ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਪਲੇਅ ਸਟੋਰ 'ਤੇ ਉਪਲੱਬਧ ਕੋਵਿਡ ਐਪ ਸਿਰਫ਼ ਪ੍ਰਸ਼ਾਸਕਾਂ ਦੇ ਇਸਤੇਮਾਲ ਲਈ ਹੈ ਅਤੇ ਕੋਵਿਡ-19 ਦਾ ਟੀਕਾ ਲਗਵਾਉਣ ਲਈ ਕੋਵਿਡ ਪੋਰਟਲ 'ਤੇ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ। ਦੱਸਣਯੋਗ ਹੈ ਕਿ ਸੀਨੀਅਰ ਨਾਗਰਿਕਾਂ ਅਤੇ ਹੋਰ ਰੋਗਾਂ ਨਾਲ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਅੱਜ ਤੋਂ ਦੇਸ਼ਵਿਆਪੀ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ। ਰਜਿਸਟਰੇਸ਼ਨ 'ਚ ਲੋਕਾਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਤੋਂ ਬਾਅਦ ਮੰਤਰਾਲਾ ਵਲੋਂ ਇਹ ਸਪੱਸ਼ਟੀਕਰਨ ਆਇਆ। ਸਿਹਤ ਮੰਤਰਾਲਾ ਨੇ ਟਵੀਟ ਕਰ ਕੇ ਕਿਹਾ,''ਕੋਵਿਡ-19 ਟੀਕਾਕਰਨ ਲਈ ਸਿਰਫ਼ ਕੋਵਿਨ ਪੋਰਟਲ ਦੇ ਮਾਧਿਅਮ ਨਾਲ ਹੀ ਰਜਿਸਟਰੇਸ਼ਨ ਕਰਵਾਇਆ ਜਾ ਸਕਦਾ ਹੈ। ਲਾਭਪਾਤਰਾਂ ਦੇ ਰਜਿਸਟਰੇਸ਼ਨ ਲਈ ਕੋਈ ਕੋਵਿਡ ਐਪ ਨਹੀਂ ਹੈ। ਪਲੇਅ ਸਟੋਰ 'ਤੇ ਉਪਲੱਬਧ ਐਪ ਸਿਰਫ਼ ਪ੍ਰਸ਼ਾਸਕਾਂ ਲਈ ਹੈ।''
ਇਹ ਵੀ ਪੜ੍ਹੋ : ਵੈਕਸੀਨ ਲਗਵਾਉਂਦੇ ਹੀ ਟਵਿੱਟਰ 'ਤੇ ਟਰੈਂਡ ਹੋਣ ਲੱਗੇ PM ਮੋਦੀ, ਲੋਕ ਬੋਲੇ- ਤੁਹਾਡੇ 'ਤੇ ਮਾਣ ਹੈ
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਹੋਰ ਬੀਮਾਰੀਆਂ ਨਾਲ ਪੀੜਤ 45 ਸਾਲ ਤੋਂ ਵੱਧ ਦੇ ਲੋਕਾਂ ਲਈ ਇਕ ਮਾਰਚ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਨਾਗਰਿਕ ਕਿਸੇ ਵੀ ਸਮੇਂ ਅਤੇ ਕਿਤੇ ਵੀ ਟੀਕਾਕਰਨ ਲਈ ਰਜਿਸਟਰੇਸ਼ਨ ਅਤੇ ਬੁਕਿੰਗ ਕੋਵਿਨ 2.0 ਪੋਰਟਲ ਦੀ ਵਰਤੋਂ ਕਰ ਕੇ ਜਾਂ ਅਰੋਗਿਆ ਸੇਤੂ ਵਰਗੇ ਹੋਰ ਆਈ.ਟੀ. ਐਪਲੀਕੇਸ਼ਨ ਦੇ ਮਾਧਿਅਮ ਨਾਲ ਕਰ ਸਕਣਗੇ। ਮੰਤਰਾਲਾ ਨੇ ਕਿਹਾ ਕਿ ਇਕ ਮਾਰਚ ਨੂੰ ਕੋਵਿਨ ਵੈੱਬਸਾਈਟ 'ਤੇ ਰਜਿਸਟਰੇਸ਼ਨ ਸਵੇਰੇ 9 ਵਜੇ ਸ਼ੁਰੂ ਹੋਵੇਗਾ। ਅਜਿਹੇ ਸਾਰੇ ਨਾਗਰਿਕ ਜੋ ਬਜ਼ੁਰਗ ਹਨ ਜਾਂ ਇਕ ਜਨਵਰੀ 2022 ਨੂੰ 60 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਦੇ ਹੋਣਗੇ ਅਤੇ ਅਜਿਹੇ ਨਾਗਰਿਕ ਜੋ ਇਕ ਜਨਵਰੀ 2022 ਨੂੰ 45 ਤੋਂ 59 ਸਾਲ ਦੀ ਉਮਰ ਦੇ ਹੋਣਗੇ। ਇਸ ਤੋਂ ਇਲਾਵਾ ਸਿਹਤ ਮੰਤਰੀ ਨੇ 20 ਬੀਮਾਰੀਆਂ ਦੀ ਲਿਸਟ ਵੀ ਜਾਰੀ ਕੀਤੀ ਹੈ। ਇਨ੍ਹਾਂ ਬੀਮਾਰੀਆਂ 'ਚੋਂ ਕਿਸੇ ਵੀ ਇਕ ਬੀਮਾਰੀ ਨਾਲ ਪੀੜਤ ਹਨ, ਉਹ ਰਜਿਸਟਰੇਸ਼ਨ ਲਈ ਪਾਤਰ ਹਨ। ਪਾਤਰ ਵਿਅਕਤੀ ਚਰਨਬੱਧ ਪ੍ਰਕਿਰਿਆ ਦੇ ਮਾਧਿਅਮ ਨਾਲ ਆਪਣੇ ਮੋਬਾਇਲ ਨੰਬਰ ਰਾਹੀਂ ਕੋਵਿਨ ਪੋਰਟਲ 'ਤੇ ਆਪਣਾ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ : PM ਮੋਦੀ ਦੇ ਵੈਕਸੀਨ ਲਗਵਾਉਣ 'ਤੇ ਬੋਲੇ ਏਮਜ਼ ਮੁਖੀ- ਲੋਕਾਂ ਦਾ ਭਰੋਸਾ ਵਧੇਗਾ, ਝਿਜਕ ਟੁੱਟੇਗੀ
ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖ, ਮੁੱਖ ਮੰਤਰੀ ਨੂੰ ਹਟਾ ਕੇ ਭਾਰਤ ਨੂੰ ਰਾਹ ਦਿਖਾਏ ਤਾਮਿਲਨਾਡੂ : ਰਾਹੁਲ
NEXT STORY