ਗੁਜਰਾਤ- ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ। ਇਸ ਵਿਚ ਲੋਕ ਅੱਗੇ ਵੱਧ ਕੇ ਇਕ-ਦੂਜੇ ਦੀ ਮਦਦ ਕਰ ਰਹੇ ਹਨ। ਗੁਜਰਾਤ ਦੇ ਰਾਜਕੋਟ 'ਚ ਇਕ ਘਰ ਅਜਿਹਾ ਵੀ ਹੈ, ਜਿੱਥੇ ਕੋਰੋਨਾ ਮਰੀਜ਼ਾਂ ਨੂੰ ਆਸਰਾ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਇੱਥੇ ਮਰੀਜ਼ਾਂ ਦੀ ਮੁਫ਼ਤ 'ਚ ਸੇਵਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਖਾਣੇ ਦੇ ਨਾਲ ਦਵਾਈਆਂ ਦਾ ਵੀ ਖਰਚ ਉਠਾਇਆ ਜਾਂਦਾ ਹੈ। ਇਸ ਨੇਕ ਕੰਮ ਨੂੰ ਕਰਨ ਲਈ ਕਿਸਾਨ ਜੇਠਸੁਰ ਭਾਈ ਨੇ ਲੋਕਾਂ ਦੀ ਮਦਦ ਲਈ ਆਪਣੇ ਪੂਰੇ ਪਰਿਵਾਰ ਨੂੰ ਲਗਾ ਰੱਖਿਆ ਹੈ। ਉਨ੍ਹਾਂ ਨੇ ਆਪਣੀ ਤਿੰਨ ਮੰਜ਼ਿਲਾਂ ਇਮਾਰਤ ਨੂੰ ਹੀ ਕੋਰੋਨਾ ਮਰੀਜ਼ਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਹੈ। ਮਕਾਨ ਦੀ ਪਹਿਲੀ ਮੰਜ਼ਿਲ 'ਤੇ ਮਰੀਜ਼ਾਂ ਲਈ ਇੰਤਜ਼ਾਮ ਕੀਤਾ ਗਿਆ ਹੈ। ਉੱਥੇ ਹੀ ਦੂਜੀ ਮੰਜ਼ਿਲ 'ਤੇ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਦੇ ਰਹਿਣ ਅਤੇ ਉਨ੍ਹਾਂ ਲਈ ਖਾਣਾ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ। ਉੱਪਰੀ ਯਾਨੀ ਤੀਜੀ ਮੰਜ਼ਿਲ 'ਤੇ ਕਿਸਾਨ ਦਾ ਪਰਿਵਾਰ ਰਹਿ ਰਿਹਾ ਹੈ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਤੇਜ਼ ਰਫ਼ਤਾਰ ਐਂਬੂਲੈਂਸ ਤੋਂ ਹੇਠਾਂ ਡਿੱਗੀ ਕੋਰੋਨਾ ਮਰੀਜ਼ ਦੀ ਲਾਸ਼ (ਦੇਖੋ ਵੀਡੀਓ)
ਖਾਣੇ ਤੋਂ ਲੈ ਕੇ ਆਕਸੀਜਨ ਤੱਕ ਮੁਹੱਈਆ ਕਰਵਾਉਂਦਾ ਹੈ ਕਿਸਾਨ ਦਾ ਪਰਿਵਾਰ
ਕਿਸਾਨ ਦਾ ਪਰਿਵਾਰ ਹੀ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਖਾਣਾ ਬਣਾਉਂਦਾ ਹੈ। ਇੰਨਾ ਹੀ ਨਹੀਂ ਜਿਸ ਸਮੇਂ ਦੇਸ਼ 'ਚ ਆਕਸੀਜਨ ਦੀ ਘਾਟ ਨਾਲ ਭੱਜ-ਦੌੜ ਪਈ ਹੋਈ ਹੈ, ਉਸ ਸਮੇਂ ਜੇਠਸੁਰ ਭਾਈ ਆਪਣੇ ਖਰਚ 'ਤੇ ਲੋਕਾਂ ਨੂੰ ਆਕਸੀਜਨ ਵੀ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਘਰ ਤੋਂ 65 ਮਰੀਜ਼ ਠੀਕ ਹੋ ਕੇ ਜਾ ਚੁਕੇ ਹਨ। ਹਾਲੇ ਕੁਝ ਹੋਰ ਮਰੀਜ਼ ਦਾਖ਼ਲ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ਦੇਸ਼ ’ਚ ਲਗਾਤਾਰ ਵਧ ਰਿਹਾ ਮੌਤਾਂ ਦਾ ਅੰਕੜਾ, ਇਕ ਦਿਨ ’ਚ ਆਏ 3.46 ਲੱਖ ਦੇ ਪਾਰ ਨਵੇਂ ਕੇਸ
ਇਸ ਤਰ੍ਹਾਂ ਆਇਆ ਕੋਰੋਨਾ ਪੀੜਤਾਂ ਦੀ ਮਦਦ ਦਾ ਖਿਆਲ
ਜੇਠਸੁਰ ਭਾਈ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਚਚੇਰੇ ਭਰਾ ਵੀ ਆਕਸੀਜਨ ਦੀ ਘਾਟ ਨਾਲ ਜੂਝ ਚੁਕੇ ਹਨ। ਅਜਿਹੇ 'ਚ ਜਦੋਂ ਉਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਪਈ ਤਾਂ ਖਿਆਲ ਆਇਆ ਕਿ ਜੋ ਤਕਲੀਫ਼ ਉਨ੍ਹਾਂ ਦੇ ਪਰਿਵਾਰ 'ਚ ਹੋਈ ਹੈ ਉਹ ਹੋਰਾਂ ਨੂੰ ਵੀ ਹੋਈ ਹੋਵੇਗੀ। ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਘਰ 'ਚ ਹੀ ਲੋਕਾਂ ਦੀ ਮਦਦ ਕਰਾਂ। ਜੇਠਸੁਰ ਭਾਈ ਅਨੁਸਾਰ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ ਨੂੰ ਕੋਰੋਨਾ ਮਰੀਜ਼ਾਂ ਲਈ ਖੋਲ੍ਹ ਦਿੱਤਾ।
ਇਹ ਵੀ ਪੜ੍ਹੋ : ਗਰਭਵਤੀ ਨਰਸ ਨੇ 'ਧਰਮ' ਅਤੇ 'ਕਰਮ' 'ਚ ਪੇਸ਼ ਕੀਤੀ ਮਿਸਾਲ, ਰੋਜ਼ਾ ਰੱਖ ਕਰ ਰਹੀ ਕੋਰੋਨਾ ਮਰੀਜ਼ਾਂ ਦਾ ਇਲਾਜ
‘ਝਗੜਾ ਕਰਨ ਦੀ ਬਜਾਏ ਕੋਰੋਨਾ ਪੀੜਤਾਂ ਨੂੰ ਰਾਹਤ ਦੇਣ PM ਮੋਦੀ-ਕੇਜਰੀਵਾਲ’
NEXT STORY