ਨਵੀਂ ਦਿੱਲੀ (ਭਾਸ਼ਾ) : ਕੋਵਿਡ-19 ਦੇ ਹਲਕੇ ਲੱਛਣ ਅਤੇ ਬਿਨਾਂ ਲੱਛਣ ਵਾਲੇ ਮਾਮਲਿਆਂ ਲਈ ਸਰਕਾਰ ਵਲੋਂ ਜਾਰੀ ਸੋਧੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਹ ਲੋਕ ਲੱਛਣ ਦਿੱਖਣ ਜਾਂ ਜਾਂਚ ਲਈ ਨਮੂਨੇ ਦੇਣ ਦੀ ਤਾਰੀਖ (ਜਿਨ੍ਹਾਂ 'ਚ ਲੱਛਣ ਨਹੀਂ ਦਿਖੇ ਉਨ੍ਹਾਂ ਦੇ ਲਈ) ਦੇ 17 ਦਿਨ ਬਾਅਦ ਕੋਰੋਨਾ ਵਾਇਰਸ ਦੀ ਜਾਂਚ ਕਰਵਾਏ ਬਿਨਾਂ ਆਪਣਾ ਕੁਆਰੰਟੀਨ ਖ਼ਤਮ ਕਰ ਸਕਦੇ ਹੈ, ਜੇਕਰ ਉਨ੍ਹਾਂ ਨੂੰ 10 ਦਿਨ 'ਚ ਬੁਖਾਰ ਨਾ ਆਇਆ ਹੋਵੇ।
ਗ੍ਰਹਿ ਮੰਤਰਾਲਾ ਦੇ ਨਵੇਂ ਸੋਧੇ ਦਿਸ਼ਾ ਨਿਰਦੇਸ਼ਾਂ 'ਚ ਦੁਹਰਾਇਆ ਗਿਆ ਹੈ ਕਿ ਉਹ ਲੋਕ, ਜਿਨ੍ਹਾਂ ਦੇ ਇੱਥੇ ਆਪਣੇ ਆਪ ਨੂੰ ਵੱਖ ਰੱਖਣ ਦੀ ਉਚਿਤ ਸਹੂਲਤ ਹੈ, ਆਪਣੇ ਪਰਿਵਾਰ ਦੇ ਮੈਬਰਾਂ ਤੋਂ ਦੂਰ ਰਹਿਣ ਲਈ ਕੁਆਰੰਟੀਨ 'ਚ ਰਹਿ ਸਕਦੇ ਹਨ। ਸਿਹਤ ਅਧਿਕਾਰੀ ਲਈ ਇਨ੍ਹਾਂ ਨੂੰ ਹਲਕੇ ਜਾਂ ਬਿਨਾਂ ਲੱਛਣ ਵਾਲੇ ਮਾਮਲੇ ਐਲਾਨ ਕਰਨਾ ਲਾਜ਼ਮੀ ਹੈ ਅਤੇ ਨਿਯਮਿਤ ਰੂਪ ਨਾਲ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਨੂੰ ਆਪਣੀ ਸਿਹਤ ਸਬੰਧੀ ਜਾਣਕਾਰੀ ਦੇਣਾ ਵੀ ਜ਼ਰੂਰੀ ਹੈ।
ਹਰਿਦੁਆਰ 'ਚ ਸਿਰਫ 4 ਘੰਟੇ ਦੇ ਅੰਦਰ ਹੀ ਕਰਨਾ ਹੋਵੇਗਾ ਅਸਥੀ ਵਿਸਰਜਨ
NEXT STORY