ਭੋਪਾਲ— ਕੋਰੋਨਾ ਵਾਇਰਸ ਕਾਰਨ ਡਾਕਟਰਾਂ ਦਾ ਕੰਮ ਸਭ ਤੋਂ ਜ਼ਿਆਦਾ ਵਧ ਗਿਆ ਹੈ। ਦੁਨੀਆ ਭਰ ਦੇ ਡਾਕਟਰਾਂ ਅਤੇ ਨਰਸਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ। ਕੋਰੋਨਾ ਵਾਇਰਸ ਦੀ ਜੰਗ ਨਾਲ ਜੂਝ ਰਹੇ ਡਾਕਟਰ ਅਤੇ ਨਰਸਿੰਗ ਸਟਾਫ ਕਈ-ਕਈ ਦਿਨਾਂ ਤਕ ਘਰ ਨਹੀਂ ਜਾ ਸਕਦੇ। ਜੇਕਰ ਕੁਝ ਸਮਾਂ ਕੱਢ ਕੇ ਘਰ ਪਹੁੰਚਦੇ ਵੀ ਹਨ ਤਾਂ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਫੈਲਣ ਦੇ ਡਰ ਤੋਂ ਘਰ ਦੇ ਅੰਦਰ ਨਹੀਂ ਜਾ ਸਕਦੇ। ਅਜਿਹੀ ਹੀ ਇਕ ਤਸਵੀਰ ਭੋਪਾਲ ਤੋਂ ਸਾਹਮਣੇ ਆਈ ਹੈ। ਇਸ ਤਸਵੀਰ 'ਚ ਭੋਪਾਲ ਦੇ ਚੀਫ ਮੈਡੀਕਲ ਹੈਲਥ ਅਧਿਕਾਰੀ ਡਾ. ਸੁਧੀਰ ਦੇਹਾਰੀਆ ਦੀ ਤਸਵੀਰ ਵਾਇਰਲ ਹੋ ਰਹੀ ਹੈ। ਉਹ ਆਪਣੇ ਘਰ ਤੋਂ ਕੁੱਝ ਫੁੱਟ ਦੀ ਦੂਰੀ 'ਤੇ ਬੈਠ ਕੇ ਆਪਣੀ ਪਤਨੀ ਦੇ ਹੱਥਾਂ ਨਾਲ ਬਣੀ ਚਾਹ ਦਾ ਆਨੰਦ ਮਾਣ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਅਤੇ ਦੋ ਬੇਟੇ ਘਰ ਦੇ ਮੇਨ ਗੇਟ ਤੋਂ ਉਨ੍ਹਾਂ ਨੂੰ ਦੇਖ ਰਹੇ ਹਨ।
ਸੁਧੀਰ 5 ਦਿਨ ਲਗਾਤਾਰ ਡਿਊਟੀ ਕਰਨ ਤੋਂ ਬਾਅਦ ਮੰਗਲਵਾਰ ਨੂੰ ਆਪਣੇ ਘਰ ਪਰਤੇ ਸਨ। ਡਾਕਟਰ ਸੁਧੀਰ ਨੇ ਕਰੀਬ 20 ਮਿੰਟ ਤਕ ਘਰ ਦੇ ਬਾਹਰ ਹੀ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਅਤੇ ਡਿਊਟੀ 'ਤੇ ਪਰਤ ਗਏ। ਉਹ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰ ਰਹੇ ਹਨ। ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਲੋਕਾਂ ਨੇ ਡਾ. ਸੁਧੀਰ ਨੂੰ ਅਸਲੀ ਹੀਰੋ ਕਿਹਾ। ਦਰਅਸਲ ਡਾ. ਸੁਧੀਰ ਦੇ ਘਰ ਪਹੁੰਚਣ 'ਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਲਈ ਚਾਹ ਦਾ ਕੱਪ ਦਰਵਾਜ਼ੇ ਦੇ ਸਾਹਮਣੇ ਰੱਖ ਦਿੰਦੀ ਹੈ। ਡਾ. ਸੁਧੀਰ ਚਾਹ ਦਾ ਕੱਪ ਦੂਰ ਤੋਂ ਹੀ ਚੁੱਕ ਲੈਂਦੇ ਹਨ ਅਤੇ ਆਪਣੇ ਦੋਹਾਂ ਬੇਟਿਆਂ ਪ੍ਰਖਰ ਅਤੇ ਦੇਵੇਸ਼ ਤੇ ਪਤਨੀ ਨਾਲ ਗੱਲ ਕਰਦੇ ਰਹਿੰਦੇ ਹਨ। ਇਸ ਦੌਰਾਨ ਸੁਧੀਰ 'ਤੇ ਚਿਹਰੇ 'ਤੇ ਹਲਕੀ ਜਿਹੀ ਮੁਸਕਾਨ ਬਣੀ ਰਹਿੰਦੀ ਹੈ। ਸੁਧੀਰ ਦੀ ਇਹ ਮੁਸਕਰਾਹਟ ਦੱਸਦੀ ਹੈ ਕਿ ਉਹ ਆਪਣੇ ਪਰਿਵਾਰ ਨੂੰ ਇਸ ਮੁਸ਼ਕਲ ਘੜੀ 'ਚ ਕਮਜ਼ੋਰ ਨਹੀਂ ਕਰਨਾ ਚਾਹੁੰਦੇ ਹਨ।
ਕੋਰੋਨਾ 'ਤੇ SC ਸਖ਼ਤ, ਪਲਾਇਨ ਰੋਕ ਕੇ ਸਹੀ ਸੂਚਨਾ ਲਈ 24 ਘੰਟਿਆਂ 'ਚ ਪੋਰਟਲ ਬਣਾਵੇ ਕੇਂਦਰ
NEXT STORY