ਨੈਸ਼ਨਲ ਡੈਸਕ- ਮਾਨਸੂਨ ਨੇ ਇਸ ਸਾਲ ਦੇਸ਼ ਭਰ ਵਿੱਚ ਜ਼ਬਰਦਸਤ ਮੀਂਹ ਦੇ ਰਿਕਾਰਡ ਬਣਾਏ ਹਨ। ਕਈ ਸੂਬਿਆਂ ਵਿੱਚ ਰਿਕਾਰਡ ਤੋੜ ਮੀਂਹ ਪਿਆ ਪਰ ਹੁਣ ਕੁਝ ਥਾਵਾਂ 'ਤੇ ਮੌਨਸੂਨ ਦੀ ਰਫ਼ਤਾਰ ਥੋੜ੍ਹੀ ਹੌਲੀ ਹੋ ਗਈ ਹੈ। ਮੌਨਸੂਨ ਪੂਰੀ ਤਰ੍ਹਾਂ ਗਿਆ ਨਹੀਂ ਅਤੇ ਕੁਝ ਸੂਬਿਆਂ ਵਿੱਚ ਇਸਦੀ ਗਤੀਵਿਧੀ ਅਜੇ ਵੀ ਬਣੀ ਹੋਈ ਹੈ। ਇਸੇ ਕੜੀ 'ਚ ਮੌਸਮ ਵਿਭਾਗ ਨੇ 20 ਸਤੰਬਰ ਤੋਂ 24 ਸਤੰਬਰ ਤੱਕ ਦੇਸ਼ ਦੇ ਕਈ ਹਿੱਸਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।
ਉੱਤਰ-ਪੱਛਮੀ ਭਾਰਤ ਵਿੱਚ ਮਾਨਸੂਨ ਦੀ ਵਾਪਸੀ
ਉੱਤਰ-ਪੱਛਮੀ ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਦੀ ਰਫ਼ਤਾਰ ਹੌਲੀ ਹੋ ਗਈ ਸੀ ਪਰ ਹੁਣ ਇਹ ਵਾਪਸ ਆਉਣ ਲਈ ਤਿਆਰ ਹੈ। ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ 20 ਸਤੰਬਰ ਤੋਂ 24 ਸਤੰਬਰ ਤੱਕ ਭਾਰੀ ਮੀਂਹ ਦੀ ਉਮੀਦ ਹੈ। ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਲੋਕਾਂ ਨੂੰ ਤੇਜ਼ ਹਵਾਵਾਂ ਅਤੇ ਸੰਭਾਵਿਤ ਹੜ੍ਹਾਂ ਲਈ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਵਿਧਵਾ ਔਰਤਾਂ ਨੂੰ ਪਿਆਰ 'ਚ ਫਸਾ ਕੇ ਪਤੀ ਬਣਾਉਂਦਾ ਸੀ ਸੰਬੰਧ, ਪਤਨੀ ਬਣਾਉਂਦੀ ਵੀਡੀਓ ਫਿਰ...
ਉੱਤਰ-ਪੂਰਬੀ ਸੂਬਿਆਂ 'ਚ ਮਾਨਸੂਨ ਦਾ ਦਬਦਬਾ
ਉੱਤਰ-ਪੂਰਬੀ ਭਾਰਤ ਦੇ ਮੇਘਾਲਿਆ, ਮਨੀਪੁਰ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਨਾਗਾਲੈਂਡ ਵਿੱਚ ਮਾਨਸੂਨ ਗਤੀਵਿਧੀ ਮਜ਼ਬੂਤ ਬਣੀ ਹੋਈ ਹੈ। ਮੌਸਮ ਵਿਭਾਗ ਨੇ 20 ਤੋਂ 24 ਸਤੰਬਰ ਦੇ ਵਿਚਕਾਰ ਇਨ੍ਹਾਂ ਸੂਬਿਆਂ ਦੇ ਕੁਝ ਖੇਤਰਾਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਸਮੇਂ ਦੌਰਾਨ ਤੇਜ਼ ਹਵਾਵਾਂ ਦੇ ਨਾਲ-ਨਾਲ ਬੂੰਦਾਬਾਂਦੀ ਵੀ ਹੋਣ ਦੀ ਸੰਭਾਵਨਾ ਹੈ।
ਪੂਰਬੀ ਅਤੇ ਮੱਧ ਭਾਰਤ 'ਚ ਮੀਂਹ ਦਾ ਦੌਰ ਜਾਰੀ
ਮੱਧ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ, ਪੱਛਮੀ ਬੰਗਾਲ, ਛੱਤੀਸਗੜ੍ਹ, ਝਾਰਖੰਡ, ਬਿਹਾਰ, ਸਿੱਕਮ, ਵਿਦਰਭ ਅਤੇ ਓਡੀਸ਼ਾ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਦੀ ਵਾਪਸੀ ਦੇ ਨਾਲ ਬਾਰਿਸ਼ ਮੁੜ ਸ਼ੁਰੂ ਹੋ ਜਾਵੇਗੀ। ਅਗਲੇ ਪੰਜ ਦਿਨਾਂ ਵਿੱਚ ਇਨ੍ਹਾਂ ਖੇਤਰਾਂ ਵਿੱਚ ਰੁਕ-ਰੁਕ ਕੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
ਪੱਛਮੀ ਭਾਰਤ 'ਚ ਮਾਨਸੂਨ ਦਾ ਪ੍ਰਭਾਵ
ਮਹਾਰਾਸ਼ਟਰ ਅਤੇ ਗੋਆ ਦੇ ਕੁਝ ਜ਼ਿਲ੍ਹਿਆਂ 'ਚ ਵੀ 20 ਤੋਂ 24 ਸਤੰਬਰ ਦੌਰਾਨ ਜੰਮ ਕੇ ਬੱਦਲ ਵਰ੍ਹਣਗੇ। ਕੁਝ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਦਾ ਵੀ ਅਨੁਮਾਨ ਹੈ। ਇਥੇ ਵੀ ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਅਤੇ ਬਾਰਿਸ਼ ਨੂੰ ਲੈ ਕੇ ਸਾਵਧਾਨੀ ਵਰਤਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ- '0' ਬੈਂਕ ਬੈਲੇਂਸ ਵਾਲਿਆਂ ਦੇ ਵੀ ਨਿਕਲਣ ਲੱਗੇ ਪੈਸੇ! ਪੂਰੇ ਸ਼ਹਿਰ ਦੇ ATM 'ਚ ਲੱਗ ਗਈਆਂ ਲੰਬੀਆਂ ਲਾਈਨਾਂ
ਬਿਜਲੀ ਡਿੱਗਣ ਨਾਲ ਦੋ ਵਿਦਿਆਰਥੀਆਂ ਸਮੇਤ ਤਿੰਨ ਲੋਕਾਂ ਦੀ ਮੌਤ, ਦੋ ਵਿਦਿਆਰਥਣਾਂ ਜ਼ਖਮੀ
NEXT STORY