ਨਵੀਂ ਦਿੱਲੀ— ਦੇਸ਼ ਭਰ ’ਚ ਅੱਜ ਤੋਂ ਯਾਨੀ ਕਿ 1 ਮਈ ਤੋਂ 18 ਤੋਂ 44 ਸਾਲ ਦੀ ਉਮਰ ਵਾਲੇ ਲੋਕਾਂ ਲਈ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਹੈ। ਟੀਕਾਕਰਨ ਮੁਹਿੰਮ ਦਾ ਇਹ ਤੀਜਾ ਪੜਾਅ ਹੈ। ਦੇਸ਼ ਦੇ ਕਈ ਅਜਿਹੇ ਸੂਬੇ ਹਨ, ਜਿੱਥੇ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਨਹੀਂ ਹੋ ਸਕੇਗੀ। ਦਰਅਸਲ ਟੀਕੇ ਦੀਆਂ ਖ਼ੁਰਾਕਾਂ ਦੀ ਘਾਟ ਦਾ ਹਵਾਲਾ ਦੇ ਕੇ ਕਈ ਸੂਬਿਆਂ ਨੇ ਲੋਕਾਂ ਦਾ ਟੀਕਾਕਰਨ ਸ਼ੁਰੂ ਕਰਨ ’ਚ ਅਸਮਰੱਥਾ ਜਤਾਈ ਹੈ। ਕੋਰੋਨਾ ਟੀਕੇ ਦੀ ਘਾਟ ਅਤੇ ਸਪਲਾਈ ਬਾਰੇ ਬੇਯਕੀਨੀ ਦਰਮਿਆਨ ਪੰਜਾਬ, ਪੱਛਮੀ ਬੰਗਾਲ, ਓਡਿਸ਼ਾ ਤੇ ਜੰਮੂ-ਕਸ਼ਮੀਰ ਵਿਚ 1 ਮਈ ਤੋਂ 18 ਤੋਂ 44 ਸਾਲ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਪੋਰਟਲ ਕ੍ਰੈਸ਼ ਹੋਣ ਤੋਂ ਬਾਅਦ ਵੀ ਇਕ ਦਿਨ ’ਚ 1.32 ਕਰੋੜ ਹੋਇਆ ਰਜਿਸਟ੍ਰੇਸ਼ਨ
— ਪੰਜਾਬ, ਦਿੱਲੀ, ਪੱਛਮੀ ਬੰਗਾਲ, ਓਡਿਸ਼ਾ, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼, ਬਿਹਾਰ, ਕਰਨਾਟਕ ਆਦਿ ਸੂਬਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਉੱਚਿਤ ਖ਼ੁਰਾਕਾਂ ਨਹੀਂ ਹਨ, ਜਿਸ ਕਾਰਨ ਉਹ 18 ਤੋਂ 44 ਸਾਲ ਉਮਰ ਲਈ ਟੀਕਾਕਰਨ ਮੁਹਿੰਮ ਸ਼ੁਰੂ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ : ਸੀਰਮ ਤੋਂ ਬਾਅਦ ਹੁਣ ਭਾਰਤ ਬਾਇਓਟੈਕ ਨੇ ਵੀ ਘਟਾਈ ਵੈਕਸੀਨ ਦੀ ਕੀਮਤ
— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 18 ਤੋਂ 44 ਸਾਲ ਦੀ ਉਮਰ ਵਾਲੇ ਲੋਕਾਂ ਨੂੰ 1 ਮਈ ਤੋਂ ਕੋਵਿਡ-19 ਟੀਕਾਕਰਨ ਕੇਂਦਰਾਂ ਦੇ ਬਾਹਰ ਲਾਈਨਾਂ ਨਾ ਲਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਦਿੱਲੀ ਨੂੰ ਅਜੇ ਟੀਕੇ ਨਹੀਂ ਮਿਲੇ ਹਨ। ਉਨ੍ਹਾਂ ਨੇ ਸਾਫ਼ ਕੀਤਾ ਕਿ ਅਗਰੇ ਇਕ ਜਾਂ ਦੋ ਦਿਨ ਵਿਚ ਕਰੀਬ 3 ਲੱਖ ਟੀਕੇ ਮਿਲਣਗੇ ਅਤੇ ਟੀਕਾਕਰਨ ਮੁਹਿੰਮ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ : ਬੈੱਡ ਜਾਂ ਆਕਸੀਜਨ ਨਾ ਮਿਲੇ ਤਾਂ MP ਅਤੇ MLA ਦੇ ਘਰਾਂ ’ਚ ਲਾਓ ਡੇਰੇ: ਗੁਰਨਾਮ ਚਢੂਨੀ (ਵੀਡੀਓ)
— ਪੱਛਮੀ ਬੰਗਾਲ ਵਿਚ ਕੋਰੋਨਾ ਟੀਕੇ ਦੀ ਖ਼ੁਰਾਕ ਦੀ ਘਾਟ ਕਾਰਨ ਅੱਜ ਤੋਂ 18 ਤੋਂ 44 ਸਾਲ ਦੇ ਲੋਕਾਂ ਨੂੰ ਟੀਕਾਕਰਨ ਸ਼ੁਰੂ ਨਹੀਂ ਹੋਵੇਗਾ। ਸੂਬੇ ਦੇ ਸਿਹਤ ਮਹਿਕਮੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 44 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਟੀਕਾਕਰਨ ਹਾਲਾਂਕਿ ਵੱਖ-ਵੱਖ ਕੇਂਦਰਾਂ ’ਤੇ ਖ਼ੁਰਾਕ ਦੀ ਉਪਲੱਬਧਤਾ ਦੇ ਆਧਾਰ ’ਤੇ ਜਾਰੀ ਰਹੇਗਾ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦਾ ਸਭ ਤੋਂ ਬੁਰਾ ਦੌਰ; ਮੌਤ ਤੋਂ ਬਾਅਦ ਵੀ ਕਰਨੀ ਪੈ ਰਹੀ ‘ਵਾਰੀ ਦੀ ਉਡੀਕ’
— ਕੋਰੋਨਾ ਟੀਕੇ ਦੀ ਸਪਲਾਈ ’ਤੇ ਅਨਿਸ਼ਚਤਤਾ ਦਰਮਿਆਨ ਜੰਮੂ-ਕਸ਼ਮੀਰ ਦੀ ਸਰਕਾਰ ਨੇ 18 ਤੋਂ 44 ਸਾਲ ਦੇ ਲੋਕਾਂ ਲਈ ਅੱਜ ਤੋਂ ਸ਼ੁਰੂ ਹੋਣ ਵਾਲੀ ਟੀਕਾਕਰਨ ਮੁਹਿੰਮ ਨੂੰ ਟਾਲ ਦਿੱਤਾ ਹੈ।
ਇਹ ਵੀ ਪੜ੍ਹੋ: ਦੇਸ਼ ’ਚ ਕੋਰੋਨਾ ਦੀ ਬੇਲਗਾਮ ਹੁੰਦੀ ਸਥਿਤੀ, ਪਹਿਲੀ ਵਾਰ 3 ਹਜ਼ਾਰ ਤੋਂ ਵੱਧ ਮੌਤਾਂ
— ਓਡੀਸ਼ਾ ਸਰਕਾਰ ਨੇ ਸ਼ੁੱਕਰਵਾਰ ਰਾਤ ਨੂੰ ਕਿਹਾ ਕਿ ਉਹ ਸਿਰਫ਼ ਭੁਵਨੇਸ਼ਵਰ ਵਿਚ 18-44 ਉਮਰ ਵਰਗ ਦੇ ਲੋਕਾਂ ਲਈ ਕੋਰੋਨਾ ਟੀਕਾਕਰਨ ਦਾ ਤੀਜਾ ਪੜਾਅ ਇਕ ਮਈ ਤੋਂ ਸਾਂਕੇਤਿਕ ਤੌਰ ’ਤੇ ਸ਼ੁਰੂ ਕਰੇਗੀ, ਕਿਉਂਕਿ ਇਹ ਪੂਰੇ ਸੂਬੇ ਵਿਚ ਵੀਕੈਂਡ ਬੰਦ ਦਾ ਪਹਿਲਾ ਦਿਨ ਹੈ। ਇਸ ਤੋਂ ਪਹਿਲਾਂ ਵਧੀਕ ਮੁੱਖ ਸਕੱਤਰ ਪੀ. ਕੇ. ਮਹਾਪਾਤਰ ਨੇ ਕਿਹਾ ਸੀ ਕਿ ਓਡਿਸ਼ਾ ਵਿਚ ਇਕ ਮਈ ਤੋਂ ਤੀਜੇ ਪੜਾਅ ਦੇ ਟੀਕਾਕਰਨ ਦੀ ਸ਼ੁਰੂਆਤ ਨਹੀਂ ਹੋਵੇਗੀ, ਕਿਉਂਕਿ ਟੀਕੇ ਦੀ ਕਮੀ ਹੈ।
ਇਹ ਵੀ ਪੜ੍ਹੋ: ਦੇਸ਼ 'ਚ ਟੀਕਾਕਰਨ ਦੇ ਤੀਜੇ ਪੜਾਅ ਲਈ 2.45 ਕਰੋੜ ਤੋਂ ਵੱਧ ਲੋਕਾਂ ਨੇ ਕਰਵਾਇਆ ਰਜਿਸਟਰੇਸ਼ਨ
— ਰਾਜਸਥਾਨ ਵਿਚ ਕੋਰੋਨਾ ਟੀਕਾਕਰਨ ਦਾ ਨਵਾਂ ਪੜਾਅ ਅੱਜ ਤੋਂ ਸ਼ੁਰੂ ਹੋਵੇਗਾ, ਜਿਸ ’ਚ 18 ਤੋਂ 44 ਸਾਲ ਉਮਰ ਦੇ ਲੋਕਾਂ ਦਾ ਟੀਕਾਕਰਨ ਹੋਵੇਗਾ। ਸੂਬੇ ਦੇ ਸਿਹਤ ਮੰਤਰੀ ਡਾ. ਰਘੂ ਸ਼ਰਮਾ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਨੇ ਸ਼ੁੱਕਰਵਾਰ ਦੇਰ ਸ਼ਾਮ 5.44 ਲੱਖ ਟੀਕੇ ਦੇਣ ਦੀ ਸਹਿਮਤੀ ਦੇ ਦਿੱਤੀ।
ਗੁਜਰਾਤ : ਹਸਪਤਾਲ 'ਚ ਅੱਗ ਲੱਗਣ ਨਾਲ 18 ਮਰੀਜ਼ਾਂ ਦੀ ਮੌਤ, ਸਾਹਮਣੇ ਆਈਆਂ ਦਿਲ ਦਹਿਲਾਅ ਦੇਣ ਵਾਲੀਆਂ ਤਸਵੀਰਾਂ
NEXT STORY