ਮੁੰਬਈ— ਮਹਾਰਾਸ਼ਟਰ ਦੇ ਧੁਲੀਆ 'ਚ ਭੀੜ ਵੱਲੋਂ 5 ਲੋਕਾਂ ਦੇ ਕਤਲ ਤੋਂ ਬਾਅਦ ਨੇੜੇ ਦੇ ਜ਼ਿਲੇ ਮਾਲੇਗਾਓਂ 'ਚ ਵੀ ਭੀੜ ਹਿੰਸਕ ਹੋ ਗਈ। ਭੀੜ ਨੇ ਬੱਚਾ ਚੋਰੀ ਦੇ ਸ਼ੱਕ 'ਚ 4 ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਮੌਕੇ 'ਤੇ ਪਹੁੰਚੀ ਪੁਲਸ ਨੇ 4 ਲੋਕਾਂ ਨੂੰ ਆਪਣੀ ਹਿਰਾਸਤ 'ਚ ਲੈ ਕੇ ਕਿਸੇ ਤਰ੍ਹਾਂ ਉਨ੍ਹਾਂ ਦੀ ਜਾਨ ਬਚਾਈ। ਭੀੜ ਇੰਨੀ ਜ਼ਿਆਦਾ ਹਿੰਸਕ ਹੋ ਚੁੱਕੀ ਸੀ ਕਿ ਥਾਣੇ 'ਚ ਹੀ ਆ ਕੇ 4 ਲੋਕਾਂ ਦੇ ਕਤਲ ਕਰਨ 'ਚ ਉਤਾਰੂ ਸੀ। ਪੁਲਸ ਮੁਤਾਬਕ ਇਹ ਸਭ ਅਫਵਾਹਾਂ ਦੇ ਕਾਰਨ ਹੋ ਰਿਹਾ ਹੈ। ਕੁਝ ਲੋਕ ਲਗਾਤਾਰ ਅਜਿਹੀਆਂ ਅਫਵਾਹਾਂ ਫੈਲਾ ਰਹੇ ਹਨ ਕਿ ਅਗਵਾ ਕਰਨ ਵਾਲੀ ਗੈਂਗ ਸੁਚੇਤ ਹੈ, ਜੋ ਬੱਚਿਆਂ ਨੂੰ ਅਗਵਾ ਕਰਕੇ ਉਨ੍ਹਾਂ ਦੇ ਅੰਗਾਂ ਦੀ ਤਸਕਰੀ ਕਰਦੇ ਹਨ।
ਮੌਕੇ 'ਤੇ ਜਾਣਕਾਰੀ ਮਲਿਣ 'ਤੇ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਚਾਰਾਂ ਲੋਕਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਪੁਲਸ ਮੁਤਾਬਕ ਮਾਲੇਗਾਓਂ ਪਿੰਡ 'ਚ ਬੱਚੇ ਚੋਰ ਘੁੰਮ ਰਹੇ ਹਨ ਇਹ ਅਫਵਾਹ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਫੈਲੀ ਸੀ। ਇਸ ਤੋਂ ਬਾਅਦ ਭੀੜ ਨੇ ਚਾਰ ਲੋਕਾਂ ਨੂੰ ਸ਼ੱਕ ਦੇ ਆਧਾਰ 'ਤੇ ਬੰਦੀ ਬਣਾ ਕੇ ਕੁੱਟਮਾਰ ਕੀਤੀ। ਇਸ ਤਰ੍ਹਾਂ ਮਹਾਰਾਸ਼ਟਰ ਦੇ ਪਿੰਡ ਧੂਲੇ 'ਚ ਵੀ ਪਿੰਡ ਵਾਲਿਆਂ ਨੇ ਬੱਚਾ ਚੋਰ ਗੈਂਗ ਦੇ ਸ਼ੱਕ ਦੇ ਆਧਾਰ 'ਤੇ 5 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਬੁਰਾੜੀ ਕੇਸ: ਤੈਅ ਸੀ 11 ਲੋਕਾਂ ਦੀ ਮੌਤ ਦਾ ਸਮਾਂ, ਰਜਿਸਟਰ ਨੇ ਖੋਲ੍ਹੇ ਕਈ ਰਹੱਸ
NEXT STORY