ਬਾਗਪਤ— ਪੱਛਮੀ ਉਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ 'ਚ ਇਕ ਸਾਬਕਾ ਸੈਨਿਕ ਅਤੇ ਉਸ ਦੀ ਪਤਨੀ ਨੇ ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਬਲਾਤਕਾਰ ਦੀ ਵਾਰਦਾਤ ਤੋਂ ਦੁੱਖੀ ਹੋ ਕੇ ਕਦੀ ਬੱਚਾ ਪੈਦਾ ਨਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਬੇਟੀ ਹੋ ਗਈ ਤਾਂ ਇਸ ਦੇਸ਼ 'ਚ ਉਹ ਸੁਰੱਖਿਅਤ ਨਹੀਂ ਰਹਿ ਪਾਵੇਗੀ। ਪਤੀ-ਪਤਨੀ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਬੇਟੀਆਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਲੈਂਦੀ ਅਤੇ ਦਰਿੰਦਗੀ 'ਤੇ ਰੋਕ ਨਹੀਂ ਲਗਾਉਂਦੀ ਉਦੋਂ ਤੱਕ ਅਸੀਂ ਆਪਣੇ ਫੈਸਲੇ 'ਤੇ ਕਾਇਮ ਰਹਾਂਗੇ। ਸਾਬਕਾ ਸੈਨਿਕ ਨੇ ਪਤਨੀ ਨਾਲ ਧਰਨਾ ਦਿੱਤਾ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਮ ਮੈਮੋਰੰਡਮ ਵੀ ਸੌਂਪਿਆ।
ਸਾਬਕਾ ਸੈਨਿਕ ਦਾ ਨਾਮ ਸੁਭਾਸ਼ ਚੰਦਰ ਕਸ਼ਯਪ ਹੈ। ਆਰਮੀ ਤੋਂ 2012 'ਚ 15 ਸਾਲ ਦੀ ਨੌਕਰੀ ਕਰਨ ਦੇ ਬਾਅਦ ਵੀ.ਆਰ.ਐਸ ਲੈ ਚੁੱਕੇ ਹਨ। ਸੈਨਾ 'ਚ ਉਹ ਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਰਹਿ ਚੁੱਕੇ ਹਨ। ਮੌਜੂਦ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨਾਲ ਸੈਨਾ 'ਚ ਰਹਿੰਦੇ ਉਸ ਨੇ ਨਿਸ਼ਾਨੇਬਾਜ਼ੀ ਸਿੱਖੀ ਸੀ। ਸੁਭਾਸ਼ ਨੇ 2 ਸਾਲ ਪਹਿਲੇ ਹੀ ਵਿਆਹ ਕੀਤਾ ਹੈ। ਉਸ ਨੇ ਕਈ ਦਿਨ ਤੱਕ ਬਾਗਪਤ ਕਲੈਕਟ੍ਰੇਟ 'ਚ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਪਤਨੀ ਨਾਲ ਧਰਨਾ ਦਿੱਤਾ ਹੈ। ਉਨ੍ਹਾ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ 'ਚ ਦੇਸ਼ 'ਚ ਡਰ ਦਾ ਮਾਹੌਲ ਹੈ। ਦੇਸ਼ 'ਚ ਕੋਈ ਸੁਰੱਖਿਅਤ ਨਹੀਂ ਹੈ। ਉਸ ਨੇ ਕਿਹਾ ਕਿ ਹਾਲ ਦੇ ਦਿਨਾਂ 'ਚ ਮੰਦਸੌਰ, ਲਖਨਊ, ਕਠੂਆ, ਬਾਗਪਤ ਅਤੇ ਕਾਂਧਲਾ 'ਚ ਬੱਚੀਆਂ ਨਾਲ ਦਰਿੰਦਗੀ ਨਾਲ ਦਿਲ ਦਹਿਲ ਗਿਆ ਹੈ।
ਬੱਚਾ ਚੋਰ ਹੋਣ ਦੇ ਸ਼ੱਕ 'ਚ ਹਿੰਸਕ ਹੋਈ ਭੀੜ ਨੇ 4 ਲੋਕਾਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
NEXT STORY