ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵਿਸ਼ਵ 'ਚ 26.5 ਕਰੋੜ ਲੋਕਾਂ ਦੇ ਸਾਹਮਣੇ ਭੁੱਖਮਰੀ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਭਾਰਤ 'ਚ ਵੀ ਲਗਭਗ ਇਕ ਕਰੋੜ 20 ਲੱਖ ਲੋਕਾਂ ਦੇ ਸਾਹਮਣੇ ਇਹੀ ਸਥਿਤੀ ਪੈਦਾ ਹੋ ਗਈ ਹੈ। ਇਕ ਨਵੇਂ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਸੈਂਟਰ ਫਾਰ ਸਾਇੰਸ ਐਂਡ ਵਾਤਾਵਾਰਣ (ਸੀ.ਐੱਸ.ਈ.) ਵਲੋਂ ਪ੍ਰਕਾਸ਼ਿਤ 'ਸਟੇਟ ਆਫ ਇੰਡੀਆਜ਼ ਇਨਵਾਇਰਮੈਂਟ ਇਨ ਫਿਗਰਸ 2020' ਰਿਪੋਰਟ 'ਚ ਮਹਾਮਾਰੀ ਦੇ ਵੱਡੇ ਪੈਮਾਨੇ 'ਚ ਹੋਣ ਵਾਲੇ ਆਰਥਿਕ ਪ੍ਰਭਾਵ ਬਾਰੇ ਕਿਹਾ ਗਿਆ ਹੈ। ਇਸ ਰਿਪੋਰਟ ਅਨੁਸਾਰ ਗਲੋਬਲ ਗਰੀਬੀ ਦਰ 'ਚ 22 ਸਾਲਾਂ 'ਚ ਪਹਿਲੀ ਵਾਰ ਵਾਧਾ ਹੋਵੇਗਾ।
ਰਿਪੋਰਟ 'ਚ ਕਿਹਾ ਗਿਆ ਹੈ,''ਗਲੋਬਲ ਆਬਾਦੀ ਦਾ 50 ਫੀਸਦੀ ਤਾਲਾਬੰਦੀ 'ਚ ਹੈ, ਜਿਨ੍ਹਾਂ ਦੀ ਆਮਦਨ ਜਾਂ ਤਾਂ ਬਹੁਤ ਘੱਟ ਹੈ ਜਾਂ ਫਿਰ ਉਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਆਮਦਨ ਦਾ ਸਰੋਤ ਖਤਮ ਹੋਣ ਨਾਲ 4 ਤੋਂ 6 ਕਰੋੜ ਲੋਕ ਆਉਣ ਵਾਲੇ ਮਹੀਨਿਆਂ 'ਚ ਗਰੀਬੀ 'ਚ ਜੀਵਨ ਬਿਤਾਉਣਗੇ।
ਆਰਥਿਕ ਤੰਗੀ ਤੋਂ ਪਰੇਸ਼ਾਨ ਵਿਅਕਤੀ ਨੇ ਪਤਨੀ ਤੇ ਬੱਚਿਆਂ ਨੂੰ ਦਿੱਤਾ ਜ਼ਹਿਰ, ਖੁਦ ਵੀ ਲਿਆ ਫਾਹਾ
NEXT STORY