ਅਜਮੇਰ (ਵਾਰਤਾ)- ਰਾਜਸਥਾਨ 'ਚ ਅਜਮੇਰ ਦੇ ਤੀਰਥਰਾਜ ਪੁਸ਼ਰ 'ਚ ਦੇਸ਼ ਦਾ ਪਹਿਲਾ ਸੈਂਡ ਆਰਟ ਪਾਰਕ ਖੁੱਲ੍ਹ ਗਿਆ ਹੈ। ਰਾਜਸਥਾਨ ਦੇ ਸੈਰ-ਸਪਾਟਾ ਵਿਕਾਸ ਨਿਗਮ ਦੇ ਪ੍ਰਧਾਨ ਧਰਮੇਂਦਰ ਰਾਠੌੜ ਨਾਲ ਪਸ਼ੂ ਪਾਲਣ ਮੰਤਰੀ ਲਾਲਚੰਦ ਕਟਾਰੀਆ ਅਤੇ ਸੈਨਿਕ ਕਲਿਆਣ ਮੰਤਰੀ ਰਾਜੇਂਦਰ ਗੁੜਾ ਸੋਮਵਾਰ ਸ਼ਾਮ ਇਸ ਦੇ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਏ। ਪੁਸ਼ਕਰ ਮੂਲ ਦੇ ਸੈਂਡ ਆਰਟਿਸ ਅਜੇ ਰਾਵਤ ਨੇ ਦੱਸਿਆ ਕਿ ਇਹ ਪਾਰਕ ਪੂਰੇ ਭਾਰਤ 'ਚ ਪਹਿਲਾ ਆਪਣੀ ਆਪਣੇ ਵਿਸ਼ੇਸ਼ਤਾ ਲਈ ਹੈ। ਇੱਥੇ ਸੈਂਡ ਨਾਲ ਬਣੀਆਂ ਹੋਈਆਂ ਵਿਸ਼ੇਸ਼ ਕਲਾਕ੍ਰਿਤੀਆਂ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨਗੀਆਂ।
ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ ਪੰਜਾਬ ਦੇ 2 ਗੈਂਗਸਟਰ ਹਥਿਆਰਾਂ ਸਣੇ ਕਾਬੂ ਕੀਤੇ, ਹੋਏ ਵੱਡੇ ਖ਼ੁਲਾਸੇ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਲਾ ਤੋਂ ਪ੍ਰਭਾਵਿਤ ਹੋ ਕੇ ਸੂਬਾ ਸਰਕਾਰ ਨੇ ਪ੍ਰਦੇਸ਼ 'ਚ ਪਹਿਲਾ ਸੈਂਡ ਆਰਡ ਪਾਰਕ ਬਣਾਉਣ ਦਾ ਐਲਾਨ ਕੀਤਾ ਅਤੇ ਉਸ ਨੂੰ ਮੂਰਤ ਰੂਪ ਪ੍ਰਦਾਨ ਕੀਤਾ। ਪੁਸ਼ਕਰ 'ਚ ਸਾਵਿਤਰੀ ਮਾਤਾ ਮੰਦਰ ਤਲਹਟੀ ਮੋਤੀਸਰ ਰੋਡ 'ਤੇ ਇਸ ਪਾਰਕ 'ਚ 7 ਬਾਲੂ ਰੇਤ ਦੀਆਂ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਕਲਾਕ੍ਰਿਤੀਆਂ ਨੂੰ ਦੇਸ਼ ਪ੍ਰਦੇਸ਼ ਦੀਆਂ ਗਤੀਵਿਧੀਆਂ ਅਨੁਸਾਰ ਹਰ ਹਫ਼ਤੇ ਤਬਦੀਲ ਕੀਤਾ ਜਾਵੇਗਾ ਤਾਂ ਕਿ ਸੈਲਾਨੀਆਂ ਅਤੇ ਦਹਾਕਿਆਂ ਦੀ ਪਾਰਕ ਦੇ ਪ੍ਰਤੀ ਉਤਸੁਕਤਾ ਬਣੀ ਰਹੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿੰਦੇ ਨੇ ਕੈਬਨਿਟ ਦਾ ਕੀਤਾ ਵਿਸਥਾਰ, 18 ਮੰਤਰੀਆਂ ਨੇ ਚੁੱਕੀ ਸਹੁੰ
NEXT STORY