ਨੈਸ਼ਨਲ ਡੈਸਕ- ਅੱਜ ਕੱਲ ਲੋਕ ਪਿਆਰ 'ਚ ਇੰਨੇ ਗੁੰਮ ਹੋ ਰਹੇ ਹਨ ਕਿ ਉਨ੍ਹਾਂ ਨੂੰ ਆਸ-ਪਾਸ ਦੀ ਦੁਨੀਆ ਦੀ ਕੋਈ ਸੁਧ-ਬਧ ਹੀ ਨਹੀਂ ਰਹਿੰਦੀ। ਇਸੇ ਤਰ੍ਹਾਂ ਦਾ ਇਕ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆ ਰਿਹਾ ਹੈ, ਜਿੱਥੋਂ ਦੇ ਨੋਇਡਾ 'ਚ ਇਕ ਜੋੜਾ ਸੜਕ 'ਤੇ ਹੀ ਪਿਆਰ ਦੀਆਂ ਪੀਂਘਾਂ ਪਾਉਂਦਾ ਨਜ਼ਰ ਆਇਆ, ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
ਜਾਣਕਾਰੀ ਅਨੁਸਾਰ ਇਹ ਮਾਮਲਾ ਨੋਇਡਾ ਦੇ ਯਮੁਨਾ ਐਕਸਪ੍ਰੈੱਸਵੇ ਦਾ ਹੈ, ਜਿੱਥੇ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਬਾਈਕ ਚਲਾ ਰਿਹਾ ਹੈ ਤੇ ਇਕ ਕੁੜੀ ਨੇ ਉਸ ਨੂੰ ਬਾਈਕ ਦੀ ਟੈਂਕੀ 'ਤੇ ਬੈਠ ਕੇ ਉਸ ਨੂੰ ਜੱਫੀ ਪਾਈ ਹੋਈ ਹੈ। ਜੋੜੇ ਦੀ ਇਸ ਹਰਕਤ ਨੂੰ ਕੋਲੋਂ ਲੰਘਦੇ ਲੋਕਾਂ ਨੇ ਆਪਣੇ ਫ਼ੋਨ 'ਚ ਕੈਦ ਕਰ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ, ਜਿਸ ਮਗਰੋਂ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵੀਡੀਓ ਜਦੋਂ ਪੁਲਸ ਤੱਕ ਪਹੁੰਚੀ ਤਾਂ ਨੋਇਡਾ ਪੁਲਸ ਨੇ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਬਾਈਕ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ 53,500 ਦਾ ਚਲਾਨ ਕੱਟ ਦਿੱਤਾ ਹੈ। ਇਹੀ ਨਹੀਂ, ਪੁਲਸ ਨੇ ਇਸ ਮਗਰੋਂ ਇਸ ਮਾਮਲੇ ਦੀ ਵੀਡੀਓ ਤੇ ਚਲਾਨ ਦੀ ਕਾਪੀ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਹੈ।
ਵੀਡੀਓ ਦੇਖਣ ਮਗਰੋਂ ਸੋਸ਼ਲ ਮੀਡੀਆ ਯੂਜ਼ਰਜ਼ ਇਸ ਜੋੜੇ ਖ਼ਿਲਾਫ਼ ਰੱਜ ਕੇ ਭੜਾਸ ਕੱਢ ਰਹੇ ਹਨ। ਲੋਕ ਇਸ ਜੋੜੇ ਨੂੰ 'ਬੇਸ਼ਰਮ', 'ਜਾਹਿਲ', 'ਅਨਪੜ੍ਹ' ਕਹਿ ਰਹੇ ਹਨ। ਕੁਝ ਲੋਕ ਤਾਂ ਇਨ੍ਹਾਂ ਨੂੰ ਚਲਾਨ ਤੋਂ ਇਲਾਵਾ ਜੇਲ੍ਹ ਦੀ ਹਵਾ ਖਵਾਉਣ ਦਾ ਵੀ ਕਹਿ ਰਹੇ ਹਨ।
ਇਹ ਵੀ ਪੜ੍ਹੋ- Air India ਦੀ ਇਕ ਹੋਰ ਫਲਾਈਟ 'ਚ ਆਈ ਖ਼ਰਾਬੀ ! ਦਿੱਲੀ ਆਉਂਦੇ ਸਮੇਂ ਰਸਤੇ 'ਚੋਂਂ ਹੀ ਭੇਜਿਆ ਗਿਆ ਵਾਪਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
British Airways ਜਹਾਜ਼ 'ਚ ਆਈ ਖਰਾਬੀ! 12 ਹਜ਼ਾਰ ਫੁੱਟ ਦੀ ਉੱਚਾਈ 'ਤੇ ਸੁੱਕੇ ਯਾਤਰੀਆਂ ਦੇ ਸਾਹ
NEXT STORY