ਨਵੀਂ ਦਿੱਲੀ- ਦਿੱਲੀ-ਐੱਨ.ਸੀ.ਆਰ. ਸਮੇਤ ਪੂਰੇ ਭਾਰਤ 'ਚ 16 ਜਨਵਰੀ ਤੋਂ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਰਾਜਧਾਨੀ ਦਿੱਲੀ 'ਚ ਟੀਕਾਕਰਨ ਨੂੰ ਲੈ ਕੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਐਤਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ,''ਦਿੱਲੀ 'ਚ ਕੁੱਲ 4,317 ਸਿਹਤ ਕਾਮਿਆਂ ਨੂੰ ਟੀਕਾ ਲਗਾਇਆ ਗਿਆ। ਵੈਕਸੀਨ ਲਗਵਾਉਣ ਤੋਂ ਬਾਅਦ 51 ਲੋਕਾਂ ਨੂੰ ਥੋੜ੍ਹੀ ਪਰੇਸ਼ਾਨੀ ਹੋਈ ਅਤੇ ਇਕ ਗੰਭੀਰ ਮਾਮਲਾ ਸਾਹਮਣੇ ਆਇਆ, ਜਿਸ ਨੂੰ ਏਮਜ਼ 'ਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ 51 ਲੋਕਾਂ ਨੂੰ ਥੋੜ੍ਹੀ ਦੇਰ ਨਿਗਰਾਨੀ 'ਚ ਰੱਖਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਟੀਕਾਕਰਨ ਸਥਾਨਾਂ ਦੀ ਗਿਣਤੀ ਨੂੰ ਵਧਾ ਕੇ 175 ਅਤੇ ਫਿਰ 1000 ਕੀਤਾ ਜਾਵੇਗਾ।''
ਸਿਹਤ ਮੰਤਰੀ ਅਨੁਸਾਰ, ਹੁਣ ਤੱਕ ਦਿੱਲੀ 'ਚ 53.32 ਫੀਸਦੀ ਸਿਹਤ ਕਾਮਿਆਂ ਦਾ ਟੀਕਾਕਰਨ ਹੋਇਆ ਹੈ। ਦਿੱਲੀ ਦੀ 81 ਟੀਕਾਕਰਨ ਸਾਈਟਾਂ 'ਤੇ ਕੁੱਲ 8100 ਸਿਹਤ ਕਾਮਿਆਂ ਨੂੰ ਪਹਿਲੇ ਦਿਨ ਟੀਕੇ ਲੱਗਣ ਦੀ ਉਮੀਦ ਸੀ। ਹਾਲਾਂਕਿ ਕੁੱਲ 4,319 ਸਿਹਤ ਕਾਮਿਆਂ ਨੇ ਟੀਕੇ ਲਗਵਾਏ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਪਹਿਲੇ ਦਿਨ ਦੀ ਟੀਕਾਕਰਨ ਮੁਹਿੰਮ ਨੂੰ ਸਫ਼ਲ ਦੱਸਿਆ ਅਤੇ ਕਿਹਾ ਕਿ ਵੈਕਸੀਨ ਪੂਰੀ ਤਰ੍ਹਾਂ ਨਾਲ ਸਵੈ-ਇਛੁੱਕ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
26 ਜਨਵਰੀ ਨੂੰ ਲੈ ਕੇ ਦਿੱਲੀ ’ਚ ਅਲਰਟ, ਪੁਲਸ ਨੇ ਲਾਏ ‘ਵਾਂਟੇਡ ਅੱਤਵਾਦੀਆਂ’ ਦੇ ਪੋਸਟਰ
NEXT STORY