ਨਵੀਂ ਦਿੱਲੀ, (ਭਾਸ਼ਾ)- ਭਾਰਤ ’ਚ ਹੁਣ ਤੱਕ ਕੋਰੋਨਾ ਦੇ ਸਬ-ਵੇਰੀਐਂਟ ਜੇ. ਐੱਨ.-1 ਦੇ ਕੁੱਲ 1226 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ’ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਭਾਰਤੀ ਸਾਰਸ-ਕੋਵ-2 ਜੀਨੋਮਿਕਸ ਕੰਸੋਰਟੀਅਮ (ਆਈ. ਐੱਨ. ਐੱਸ. ਏ. ਸੀ. ਓ. ਜੀ.) ਨੇ ਇਹ ਜਾਣਕਾਰੀ ਦਿੱਤੀ। ਅੰਕੜਿਆਂ ਤੋਂ ਪਤਾ ਲੱਗਾ ਹੈ ਕਿ 17 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਕੋਵਿਡ-19 ਦੇ ਇਸ ਸਬ-ਵੇਰੀਐਂਟ ਦੀ ਮੌਜੂਦਗੀ ਦਾ ਪਤਾ ਲਾਇਆ ਹੈ।
ਕਰਨਾਟਕ ’ਚ ਜੇ. ਐੱਨ.-1 ਦੇ 234 ਮਾਮਲੇ ਪਾਏ ਗਏ ਹਨ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ’ਚ 189, ਮਹਾਰਾਸ਼ਟਰ ’ਚ 170, ਕੇਰਲ ’ਚ 156, ਪੱਛਮੀ ਬੰਗਾਲ ’ਚ 96, ਗੋਆ ’ਚ 90, ਤਾਮਿਲਨਾਡੂ ’ਚ 88 ਅਤੇ ਗੁਜਰਾਤ ’ਚ 76 ਮਾਮਲੇ ਦਰਜ ਕੀਤੇ ਗਏ ਹਨ। ਅੰਕੜਿਆਂ ਅਨੁਸਾਰ ਰਾਜਸਥਾਨ ’ਚ ਜੇ. ਐੱਨ.-1 ਸਬ-ਵੇਰੀਐਂਟ ਦੇ 37, ਤੇਲੰਗਾਨਾ ’ਚ 32, ਛੱਤੀਸਗੜ੍ਹ ’ਚ 25, ਦਿੱਲੀ ’ਚ 16, ਉੱਤਰ ਪ੍ਰਦੇਸ਼ ’ਚ 7, ਹਰਿਆਣਾ ’ਚ 5, ਓਡਿਸ਼ਾ ’ਚ 3 ਅਤੇ ਉੱਤਰਾਖੰਡ ਅਤੇ ਨਾਗਾਲੈਂਡ ’ਚ ਇਕ-ਇਕ ਮਾਮਲਾ ਦਰਜ ਕੀਤਾ ਗਿਆ ਹੈ।
305 ਨਵੇਂ ਮਾਮਲੇ, 3 ਦੀ ਮੌਤ
ਜੈਤੋ, (ਪਰਾਸ਼ਰ)-ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਵੀਰਵਾਰ ਨੂੰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੇ 305 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 3 ਪੀੜਤਾਂ ਦੀ ਮੌਤ ਹੋ ਗਈ ਹੈ। ਮੰਤਰਾਲੇ ਮੁਤਾਬਕ ਦੇਸ਼ ਵਿਚ ਕੋਵਿਡ-19 ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਘੱਟ ਕੇ 2439 ਹੋ ਗਈ ਹੈ।
ਗੁਜਰਾਤ 'ਚ ਵਾਪਰਿਆ ਦਰਦਨਾਕ ਹਾਦਸਾ, ਵਿਦਿਆਰਥੀਆਂ ਨਾਲ ਭਰੀ ਕਿਸ਼ਤੀ ਝੀਲ 'ਚ ਪਲਟੀ, 15 ਦੀ ਮੌਤ
NEXT STORY