ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਉੱਥੇ ਹੀ ਹਸਪਤਾਲਾਂ 'ਚ ਆਕਸੀਜਨ ਦੀ ਭਾਰੀ ਕਿੱਲਤ ਕਾਰਨ ਵੱਡੀ ਗਿਣਤੀ 'ਚ ਲੋਕਾਂ ਦੇ ਮਾਰੇ ਜਾਣ ਨਾਲ ਵਿਰੋਧੀ ਧਿਰ ਕੇਂਦਰ 'ਤੇ ਲਗਾਤਾਰ ਹਮਲਾਵਰ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਨੂੰ ਕਿਹਾ ਕਿ ਪੀ.ਆਰ. ਅਤੇ ਜ਼ਰੂਰੀ ਪ੍ਰਾਜੈਕਟ 'ਤੇ ਖਰਚ ਕਰਨ ਦੀ ਬਜਾਏ ਵੈਕਸੀਨ, ਆਕਸੀਜਨ ਅਤੇ ਹੋਰ ਸਿਹਤ ਸੇਵਾਵਾਂ 'ਤੇ ਧਿਆਨ ਦਿਓ। ਰਾਹੁਲ ਨੇ ਸ਼ਨੀਵਾਰ ਸਵੇਰੇ ਟਵੀਟ ਕਰ ਕੇ ਕਿਹਾ,''ਸਦਭਾਵਨਾ ਨਾਲ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਪੀ.ਆਰ. ਅਤੇ ਜ਼ਰੂਰੀ ਪ੍ਰਾਜੈਕਟ 'ਤੇ ਖਰਚ ਕਰਨ ਦੀ ਬਜਾਏ ਵੈਕਸੀਨ, ਆਕਸੀਜਨ ਅਤੇ ਹੋਰ ਸਿਹਤ ਸੇਵਾਵਾਂ 'ਤੇ ਧਿਆਨ ਦੇਣ। ਆਉਣ ਵਾਲੇ ਦਿਨਾਂ 'ਚ ਇਹ ਸੰਕਟ ਹੋਰ ਵੀ ਡੂੰਘਾ ਹੋਵੇਗਾ। ਇਸ ਨਾਲ ਨਜਿੱਠਣ ਲਈ ਦੇਸ਼ ਨੂੰ ਤਿਆਰ ਕਰਨਾ ਹੋਵੇਗਾ। ਮੌਜੂਦਾ ਸਥਿਤੀ ਅਸਹਿਣਯੋਗ ਹੈ।
ਇਸ ਵਿਚ ਰਾਹੁਲ ਨੇ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ 'ਚ ਆਕਸੀਜਨ ਦੀ ਘਾਟ ਨਾਲ ਕਈ ਮਰੀਜ਼ਾਂ ਦੀ ਮੌਤ ਦੀ ਖ਼ਬਰ 'ਤੇ ਦੁਖ਼ ਜਤਾਇਆ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਹੈ। ਮੈਂ ਸੂਬਾ ਸਰਕਾਰ ਅਤੇ ਕਾਂਗਰਸ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ। ਜੈਪੁਰ ਗੋਲਡਨ ਹਸਪਤਾਲ ਦਾ ਕਹਿਣਾ ਹੈ ਕਿ ਆਕਸੀਜਨ ਦੀ ਘਾਟ ਕਾਰਨ ਕੱਲ ਸ਼ਾਮ ਨੂੰ ਉਸ ਦੇ 25 ਮਰੀਜ਼ਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦੀ ਸ਼ਰਮਨਾਕ ਤਸਵੀਰ, ਤੇਜ਼ ਰਫ਼ਤਾਰ ਐਂਬੂਲੈਂਸ 'ਚੋਂ ਹੇਠਾਂ ਡਿੱਗੀ ਮਰੀਜ਼ ਦੀ ਲਾਸ਼ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦੇਸ਼ ਦੇ ਸੂਬਿਆਂ ’ਚ ਟੁੱਟੀ ਮੈਡੀਕਲ ਆਕਸੀਜਨ ਦੀ ਸਪਲਾਈ ਚੇਨ, ਵਧਣ ਲੱਗੀ ਮਾਰੋਮਾਰ
NEXT STORY