ਨਵੀਂ ਦਿੱਲੀ, (ਭਾਸ਼ਾ)— ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਭਾਜਪਾ ਤੋਂ ਨਿਰਾਸ਼ ਹੈ, ਜਿਸ ਕਾਰਨ ਤਬਦੀਲੀ ਹੋਣੀ ਸਪੱਸ਼ਟ ਤੇ ਸਾਫ ਹੈ। ਤਬਦੀਲੀ ਦੇ ਮਾਹੌਲ ਪਿੱਛੇ 3 ਕਾਰਨ ਹਨ। ਪਹਿਲਾ ਬੇਰੋਜ਼ਗਾਰੀ, ਦੂਜਾ ਖੇਤੀਬਾੜੀ ਅਤੇ ਕਿਸਾਨਾਂ ਵਿਚ ਪਾਇਆ ਜਾਂਦਾ ਸੰਕਟ ਤੇ ਤੀਜਾ ਚਾਰੇ ਪਾਸੇ ਫੈਲਿਆ ਭ੍ਰਿਸ਼ਟਾਚਾਰ ਹੈ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਸਿਖਰਾਂ 'ਤੇ ਹੈ। ਨੌਜਵਾਨ ਪ੍ਰੇਸ਼ਾਨ ਹਨ। ਪ੍ਰਧਾਨ ਮੰਤਰੀ ਰੋਜ਼ਗਾਰ ਦੀ ਗੱਲ ਹੀ ਨਹੀਂ ਕਰਦੇ। ਖੇਤੀਬਾੜੀ ਤੇ ਕਿਸਾਨਾਂ ਦੇ ਸੰਕਟ ਤੋਂ ਵੀ ਮੋਦੀ ਬੇਖਬਰ ਹਨ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੰਜਾਬ ਅਤੇ ਕਰਨਾਟਕ ਵਿਚ ਅਸੀਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ। ਉਨ੍ਹਾਂ ਕਿਹਾ ਕਿ ਰਾਫੇਲ ਦਾ ਮੁੱਦਾ ਸਭ ਨੂੰ ਪਤਾ ਹੀ ਹੈ, ਇਸ ਵਿਚ ਮੋਦੀ ਜੀ ਦੀ ਭੂਮਿਕਾ ਸਾਫ ਨਜ਼ਰ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਕਾਂਗਰਸ ਆਪਣੀ ਕਾਰਗੁਜ਼ਾਰੀ ਬਹੁਤ ਵਧੀਆ ਦਿਖਾਏਗੀ। ਅਖਬਾਰਾਂ ਤੇ ਟੀ. ਵੀ. ਚੈਨਲਾਂ 'ਤੇ ਲੋਕਾਂ ਨੂੰ ਪੂਰੀਆਂ ਰਿਪੋਰਟਾਂ ਨਹੀਂ ਮਿਲਦੀਆਂ ਹਨ ਪਰ ਸਾਨੂੰ ਪਤਾ ਹੈ ਕਿ ਕਾਂਗਰਸ ਬਹੁਤ ਅੱਗੇ ਜਾ ਰਹੀ ਹੈ।
ਕਾਂਗਰਸ ਦੇ ਚਾਹੁਣ ’ਤੇ ਵੀ ਦੇਸ਼ਧ੍ਰੋਹ ਦਾ ਕਾਨੂੰਨ ਖਤਮ ਨਹੀਂ ਹੋਣ ਦੇਵਾਂਗੇ : ਰਾਜਨਾਥ ਸਿੰਘ
NEXT STORY