ਰਾਜਸਥਾਨ- ਪ੍ਰਦੇਸ਼ 'ਚ ਜਿੱਥੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਤਿੰਨ ਮਈ ਤੱਕ ਲਾਕਡਾਊਨ ਲਗਾਇਆ ਗਿਆ ਹੈ। ਉੱਥੇ ਹੀ ਇਸ ਕਾਰਨ ਇਕ ਵਾਰ ਫਿਰ ਪੁਲਸ ਮੁਲਾਜ਼ਮਾਂ ਦੇ ਮੋਢੇ 'ਤੇ ਮੁੜ ਨਵੀਂ ਜ਼ਿੰਮੇਵਾਰੀ ਆ ਗਈ ਹੈ, ਜਿਸ ਨੂੰ ਉਹ ਬਖੂਬੀ ਨਿਭਾਉਣ 'ਚ ਲੱਗੇ ਹੋਏ ਹਨ। ਨਾਲ ਹੀ ਕੋਰੋਨਾ ਯੋਧਿਆਂ ਦੇ ਰੂਪ 'ਚ ਮਿਸਾਲ ਕਾਇਮ ਕਰ ਰਹੇ ਹਨ। ਤਾਜ਼ਾ ਮਾਮਲਾ ਰਾਜਸਥਾਨ ਦੇ ਡੂੰਗਰਪੁਰ ਜ਼ਿਲ੍ਹੇ ਦੇ ਕੋਤਵਾਲੀ ਥਾਣੇ ਦਾ ਹੈ। ਇੱਥੇ ਬੁੱਧਵਾਰ ਨੂੰ ਥਾਣੇ 'ਚ ਮੰਗਲ ਗੀਤ ਗੂੰਜੇ। ਹਲਦੀ ਦੀ ਰਸਮ ਨਿਭਾਈ ਗ ਦਰਅਸਲ ਇੱਥੇ ਇਸ ਥਾਣੇ 'ਚ ਤਾਇਨਾਤ ਇਕ ਪੁਲਸ ਕਾਂਸਟੇਬਲ ਬੀਬੀ ਆਸ਼ਾ ਰੇਤ ਦਾ ਵਿਆਹ 30 ਅਪ੍ਰੈਲ ਨੂੰ ਹੋਣਾ ਹੈ। ਸ਼ਹਿਰ ਨੂੰ ਲਾਕਡਾਊਨ ਲੱਗਾ ਹੈ, ਇਸ ਲਈ ਉਸ ਨੂੰ ਛੁੱਟੀ ਨਹੀਂ ਮਿਲੀ, ਲਿਹਾਜਾ ਉਸ ਦੀ ਹਲਦੀ ਦੀ ਰਸਮ ਥਾਣੇ 'ਚ ਹੀ ਨਿਭਾਈ ਗਈ।
ਦੱਸਿਆ ਜਾ ਰਿਹਾ ਹੈ ਕਿ 30 ਤਾਰੀਖ਼ ਨੂੰ ਆਸ਼ਾ ਦੇ ਵਿਆਹ ਤੋਂ ਪਹਿਲਾਂ ਹਲਦੀ ਦੀ ਰਸਮ ਹੋਣੀ ਸੀ ਪਰ ਉਸ ਨੂੰ ਛੁੱਟੀ ਨਹੀਂ ਮਿਲੀ, ਇਸ ਲਈ ਥਾਣੇ 'ਚ ਪੁਲਸ ਮੁਲਾਜ਼ਮਾਂ ਨੇ ਹੀ ਪਰਿਵਾਰ ਦੇ ਰੂਪ 'ਚ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਲਦੀ ਦੀ ਰਸਮ ਪੂਰੀ ਕੀਤੀ। ਇੱਥੇ ਸਹਿਕਰਮੀ ਪੁਲਸ ਵਾਲਿਆਂ ਨੇ ਵੀ ਆਸ਼ਾ ਦੀ ਹਲਦੀ ਦੀ ਰਸਮ ਨਿਭਾਉਣ ਲਈ ਤਿਆਰੀ ਕੀਤੀ। ਉੱਥੇ ਹੀ ਇਸ ਨੂੰ ਖ਼ਾਸ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ।
ਦੱਸਣਯੋਗ ਹੈ ਕਿ ਕਾਂਸਟੇਬਲ ਬੀਬੀ ਆਸ਼ਾ ਰੇਤ ਦੀ ਥਾਣੇ 'ਚ ਹਲਦੀ ਦੀ ਰਸਮ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਆਈ.ਪੀ.ਐੱਸ. ਦੀਪਾਂਸ਼ੂ ਕਾਬਰਾ ਨੇ ਇਕ ਵੀ ਪੋਸਟ ਸ਼ੇਅਰ ਕੀਤੀ ਹੈ। ਨਾਲ ਹੀ ਕਾਂਸਟੇਬਲ ਬੀਬੀ ਦੀ ਹਲਦੀ ਦੀ ਰਸਮ ਥਾਣੇ 'ਚ ਨਿਭਾਉਣ ਨੂੰ ਲੈ ਕੇ ਇਕ ਭਾਵੁਕ ਪੋਸਟ ਵੀ ਕੀਤਾ ਹੈ। ਇਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਅਸੀਂ ਜਿੱਥੇ ਕੰਮ ਕਰਦੇ ਹਾਂ, ਉਹ ਜਗ੍ਹਾ ਵੀ ਸਾਡੇ ਲਈ ਘਰ ਅਤੇ ਸਹਿਕਰਮੀ ਸਾਡਾ ਪਰਿਵਾਰ ਬਣ ਜਾਂਦੇ ਹਨ।
ਇਹ ਵੀ ਪੜ੍ਹੋ : ‘ਪ੍ਰਾਣਵਾਯੂ’ ਦੀ ਘਾਟ ਦਰਮਿਆਨ ਕੋਵਿਡ ਰੋਗੀਆਂ ਲਈ ਨੇਕ ਲੋਕਾਂ ਨੇ ਖੋਲ੍ਹੇ ‘ਆਕਸੀਜਨ ਲੰਗਰ’
ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਖ਼ਿਲਾਫ਼ CBI ਨੇ ਕੇਸ ਕੀਤਾ ਦਰਜ
NEXT STORY