ਮੁੰਬਈ, (ਭਾਸ਼ਾ)– ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਵਿਧਾਇਕ ਪਤੀ ਰਵੀ ਰਾਣਾ ਹਨੂੰਮਾਨ ਚਾਲੀਸਾ ਪਾਠ ਨਾਲ ਜੁੜੇ ਮਾਮਲੇ ’ਚ ਜ਼ਮਾਨਤ ਰੱਦ ਕਰਨ ਦੀ ਬੇਨਤੀ ਵਾਲੀ ਮੁੰਬਈ ਪੁਲਸ ਦੀ ਪਟੀਸ਼ਨ ਸਬੰਧੀ ਇਥੇ ਬੁੱਧਵਾਰ ਵਿਸ਼ੇਸ਼ ਅਦਾਲਤ ’ਚ ਪੇਸ਼ ਹੋਏ। ਪੁਲਸ ਨੇ ਦੋਹਾਂ ਨੂੰ 23 ਅਪ੍ਰੈਲ ਨੂੰ ਮੁੰਬਈ ’ਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਉਦੋਂ ਐਲਾਨ ਕੀਤਾ ਸੀ ਕਿ ਬਾਂਦਰਾ ’ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਨਿੱਜੀ ਨਿਵਾਸ ਦੇ ਬਾਹਰ ਉਹ ਹਨੂੰਮਾਨ ਚਾਲੀਸਾ ਦਾ ਪਾਠ ਕਰਣਗੇ। ਉਸ ਪਿਛੋਂ ਸ਼ਿਵ ਸੈਨਾ ਦੇ ਵਰਕਰਾਂ ਨੇ ਵਿਖਾਵੇ ਕੀਤੇ ਸਨ ਅਤੇ ਰਾਣਾ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਵਿਸ਼ੇਸ਼ ਜੱਜ ਆਰ. ਐੱਨ. ਰੋਕੜੇ ਨੇ 5 ਮਈ ਨੂੰ ਰਾਣਾ ਪਤੀ-ਪਤਨੀ ਨੂੰ ਕੁਝ ਸ਼ਰਤਾਂ ਨਾਲ ਜ਼ਮਾਨਤ ਦਿੱਤੀ ਸੀ। ਮਾਣਯੋਗ ਜੱਜ ਨੇ ਉਦੋਂ ਕਿਹਾ ਸੀ ਕਿ ਜੇ ਦੋਹਾਂ ਨੇ ਮੁੜ ਅਜਿਹਾ ਅਪਰਾਧ ਕੀਤਾ ਤਾਂ ਜ਼ਮਾਨਤ ਰੱਦ ਕਰ ਦਿੱਤੀ ਜਾਏਗੀ। ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਪੁਲਸ ਦੀ ਬੇਨਤੀ ’ਤੇ ਸੁਣਵਾਈ 27 ਜੂਨ ਤੱਕ ਲਈ ਮੁਲਤਵੀ ਕਰ ਦਿੱਤੀ।
ਰਾਸ਼ਟਰਪਤੀ ਚੋਣ: ਵਿਰੋਧ ਧਿਰ ਇਕਜੁੱਟ ਨਹੀਂ, ਮਮਤਾ ਵਲੋਂ ਸੱਦੀ ਬੈਠਕ ’ਚ 18 ਪਾਰਟੀ ਨੇਤਾ ਆਏ
NEXT STORY