ਨਵੀਂ ਦਿੱਲੀ (ਭਾਸ਼ਾ)— ਕੋਵਿਡ-19 ਟੀਕਾ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਨੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੰਪਨੀ ਦੇ ਟੀਕਾ ‘ਕੋਵੀਸ਼ੀਲਡ’ ਦੇ ਇਸਤੇਮਾਲ ਨੂੰ ਲੈ ਕੇ ਕੋਈ ਗੰਭੀਰ ਐਲਰਜੀ ਹੋਣ ਦਾ ਖ਼ਦਸ਼ਾ ਹੈ ਤਾਂ ਉਹ ਇਸ ਨੂੰ ਨਾ ਲੈਣ। ਕੰਪਨੀ ਵਲੋਂ ਟੀਕਾ ਲੈਣ ਵਾਲਿਆਂ ਲਈ ਜਾਰੀ ‘ਫੈਕਟ ਸ਼ੀਟ’ ਵਿਚ ਕਿਹਾ ਗਿਆ ਹੈ ਕਿ ਜੇਕਰ ਇਸ ਟੀਕੇ ਦੀ ਪਹਿਲੀ ਖ਼ੁਰਾਕ ਲੈਣ ਮਗਰੋਂ ਕਿਸੇ ਤਰ੍ਹਾਂ ਦੀ ਗੰਭੀਰ ਐਲਰਜੀ ਦੀ ਸ਼ਿਕਾਈ ਹੋਈ ਹੋਵੇ ਤਾਂ ਉਨ੍ਹਾਂ ਨੂੰ ਕੋਵੀਸ਼ੀਲਡ ਦੀ ਅਗਲੀ ਖ਼ੁਰਾਕ ਨਹੀਂ ਲੈਣੀ ਚਾਹੀਦੀ। ਸੀਰਮ ਇੰਸਟੀਚਿਊਟ ਨੇ ਕਿਹਾ ਕਿ ਕੋਵੀਸ਼ੀਲਡ ਦੇ ਨਿਰਮਾਣ ’ਚ ਐੱਲ-ਹਿਸਟਡਾਈਨ, ਐੱਲ-ਹਾਈਡ੍ਰੋਕਲੋਰਾਈਡ ਮੋਨੋਹਾਈਡ੍ਰੇਟ, ਮੈਗਨੇਸ਼ੀਅਮ ਕਲੋਰਾਈਡ ਹੈਕਸਾਹਾਈਡ੍ਰੇਟ, ਪੌਲੀਸਾਰਬੇਟ-80, ਇਥੇਨਾਲ, ਸੁ¬ਕ੍ਰੋਜ, ਸੋਡੀਅਮ ਕਲੋਰਾਈਡ, ਡਾਈਸੋਡੀਅਮ ਇਡੇਟੇਟ ਡਾਈਹਾਈਡ੍ਰੇਟ ਅਤੇ ਪਾਣੀ ਦੀ ਮਾਤਰਾ ਦਾ ਇਸਤੇਮਾਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ‘ਇਹ ਲੋਕ ਭੁੱਲ ਕੇ ਵੀ ਨਾ ਲਗਵਾਉਣ ਕੋਰੋਨਾ ਦਾ ਟੀਕਾ’, ਭਾਰਤ ਬਾਇਓਟੈੱਕ ਨੇ ਜਾਰੀ ਕੀਤੀ ਫੈਕਟਸ਼ੀਟ
ਕੰਪਨੀ ਨੇ ਆਪਣੀ ਵੈੱਬਸਾਈਟ ’ਤੇ ‘ਫੈਕਟ ਸ਼ੀਟ’ ਜਾਰੀ ਕਰ ਕੇ ਟੀਕਾ ਲੈਣ ਵਾਲਿਆਂ ਨੂੰ ਕੋਵੀਸ਼ੀਲਡ ਦੇ ਨੁਕਸਾਨ ਅਤੇ ਫਾਇਦਿਆਂ ਬਾਰੇ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਟੀਕਾ ਨਿਰਮਾਤਾ ਨੇ ਇਹ ਵੀ ਕਿਹਾ ਹੈ ਕਿ ਲੋਕਾਂ ਨੂੰ ਟੀਕਾ ਲੈਣ ਤੋਂ ਪਹਿਲਾਂ ਆਪਣੀ ਸਿਹਤ ਦੀ ਸਾਰੀਆਂ ਸਥਿਤੀਆਂ ਤੋਂ ਡਾਕਟਰ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਲੋਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕੀ ਤੁਹਾਨੂੰ ਕਿਸੇ ਵੀ ਦਵਾਈ, ਖੁਰਾਕ ਸਮੱਗਰੀ, ਕਿਸੇ ਵੀ ਟੀਕਾ ਜਾਂ ਕੋਵੀਸ਼ੀਲਡ ਦੀ ਵਰਤੋਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਐਲਰਜੀ ਦੀ ਸ਼ਿਕਾਇਤ ਤਾਂ ਨਹੀਂ ਹੋਈ ਸੀ।
ਇਹ ਵੀ ਪੜ੍ਹੋ: 26 ਜਨਵਰੀ ਤਕ ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, 15 ਮ੍ਰਿਤਕ ਕਾਵਾਂ ’ਚ ਹੋਈ ਬਰਡ ਫਲੂ ਦੀ ਪੁਸ਼ਟੀ
ਸੀਰਮ ਇੰਸਟੀਚਿਊਟ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਨੂੰ ਬੁਖ਼ਾਰ, ਖੂਨ ਨਾਲ ਸਬੰਧਤ ਕੋਈ ਬੀਮਾਰੀ ਹੈ ਜਾਂ ਉਨ੍ਹਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ (ਇਮਿਊਨਿਟੀ ਸਿਸਟਮ) ਘੱਟ ਹੈ ਜਾਂ ਫਿਰ ਉਹ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਕੋਈ ਦਵਾਈ ਲੈਂਦੇ ਹਨ ਤਾਂ ਉਹ ਟੀਕਾ ਲੈਣ ਤੋਂ ਪਹਿਲਾਂ ਡਾਕਟਰ ਨੂੰ ਇਸ ਬਾਰੇ ਜ਼ਰੂਰ ਦੱਸਣ। ‘ਫੈਕਟ ਸ਼ੀਟ’ ’ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਬੀਬੀ ਗਰਭਵਤੀ ਹੈ ਜਾਂ ਭਵਿੱਖ ’ਚ ਗਰਭਧਾਰਨ ਕਰਨਾ ਚਾਹੁੰਦੀ ਹੈ ਅਤੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਹਨ ਤਾਂ ਉਨ੍ਹਾਂ ਨੂੰ ਟੀਕਾ ਲੈਣ ਤੋਂ ਪਹਿਲਾਂ ਡਾਕਟਰ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ। ਟੀਕਾ ਲੈਣ ਵਾਲਿਆਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਨੇ ਕੋਵਿਡ-19 ਦਾ ਕੋਈ ਹੋਰ ਟੀਕਾ ਤਾਂ ਨਹੀਂ ਲਿਆ ਹੈ। ਓਧਰ ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਸੋਮਵਾਰ ਨੂੰ ਸ਼ਾਮ 5 ਵਜੇ ਤੱਕ 3,81,305 ਲੋਕਾਂ ਦਾ ਟੀਕਾਕਰਨ ਹੋਇਆ ਅਤੇ ਟੀਕਾਕਰਨ ਮਗਰੋਂ 580 ਲੋਕਾਂ ’ਚ ਉਲਟ ਪ੍ਰਭਾਵ ਵੇਖਣ ਨੂੰ ਮਿਲਿਆ।
ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼ : ਧਰਮ ਲਈ ਸਰਬੰਸ ਵਾਰਨ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
NEXT STORY