ਨਵੀਂ ਦਿੱਲੀ— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਹੁਣ ਤੱਕ 700 ਤੋਂ ਵਧ ਜਹਾਜ਼ਾਂ ਦੇ 25 ਹਜ਼ਾਰ ਤੋਂ ਵਧ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਭਾਰਤੀ ਬੰਦਰਗਾਹਾਂ 'ਤੇ ਉਤਰਨ ਨਹੀਂ ਦਿੱਤਾ। ਮਾਲ ਚੜ੍ਹਾਉਣ ਅਤੇ ਉਤਾਰਨ 'ਤੇ ਪਾਬੰਦੀ ਤੋਂ ਇਲਾਵਾ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਆਏ ਕਿਸੇ ਵੀ ਕੌਮਾਂਤਰੀ ਕਰੂਜ਼ ਜਹਾਜ਼, ਚਾਲਕ ਦਲ ਦੇ ਮੈਂਬਰਾਂ ਅਤੇ ਯਾਤਰੀਆਂ ਦੇ ਭਾਰਤੀ ਬੰਦਰਗਾਹਾਂ 'ਤੇ ਉਤਰਨ ਨੂੰ ਲੈ ਕੇ 31 ਮਾਰਚ ਤੱਕ ਲਈ ਰੋਕ ਲੱਗਾ ਦਿੱਤੀ ਹੈ। ਇਹ ਰੋਕ ਪਿਛਲੇ ਹਫਤੇ ਲਗਾਈ ਗਈ। ਦੇਸ਼ ਦੀਆਂ ਮੁੱਖ ਬੰਦਰਗਾਹਾਂ 'ਤੇ ਇਹ ਪਾਬੰਦੀ ਇਕ ਫਰਵਰੀ 2020 ਤੋਂ ਬਾਅਦ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰਨ ਵਾਲਿਆਂ 'ਤੇ ਲਾਗੂ ਹੈ।
ਇਕ ਅਧਿਕਾਰੀ ਨੇ ਦੱਸਿਆ,''13 ਮਾਰਚ ਤੱਕ ਚੀਨ ਜਾਂ ਕੋਰੋਨਾ ਪ੍ਰਭਾਵਿਤ ਦੂਜੇ ਦੇਸ਼ਾਂ ਤੋਂ ਹੋ ਕੇ ਆਏ 703 ਜਹਾਜ਼ਾਂ 'ਤੇ ਸਵਾਰ ਕੁੱਲ 25,504 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਭਾਰਤੀ ਬੰਦਰਗਾਹਾਂ 'ਤੇ ਆਏ। ਵਾਇਰਸ ਨੂੰ ਫੈਲਣ ਦੇ ਕਿਸੇ ਵੀ ਸ਼ੱਕ ਨੂੰ ਖਤਮ ਕਰਨ ਲਈ ਚੌਕਸੀ ਵਜੋਂ ਉਨ੍ਹਾਂ ਲੋਕਾਂ ਨੂੰ ਉਤਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਉਨ੍ਹਾਂ ਬੰਦਰਗਾਹ 'ਤੇ ਤੈਅ ਥਾਂਵਾਂ 'ਤੇ ਰੁਕਣ ਲਈ ਕਿਹਾ ਗਿਆ ਪਰ 26 ਜਨਵਰੀ ਦੇ ਬਾਅਦ ਅਜਿਹੇ ਯਾਤਰੀਆਂ ਜਾਂ ਕਰੂ ਨੂੰ ਬੰਦਰਗਾਹ 'ਤੇ ਉਤਰਨ ਲਈ ਜ਼ਰੂਰੀ ਪਾਸ ਨਹੀਂ ਜਾਰੀ ਕੀਤਾ ਗਿਆ।''
ਨਿਰਭਯਾ ਕੇਸ : ਦਰਿੰਦਿਆਂ ਨੂੰ ਫਾਂਸੀ ਦੇਣ ਦੀ ਤਿਆਰੀ ਸ਼ੁਰੂ, ਜੱਲਾਦ ਨੂੰ 3 ਦਿਨ ਪਹਿਲਾਂ ਹੀ ਬੁਲਾਇਆ
NEXT STORY