ਮੁੰਬਈ- ਮਹਾਰਾਸ਼ਟਰ 'ਚ ਮੁੰਬਈ ਦੇ ਅਟਲ ਸੇਤੂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਅਟਲ ਸੇਤੂ ਦੀ ਗੁਣਵੱਤਾ 'ਤੇ ਸਵਾਲ ਖੜ੍ਹੇ ਕੀਤੇ ਹਨ। ਮੁੰਬਈ ਮੈਟਰੋਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ (ਐੱਮ.ਐੱਮ.ਆਰ.ਡੀ.ਏ.) ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ। ਐੱਮ.ਐੱਮ.ਆਰ.ਡੀ.ਏ. ਨੇ ਦੱਸਿਆ ਕਿ ਅਟਲ ਸੇਤੂ ਪੁਲ ਦੇ ਮੁੱਖ ਹਿੱਸੇ ਵਿੱਚ ਕੋਈ ਤਰੇੜ ਨਹੀਂ ਹੈ। ਇਸ ਬਾਰੇ ਵੱਖ-ਵੱਖ ਮੀਡੀਆ ਰਾਹੀਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕਿਰਪਾ ਕਰਕੇ ਅਫਵਾਹਾਂ 'ਤੇ ਵਿਸ਼ਵਾਸ ਨਾ ਕਰੋ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਾਂਗਰਸ 'ਤੇ ਹਮਲਾ ਬੋਲਿਆ।
ਫੜਨਵੀਸ ਨੇ ਕਿਹਾ ਕਿ ਅਟਲ ਸੇਤੂ 'ਤੇ ਕੋਈ ਤਰੇੜ ਨਹੀਂ ਹੈ ਅਤੇ ਨਾ ਹੀ ਅਟਲ ਸੇਤੂ ਨੂੰ ਕੋਈ ਖ਼ਤਰਾ ਹੈ। ਇਹ ਤਸਵੀਰ ਐਪ੍ਰੋਚ ਰੋਡ ਦੀ ਹੈ ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਕਾਂਗਰਸ ਪਾਰਟੀ ਨੇ ਝੂਠ ਦਾ ਸਹਾਰਾ ਲੈ ਕੇ ‘ਪਾੜ’ ਦੀ ਲੰਬੀ ਵਿਉਂਤ ਬਣਾਈ ਹੋਈ ਹੈ। ਚੋਣਾਂ ਦੌਰਾਨ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ, ਚੋਣਾਂ ਤੋਂ ਬਾਅਦ ਫੋਨ ਕਰਕੇ ਈ.ਵੀ.ਐੱਮ. ਅਨਲਾਕ ਅਤੇ ਹੁਣ ਅਜਿਹੀਆਂ ਝੂਠੀਆਂ ਗੱਲਾਂ... ਦੇਸ਼ ਦੀ ਜਨਤਾ ਹੀ ਇਸ 'ਤਰੇੜ' ਪਲਾਨ ਅਤੇ ਕਾਂਗਰਸ ਦੀ ਸਾਜ਼ਿਸ਼ ਨੂੰ ਮਾਤ ਦੇਵੇਗੀ।
MMRDA ਨੇ ਕੀ ਕਿਹਾ
ਦਰਅਸਲ, ਮਹਾਰਾਸ਼ਟਰ ਕਾਂਗਰਸ ਨੇ ਦੋਸ਼ ਲਗਾਇਆ ਸੀ ਕਿ ਤਿੰਨ ਮਹੀਨਿਆਂ ਦੇ ਅੰਦਰ ਅਟਲ ਸੇਤੂ ਦੀ ਸੜਕ ਵਿੱਚ ਤਰੇੜਾਂ ਆ ਗਈਆਂ ਅਤੇ ਇੱਕ ਹਿੱਸੇ ਵਿੱਚ ਸੜਕ ਅੱਧਾ ਕਿਲੋਮੀਟਰ ਤੱਕ ਇੱਕ ਫੁੱਟ ਤੱਕ ਧਸ ਗਈ ਹੈ। ਇਸ ਤੋਂ ਬਾਅਦ ਹੁਣ MMRDA ਨੇ ਸਪੱਸ਼ਟੀਕਰਨ ਦਿੱਤਾ ਹੈ। ਮੁੰਬਈ ਮੈਟਰੋਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ ਨੇ ਕਿਹਾ ਕਿ ਅਟਲ ਸੇਤੂ ਨੂੰ ਜੋੜਨ ਵਾਲੀ ਅਪ੍ਰੋਚ ਰੋਡ 'ਤੇ ਮਾਮੂਲੀ ਤਰੇੜਾਂ ਪਾਈਆਂ ਗਈਆਂ ਹਨ। ਇਹ ਫੁੱਟਪਾਥ ਮੁੱਖ ਪੁਲ ਦਾ ਹਿੱਸਾ ਨਹੀਂ ਹੈ ਸਗੋਂ ਪੁਲ ਨੂੰ ਜੋੜਨ ਵਾਲੀ ਸਰਵਿਸ ਰੋਡ ਹੈ।
ਕਾਂਗਰਸ ਨੇ ਲਗਾਇਆ ਦੋਸ਼
ਕਾਂਗਰਸ ਦਾ ਦੋਸ਼ ਹੈ ਕਿ ਅਟਲ ਸੇਤੂ 'ਚ ਤਰੇੜਾਂ ਪੈ ਗਈਆਂ ਹਨ। ਇਸ ਸਬੰਧੀ ਨਾਨਾ ਪਟੋਲੇ ਨੇ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਪਰ ਹੁਣ ਮੁੰਬਈ ਮੈਟਰੋਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ ਦੇ ਸਪੱਸ਼ਟੀਕਰਨ ਤੋਂ ਬਾਅਦ ਇਹ ਚਰਚਾਵਾਂ ਕਿਤੇ ਨਾ ਕਿਤੇ ਰੁਕ ਗਈਆਂ ਹਨ।
ਘਰ 'ਚ ਅੱਗ ਲੱਗਣ ਕਾਰਨ ਕਾਰਪੇਟ ਕਾਰੋਬਾਰੀ ਦੇ ਬੇਟੇ ਦੀ ਮੌਤ
NEXT STORY