ਵਾਸ਼ਿੰਗਟਨ - ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਜਾਰੀ ਹੈ। ਈਰਾਨ ਦੀ ਕੁਦਸ ਫੌਜ ਦੇ ਪ੍ਰਮੁੱਖ ਕਾਸਿਮ ਸੁਲੇਮਾਨੀ ਦੇ ਅਮਰੀਕੀ ਹਵਾਈ ਹਮਲੇ 'ਚ ਮਾਰੇ ਜਾਣ ਤੋਂ ਬਾਅਦ ਈਰਾਨ ਨੇ ਇਰਾਕ 'ਚ ਅਮਰੀਕੀ ਦੂਤਘਰ 'ਤੇ ਹਮਲੇ ਕੀਤੇ। ਹਾਲਾਂਕਿ ਇਸ ਤੋਂ ਬਾਅਦ ਅਮਰੀਕਾ ਵੱਲੋਂ ਇਹ ਸਖਤ ਜਵਾਬ ਦਿੱਤਾ ਗਿਆ ਹੈ। ਪੂਰੀ ਦੁਨੀਆ ਚਾਹੁੰਦੀ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਘੱਟ ਹੋਵੇ ਅਤੇ ਕਿਸੇ ਵੀ ਤਰ੍ਹਾਂ ਜੰਗ ਦੀ ਸਥਿਤੀ ਨਾ ਬਣ ਪਾਵੇ।
ਹਾਲਾਂਕਿ ਉਮੀਦਾਂ ਵਿਚਾਲੇ ਭਾਰਤ ਵੀ ਆਪਣੇ ਹਿੱਤਾਂ ਨੂੰ ਲੈ ਕੇ ਚਿੰਤਤ ਹੈ। ਭਾਰਤ ਨੇ ਆਪਣੇ ਟ੍ਰੇਡ ਰੂਟ ਨੂੰ ਬਚਾਉਣ ਲਈ ਖਾੜੀ ਦੇ ਇਲਾਕਿਆਂ 'ਚ ਨੇਵਲ ਵਾਰਸ਼ਿਪ ਤੈਨਾਤ ਕੀਤਾ ਹੈ। ਕਿਸੇ ਵੀ ਐਮਰਜੰਸੀ ਦੇ ਹਾਲਾਤ ਨਾਲ ਨਜਿੱਠਮ ਲਈ ਨੇਵੀ ਦੇ ਵਾਰਸ਼ਿਪ ਨੂੰ ਤਿਆਰ ਰੱਖਿਆ ਗਿਆ ਹੈ। ਭਾਰਤ ਦੀ ਸਭ ਤੋਂ ਵੱਡੀ ਚਿੰਤਾ ਆਪਣੇ ਵਪਾਰਕ ਰਸਤੇ ਦੀ ਸੁਰੱਖਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਇਰਾਕ 'ਚ ਰਹਿਣ ਵਾਲੇ ਆਪਣੇ ਲੋਕਾਂ ਨੂੰ ਅਲਰਟ ਕੀਤਾ ਹੈ। ਇਰਾਕ ਜਾਣ ਵਾਲੇ ਭਾਰਤੀਆਂ ਲਈ ਸਰਕਾਰ ਨੇ ਇਕ ਗਾਈਡਲਾਈਨ ਜਾਰੀ ਕੀਤੀ ਹੈ। ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਜੇਕਰ ਬਹੁਤ ਜ਼ਰੂਰੀ ਨਹੀਂ ਤਾਂ ਇਰਾਕ ਦੀ ਯਾਤਰਾ ਤੋਂ ਬਚਿਆ ਜਾਵੇ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਇਰਾਕ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਅਲਰਟ ਰਹਿਣ ਨੂੰ ਆਖਿਆ ਗਿਆ ਹੈ।

ਤਣਾਅ ਵਧਿਆ ਤਾਂ ਇੰਨੇ ਲੱਖ ਭਾਰਤੀ ਹੋਣਗੇ ਪ੍ਰਭਾਵਿਤ
ਇਰਾਕ ਦੀ ਧਰਤੀ 'ਤੇ ਅਮਰੀਕਾ ਅਤੇ ਈਰਾਨ ਇਕ ਦੂਜੇ ਨਾਲ ਭਿੜੇ ਹਨ। ਇਸ ਇਲਾਕੇ 'ਚ ਭਾਰਤੀ ਮੂਲ ਦੇ ਲੋਕ ਵੀ ਰਹਿੰਦੇ ਹਨ। ਜੇਕਰ ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਵਧਦਾ ਹੈ ਅਤੇ ਜੰਗ ਦੀ ਸਥਿਤੀ ਬਣਦੀ ਹੈ ਤਾਂ ਉਨ੍ਹਾਂ ਭਾਰਤੀਆਂ ਲਈ ਵੀ ਸੰਕਟ ਦੀ ਗੱਲ ਹੋਵੇਗੀ। ਇਸ ਪੂਰੇ ਇਲਾਕੇ 'ਚ ਕਿਸੇ ਵੀ ਤਰ੍ਹਾਂ ਦੀ ਅਸਥਿਰਤਾ ਭਾਰਤ 'ਤੇ ਅਸਰ ਪਾਵੇਗੀ। ਭਾਰਤ 1990 'ਚ ਇਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਵੀ ਕਰ ਚੁੱਕਿਆ ਹੈ। 90 ਦੇ ਦਹਾਕੇ 'ਚ ਅਮਰੀਕਾ ਨੇ ਇਰਾਕ 'ਤੇ ਹਮਲਾ ਬੋਲ ਦਿੱਤਾ ਸੀ। ਇਸ ਜੰਗ ਵਿਚਾਲੇ ਇਰਾਕ 'ਚ ਰਹਿ ਰਹੇ ਭਾਰਤੀ ਫਸ ਗਏ ਸਨ। ਭਾਰਤ ਸਰਕਾਰ ਨੂੰ ਇਰਾਕ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਵੱਡਾ ਅਪਰੇਸ਼ਨ ਚਲਾਉਣਾ ਪਿਆ ਸੀ। ਜੰਗ ਦਾ ਮੈਦਾਨ ਬਣ ਚੁੱਕੇ ਭਾਰਤ ਨੇ ਆਪਣੇ 1 ਲੱਖ 10 ਹਜ਼ਾਰ ਲੋਕਾਂ ਨੂੰ ਏਅਰਲਿਫਟ ਕੀਤਾ ਸੀ। ਭਾਰਤ ਸਰਕਾਰ ਲਈ ਇਹ ਕਾਫੀ ਚੁਣੌਤੀਪੂਰਣ ਕੰਮ ਸੀ। ਇਸ ਸਮੇਂ ਜੇਕਰ ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਸਥਿਤੀਆਂ ਵਿਗੜਦੀ ਹਨ ਤਾਂ ਭਾਰਤ ਨੂੰ ਇਕ ਵਾਰ ਫਿਰ ਉਸੇ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ।

ਸੰਕਟ ਵਧਿਆ ਤਾਂ ਭਾਰਤ ਨੂੰ ਹੋਵੇਗਾ ਹਜ਼ਾਰਾਂ ਕਰੋੜਾ ਦਾ ਨੁਕਸਾਨ
ਜੇਕਰ ਜੰਗ ਨਹੀਂ ਹੁੰਦੀ ਅਤੇ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ ਤਾਂ ਭਾਰਤ ਲਈ ਇਹ ਵੀ ਚੰਗਾ ਨਹੀਂ ਹੋਵੇਗਾ। ਅਸਥਿਰਤਾ ਕਾਰਨ ਇਲਾਕੇ ਦੀ ਅਰਥ ਵਿਵਸਥਾ ਪ੍ਰਭਾਵਿਤ ਹੋਵੇਗੀ ਅਤੇ ਇਥੇ ਨੌਕਰੀ ਅਤੇ ਰੁਜ਼ਗਾਰ ਕਰਨ ਵਾਲੇ ਭਾਰਤੀਆਂ 'ਤੇ ਸੰਕਟ ਖੜ੍ਹਾ ਹੋਵੇਗਾ। ਪਿਛਲੇ ਕੁਝ ਸਾਲਾਂ 'ਚ ਇਸ ਇਲਾਕੇ ਦੇ ਅਸਥਿਰ ਮਾਹੌਲ ਕਾਰਨ ਪਹਿਲਾਂ ਤੋਂ ਹੀ ਹਾਲਾਤ ਖਰਾਬ ਹਨ। ਹੁਣ ਜੇਕਰ ਇਹ ਹਾਲਾਤ ਹੋਰ ਵਿਗੜੇ ਤਾਂ ਪੂਰੇ ਇਲਾਕੇ ਲਈ ਬੁਰਾ ਹੋਵੇਗਾ। ਸੰਕਟ ਦੀ ਸਥਿਤੀ ਪੈਦਾ ਹੋਣ 'ਤੇ ਪੱਛਣੀ ਏਸ਼ੀਆ 'ਚ ਰਹਿ ਰਹੇ ਭਾਰਤੀਆਂ ਨੂੰ ਵਾਪਸ ਬੁਲਾਉਣਾ ਪਵਗਾ। ਇਸ ਨਾਲ ਭਾਰਤ 'ਤੇ ਹੋਰ ਦਬਾਅ ਵਧੇਗਾ। ਇਕ ਅੰਕੜੇ ਮੁਤਾਬਕ ਇਸ ਇਲਾਕੇ ਤੋਂ ਭਾਰਤ ਨੂੰ 40 ਬਿਲੀਅਨ ਡਾਲਰ (ਕਰੀਬ 2,859 ਕਰੋੜ ਰੁਪਏ) ਦੀ ਵਿਦੇਸ਼ੀ ਪੂੰਜੀ ਹਾਸਲ ਹੁੰਦੀ ਹੈ। ਭਾਰਤ ਦੇ ਕੁਲ ਵਿਦੇਸ਼ੀ ਜਮਾਪੂੰਜੀ ਦਾ 50 ਫੀਸਦੀ ਹਿੱਸਾ ਪੱਛਮੀ ਏਸ਼ੀਆ ਤੋਂ ਆਉਂਦਾ ਹੈ। ਸੰਕਟ ਦੀ ਸਥਿਤੀ ਬਣਨ 'ਤੇ ਭਾਰਤ ਦੇ ਫਾਰੇਨ ਰਿਜ਼ਰਵ 'ਤੇ ਅਸਰ ਪਵੇਗਾ ਜੋ ਭਾਰਤ ਲਈ ਬਿਲਕੁਲ ਠੀਕ ਨਹੀਂ ਹੈ। ਈਰਾਨ 'ਚ ਪੈਦਾ ਹੋਏ ਸੰਕਟ ਕਾਰਨ ਤੇਲ ਦੀਆਂ ਕੀਮਤਾਂ ਵਧਣਗੀਆਂ। ਪਿਛਲੇ ਕੁਝ ਦਿਨਾਂ ਤੋਂ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ 'ਚ ਇਜ਼ਾਫਾ ਦੇਖਿਆ ਗਿਆ ਹੈ। ਜੇਕਰ ਇਹ ਜਾਰੀ ਰਹਿੰਦਾ ਹੈ ਤਾਂ ਇਸ ਦਾ ਭਾਰਤ ਦੀ ਅਰਥ ਵਿਵਸਥਾ 'ਤੇ ਨਕਾਰਾਤਮਕ ਅਸਰ ਪਵੇਗਾ। ਭਾਰਤ ਆਪਣੀਆਂ 84 ਫੀਸਦੀ ਤੇਲ ਦੀਆਂ ਜ਼ਰੂਰਤਾਂ ਆਯਾਤ ਕਰਕੇ ਪੂਰੀ ਕਰਦਾ ਹੈ। ਤੇਲ ਦੀਆਂ ਕੀਮਤਾਂ ਵਧਣ ਨਾਲ ਭਾਰਤ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਇਸ ਕਾਰਨ ਇਥੇ ਮਹਿੰਗਾਈ ਵੀ ਵਧੇਗੀ।
ਲੰਬੇ ਸਮੇਂ ਤਕ ਜਿਊਣਾ ਚਾਹੁੰਦੇ ਹੋ ਤਾਂ ਹਫਤੇ ’ਚ ਘੱਟ ਤੋਂ ਘੱਟ 3 ਵਾਰ ਪੀਓ ਚਾਹ
NEXT STORY