ਕੋਚੀ (ਭਾਸ਼ਾ)- ਕੇਰਲ ਹਾਈ ਕੋਰਟ ਨੇ ਇਕ ਨਾਬਾਲਗ ਕੁੜੀ ਦੇ ਗਰਭਪਾਤ ਦੀ ਮਨਜ਼ੂਰੀ ਦਿੰਦੇ ਹੋਏ ਕਿਹਾ ਕਿ ਜੇਕਰ ਗਰਭਪਾਤ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਉਕਤ ਕੁੜੀ ਲਈ ਵੱਖ-ਵੱਖ ਸਮਾਜਿਕ ਅਤੇ ਡਾਕਟਰੀ ਜਟਿਲਤਾਵਾਂ ਪੈਦਾ ਹੋ ਸਕਦੀਆਂ ਹਨ। ਜੱਜ ਜਿਆਦ ਰਹਿਮਾਨ ਏ.ਏ. ਨੇ ਕਿਹਾ ਕਿ ਕੁੜੀ ਦੀ ਜਾਂਚ ਲਈ ਗਠਿਤ ਇਕ ਮੈਡੀਕਲ ਬੋਰਡ ਦੀ ਰਿਪੋਰਟ ਅਨੁਸਾਰ 32 ਹਫ਼ਤਿਆਂ ਤੋਂ ਵੱਧ ਦੀ ਗਰਭ ਅਵਸਥਾ ਨੂੰ ਜਾਰੀ ਰੱਖਣ ਨਾਲ 15 ਸਾਲਾ ਪੀੜਤਾ ਦੇ ਸਮਾਜਿਕ ਅਤੇ ਮਾਨਸਿਕ ਸਵਸਥ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ,''ਇਸ ਤੱਥ ਨੂੰ ਧਿਆਨ 'ਚ ਰੱਖਦੇ ਹੋਏ ਕਿ ਉਸ ਦਾ ਜਨਮਿਆ ਬੱਚਾ ਉਸ ਦੇ ਸਕੇ ਭਰਾ ਦਾ ਹੋਵੇਗਾ, ਉਸ ਲਈ ਵੱਖ-ਵੱਖ ਸਮਾਜਿਕ ਅਤੇ ਮੈਡੀਕਲ ਜਟਿਲਤਾਵਾਂ ਪੈਦਾ ਹੋਣ ਦਾ ਖ਼ਦਸ਼ਾ ਹੈ। ਅਜਿਹੀਆਂ ਸਥਿਤੀਆਂ 'ਚ, ਪਟੀਸ਼ਨਕਰਤਾ ਵਲੋਂ ਗਰਭ ਅਵਸਥਾ ਨੂੰ ਖ਼ਤਮ ਕਰਨ ਲਈ ਮੰਗੀ ਗਈ ਮਨਜ਼ੂਰੀ ਲਾਜ਼ਮੀ ਹੈ।''
ਅਦਾਲਤ ਨੇ ਕਿਹਾ,''ਮੈਡੀਕਲ ਰਿਪੋਰਟ 'ਤੇ ਗੌਰ ਕਰਨ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਕੁੜੀ ਗਰਭਪਾਤ ਲਈ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਵਸ ਹੈ। ਗਰਭ ਅਵਸਥਾ ਨੂੰ ਜਾਰੀ ਰੱਖਣ ਨਾਲ ਉਸ ਦੇ ਸਮਾਜਿਕ ਅਤੇ ਮਾਨਸਿਕ ਸਵਸਥ ਨੂੰ ਗੰਭੀਰ ਸੱਟ ਪਹੁੰਚਣ ਦਾ ਖ਼ਦਸ਼ਾ ਹੈ।'' ਅਦਾਲਤ ਨੇ ਕਿਹਾ ਕਿ ਮੈਡੀਕਲ ਬੋਰਡ ਅਨੁਸਾਰ ਕੁੜੀ ਵਲੋਂ ਜਿਊਂਦੇ ਬੱਚੇ ਨੂੰ ਜਨਮ ਦੇਣ ਦੀ ਸੰਭਾਵਨਾ ਹੈ। ਜੱਜ ਰਹਿਮਾਨ ਨੇ ਕਿਹਾ,''ਅਜਿਹੀ ਸਥਿਤੀ 'ਚ, ਮੈਂ ਪਟੀਸ਼ਨਕਰਤਾ ਦੀ ਧੀ ਦੀ ਮੈਡੀਕਲ ਤਰੀਕੇ ਨਾਲ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਦਿੰਦਾ ਹਾਂ।'' ਅਦਾਲਤ ਨੇ ਮਾਮਲੇ ਨੂੰ 19 ਮਈ ਤੋਂ ਇਕ ਹਫ਼ਤੇ ਬਾਅਦ ਸੁਣਵਾਈ ਲਈ ਸੂਚੀਬੱਧ ਕੀਤਾ। ਅਦਾਲਤ ਨੇ ਕਿਹਾ ਕਿ ਅਗਲੀ ਤਾਰੀਖ਼ 'ਤੇ ਪ੍ਰਕਿਰਿਆ ਪੂਰੀ ਹੋਣ ਦੇ ਸੰਬੰਧ 'ਚ ਇਕ ਰਿਪੋਰਟ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਜਾਵੇ।
ਅਗਲੇ ਸਾਲ ਦੇ ਅਖ਼ੀਰ ਤੱਕ ਅਮਰੀਕਾ ਵਰਗੀਆਂ ਹੋਣਗੀਆਂ ਰਾਜਸਥਾਨ ਦੀਆਂ ਸੜਕਾਂ: ਨਿਤੀਨ ਗਡਕਰੀ
NEXT STORY