ 20 ਫੀਸਦੀ ਤੱਕ ਦਾ ਵਾਧਾ ਕੀਤਾ ਹੈ, ਹਾਲਾਂਕਿ ਉਨ੍ਹਾਂ ਵਿਚੋਂ ਕਈ ਉਚਿਤ ਸਿਹਤ ਸਹੂਲਤਾਂ ਦੇ ਪ੍ਰਬੰਧ ਤੱਕ ਨਹੀਂ ਹਨ। ਇਸ ਮਾਮਲੇ ਨਾ ਜੁੜੇ ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਦਲਾਲਾਂ ਨੇ ਆਪਣਾ ਕਮਿਸ਼ਨ ਕਈ ਗੁਣਾ ਵਧਾ ਦਿੱਤਾ ਹੈ ਅਤੇ ਮਰੀਜ਼ਾਂ ਨਾਲ ਜਾਣ ਵਾਲੇ ਡਾਕਟਰਾਂ ਨੇ ਆਪਣੀ ਫੀਸ ਵਧਾ ਦਿੱਤੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਏਅਰ ਐਂਬੂਲੈਂਸ ਆਪ੍ਰੇਟਰਾਂ ਅਤੇ ਦਲਾਲਾਂ ਨਾਲ ਦਰਾਂ ਦੀ ਪੁਸ਼ਟੀ ਤਾਂ ਹੋ ਗਈ ਪਰ ਇਹ ਲੋਕ ਖੁੱਲ੍ਹਕੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਸਨ। ਏਅਰ ਐਂਬੂਲੈਂਸ ਦੀਆਂ ਦਰਾਂ ’ਚ ਭਾਰੀ ਵਾਧੇ ਦੀ ਚਹੁੰਪਾਸੜ ਆਲੋਚਨਾ ਵੀ ਹੋਈ ਹੈ।
ਦੱਖਣ ਦੇ ਹਸਪਤਾਲਾਂ ’ਚ ਕੋਰੋਨਾ ਦੇ ਮਰੀਜ਼ਾਂ ਦੀ ਵਧ ਰਹੀ ਹੈ ਗਿਣਤੀ
ਜ਼ਿਆਦਾ ਕੀਮਤਾਂ ਦੇ ਬਾਵਜੂਦ ਕੋਵਿਡ ਏਅਰ ਐਂਬੂਲੈਂਸ ਸੇਵਾਵਾਂ ਦੀ ਮੰਗ ’ਚ ਵਾਧਾ ਹੋਇਆ ਹੈ। ਜਾਣਕਾਰ ਇਸਦੇ ਦੋ ਕਾਰਨ ਮੰਨਦੇ ਹਨ ਇਕ ਤਾਂ ਉੱਤਰ ਭਾਰਤ ਦੇ ਮਰੀਜ਼ ਸਿਹਤ ਸਹੂਲਤਾਂ ਦੀ ਭਾਰੀ ਘਾਟ ਕਾਰਨ ਦੱਖਣ ਦੇ ਹੈਦਰਾਬਾਦ ਅਤੇ ਬੈਂਗਲੁਰੂ ਸਥਿਤ ਹਸਪਤਾਲਾਂ ਵੱਲ ਭੱਜ ਰਹੇ ਹਨ। ਦੂਸਰਾ ਛੋਟੇ ਸ਼ਹਿਰਾਂ ਅਤੇ ਪਿੰਡਾਂ ’ਚ ਵਾਇਰਸ ਦਾ ਤੇਜ਼ੀ ਨਾਲ ਪ੍ਰਸਾਰ ਹੋਇਆ ਹੈ, ਜਿਥੇ ਕੋਵਿਡ ਦੇ ਇਲਾਜ ਲਈ ਸਹੂਲਤਾਂ ਦੀ ਕਮੀ ਹੈ। ਇਕ ਏਅਰ ਐਂਬੂਲੈਂਸ ਸੇਵਾ ਇੰਟਰਨੈਸ਼ਨਲ ਕ੍ਰਿਟੀਕਲ ਕੇਅਰ ਏਅਰ ਟਰਾਂਸਫਰ ਟੀਮ ਦੇ ਕੋ-ਫਾਉਂਡਰ ਰਾਹੁਲ ਸਿੰਘ ਸਰਦਾਰ ਦਾ ਕਹਿਣਾ ਹੈ ਕਿ ਸਾਨੂੰ ਦੋ ਮਹੀਨੇ ਪਹਿਲਾਂ ਹਰ ਦਿਨ 8-10 ਕਾਲਾਂ ਆਉਂਦੀਆਂ ਸਨ, ਤਾਂ ਹੁਣ ਹਰ ਘੰਟੇ ਵਿਚ ਹੀ 8-10 ਕਾਲਾਂ ਆਉਣ ਲੱਗੀਆਂ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਕੰਪਨੀ ਕੋਲ 20-25 ਜਹਾਜ਼ ਹਨ ਜੋ ਹੁਣ ਏਅਰ ਐਂਬੂਲੈਂਸ ਦੇ ਰੂਪ ’ਚ ਸੰਚਾਲਿਤ ਹਨ। ਕੁਝ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਖਾਸ ਕਰ ਕੇ ਜਦੋਂ ਅਦਾਕਾਰ ਅਤੇ ਪਰੋਪਕਾਰੀ ਸੋਨੂ ਸੂਦ ਨੇ ਕੰਪਨੀ ਨੂੰ ਨਾਗਪੁਰ ਤੋਂ ਹੈਦਰਾਬਾਦ ਲਈ ਇਕ ਗੰਭੀਰ ਰੋਗੀ ਨੂੰ ਏਅਰਲਿਫਟ ਕਰਨ ਲਈ ਕਿਹਾ ਸੀ।
ਬੈੱਡ, ਆਕਸੀਜਨ, ਦਵਾਈਆਂ ਤੋਂ ਬਾਅਦ ਏਅਰ ਐਂਬੂਲੈਂਸ ਦੀ ਦਲਾਲੀ
ਇਕ ਰਿਪੋਰਟ ਮੁਤਾਬਕ ਵਾਸੁ ਡੀ ਆਪਣੇ ਕੋਵਿਡ-19 ਇਨਫੈਕਟਿਡ ਮਾਤਾ-ਪਿਤਾ ਨੂੰ ਤਮਿਲਨਾਡੂ ਦੇ ਆਪਣੇ ਪਿੰਡ ਤੋਂ ਮੁੰਬਈ ਲਿਜਾਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਏਅਰ ਐਂਬੂਲੈਂਸ ਦਾ ਕਿਰਾਇਆ ਇਕ ਮਰੀਜ਼ ਲਈ ਘੱਟੋ-ਘੱਟ 25 ਲੱਖ ਰੁਪਏ ਦੱਸਿਆ ਗਿਆ। ਦੇਸ਼ ’ਚ ਕੋਰੋਨਾਕਾਲ ਦੌਰਾਨ ਹਾਲਾਤ ਅਜਿਹੇ ਹੋ ਗਏ ਹਨ ਕਿ ਮਨੁੱਖਤਾ ਮੰਨੋ ਸਿਫਰ ਤੋਂ ਹੇਠਾਂ ਚਲੀ ਗਈ ਹੈ। ਹਸਪਤਾਲ ’ਚ ਜਦੋਂ ਕੋਰੋਨਾ ਦੇ ਮਰੀਜ਼ ਮੌਤ ਅਤੇ ਜ਼ਿੰਦਗੀ ਵਿਚਾਲੇ ਝੂਲ ਰਹੇ ਹਨ ਤਾਂ ਵੀ ਸਿਹਤ ਸੇਵਾਵਾਂ ਦੀ ਕਾਲਾਬਾਜ਼ਾਰੀ ਅਤੇ ਦਲਾਲੀ ਕਰਨ ਵਾਲੇ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹਨ ਕਿ ਉਨ੍ਹਾਂ ਨੂੰ ਲੋਕਾਂ ਦੀ ਬੇਵਸੀ ਅਤੇ ਲਾਚਾਰੀ ’ਤੇ ਵੀ ਤਰਸ ਨਹੀਂ ਆਉਂਦਾ ਹੈ। ਦੇਸ਼ ’ਚ ਪਹਿਲਾਂ ਜਦੋਂ ’ਚ ਬੈੱਡ ਘੱਟ ਪੈਣ ਲੱਗੇ ਤਾਂ ਉਥੇ ਵੀ ਦਲਾਲ ਪੈਸੇ ਖਾਣ ਲੱਗੇ। ਇਸ ਤੋਂ ਬਾਅਦ ਰੇਮਡੇਸਿਵਿਰ ਦਵਾਈ ਦੀ ਕਮੀ ਪੈਣ ਲੱਗੀ ਤਾਂ 8 ਗੁਣਾ ਕੀਮਤਾਂ ’ਤੇ ਕਾਲਾਬਾਜ਼ਾਰੀ ਹੋਣ ਲੱਗੀ। ਆਕਸੀਜਨ ਦੀ ਕਮੀ ਦੌਰਾਨ ਤਾਂ ਦਲਾਲਾਂ ਨੇ ਹੱਦਾਂ ਹੀ ਟੱਪ ਲਈਆਂ। ਲੋਕ ਹਸਪਤਾਲਾਂ ’ਚ ਬਿਨਾਂ ਆਕਸੀਜਨ ਦੇ ਮਰ ਰਹੇ ਸਨ ਤਾਂ ਦਲਾਲ ਘਰਾਂ ’ਚ ਸਿਲੰਡਰ ਦਬਾ ਕੇ ਬੈਠੇ ਹੋਏ ਫੜੇ ਗਏ। ਸੜਕ ’ਤੇ ਐਂਬੂਲੈਂਸ ਸਾਇਰਨ ਤਾਂ ਦੇ ਰਹੀ ਸੀ ’ਤੇ ਇਨ੍ਹਾਂ ਦਾ ਸੰਚਾਲਨ ਵੀ ਦਲਾਲ ਹੀ ਕਰ ਰਹੇ ਸਨ। ਹੁਣ ਇਕ ਏਅਰ ਐਂਬੂਲੈਂਸ ਹੀ ਬਚੀ ਸੀ ਉਸਦੀ ਦਲਾਲੀ ਵੀ ਜਾਰੀ ਹੈ।
ਏਅਰ ਐਂਬੂਲੈਂਸ ਦਾ ਜ਼ਿਆਦਾ ਤੋਂ ਜ਼ਿਆਦਾ ਆਉਂਦੈ 16 ਲੱਖ ਰੁਪਏ ਖਰਚਾ
ਏਅਰ ਐਂਬੂਲੈਂਸ ਦੀ ਵਰਤੋਂ ਕਰਨ ਵਾਲੇ ਹੋਰ ਸ਼੍ਰੇਣੀਆਂ ਦੇ ਰੋਗੀਆਂ ਦੇ ਮੁਕਾਬਲੇ ਇਕ ਕੋਵਿਡ ਰੋਗੀ ਨੂੰ ਲਿਜਾਣ ਦਾ ਖਰਚਾ ਜ਼ਿਆਦਾ ਹੈ। ਮੁੱਖ ਤੌਰ ’ਤੇ ਅਜਿਹੇ ਜਹਾਜ਼ਾਂ ਨੂੰ ਰੋਗੀਆਂ ਨੂੰ ਜੀਵਨ ਸਮਰਥਨ ਪ੍ਰਦਾਨ ਕਰਨ ਲਈ ਐਕਸਟ੍ਰਾਕੋਰਪੋਰੀਅਲ ਮੈਂਬ੍ਰੇਨ ਆਕਸੀਜਨੇਸ਼ਨ ਨਾਲ ਲੈਸ ਆਈਸੋਲੇਸ਼ਨ ਪੌਡ ਹੋਣਾ ਚਾਹੀਦਾ ਹੈ। ਰਾਹੁਲ ਸਿੰਘ ਸਰਦਾਰ ਕਹਿੰਦੇ ਹਨ ਕਿ ਉਨ੍ਹਾਂ ਦੀ ਕੰਪਨੀ 8 ਲੱਖ ਰੁਪਏ ਦੀ ਲਾਗਤ ਨਾਲ ਜਰਮਨੀ ਤੋਂ ਅਜਿਹੇ ਪੌਡਸ ਦੀ ਦਰਾਮਦ ਕਰਦੀ ਹੈ। ਇਸ ਤੋਂ ਇਲਾਵਾ ਅਜਿਹੇ ਜਹਾਜ਼ਾਂ ’ਚ ਡਾਕਟਰ ਅਤੇ ਚਾਲਕ ਦਲ ਹੁੰਦੇ ਹਨ। ਜਦੋਂ ਉਹ ਸੁਣਦੇ ਹਨ ਕਿ ਇਹ ਇਕ ਕੋਵਿਡ ਰੋਗੀ ਹੈ, ਤਾਂ ਉਹ ਆਪਣਾ ਕਿਰਾਇਆ ਵਧਾ ਦਿੰਦੇ ਹਨ। ਇਸ ਨਾਲ ਲਾਗਤ ’ਚ ਇਕ ਲੱਖ ਹੋਰ ਜੁੜ ਜਾਂਦਾ ਹੈ। ਮੁੰਬਈ-ਚੇਨਈ ਉਡਾਣ ਲਈ ਕੁਲ ਲਾਗਤ 16 ਲੱਖ ਰੁਪਏ ਆ ਸਕਦੀ ਹੈ। ਉਹ ਕਹਿੰਦੇ ਹਨ ਕਿ ਫਿਰ ਵੀ ਇਸ ਤਰ੍ਹਾਂ ਦਾ ਵਾਧਾ ਬੇਹੱਦ ਅਣਉਚਿਤ ਹੈ।
ਮੈਂ ਘੱਟੋ-ਘੱਟ ਜ਼ਮੀਨ ’ਤੇ ਰਹਿ ਕੇ ਹਾਲਾਤ ਦਾ ਜਾਇਜ਼ਾ ਲੈਂਦਾ ਹਾਂ, ਹੈਲੀਕਾਪਟਰ ’ਚ ਬੈਠ ਕੇ ਤਾਂ ਨਹੀਂ : ਠਾਕਰੇ
NEXT STORY