ਬਾਗਪਤ— ਉੱਤਰ ਪ੍ਰਦੇਸ਼ ’ਚ ਬਾਗਪਤ ਦੇ ਛਪਰੌਲੀ ਇਲਾਕੇ ਵਿਚ ਨਹਿਰੀ ਬੰਨ੍ਹਣ ਟੱਟਣ ਕਾਰਨ ਖੇਤਾਂ ’ਚ ਪਾਣੀ ਭਰ ਗਿਆ, ਜਿਸ ਕਾਰਨ ਸੈਂਕੜੇ ਬਿੱਘਾ ਫ਼ਸਲ ਬਰਬਾਦ ਹੋ ਗਈ। ਪੀੜਤ ਕਿਸਾਨਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਅਤੇ ਨਹਿਰ ਦਾ ਬੰਨ੍ਹ ਪੱਕਾ ਕਰਨ ਦੀ ਮੰਗ ਕੀਤੀ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਪਿੰਡ ਤਿਲਵਾੜਾ ਤੋਂ ਨਿਕਲਣ ਵਾਲੀ ਖੰਦਰਾਵਲੀ ਯਮੁਨਾ ਨਹਿਰ ਦਾ ਬੰਨ੍ਹ ਟੁੱਟਣ ਨਾਲ ਖੇਤਾਂ ’ਚ ਪਾਣੀ ਭਰ ਗਿਆ, ਜਿਸ ਕਾਰਨ ਮਸੂਰ, ਤਰਬੂਜ਼, ਟਮਾਟਰ, ਟਿੰਡੇ, ਸ਼ਿਮਲਾ ਮਿਰਚ, ਮਿਰਚਾ ਆਦਿ ਸਬਜ਼ੀਆਂ ਅਤੇ ਗੰਨੇ ਦੀ ਤਾਜ਼ਾ ਹੋਈ ਬਿਜਾਈ ਦੀ ਸੈਂਕੜੇ ਬਿੱਘਾ ਫ਼ਸਲ ਬਰਬਾਦ ਹੋ ਗਈ।
ਖੇਤਾਂ ’ਚ ਪਾਣੀ ਭਰ ਜਾਣ ਕਾਰਨ ਕਿਸਾਨ ਸਤਪਾਲ ਦੀਆਂ ਤਿਆਰ ਸਬਜ਼ੀਆਂ ਦੀ ਫ਼ਸਲ ਨੂੰ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਦੀ ਮੰਨੀਏ ਤਾਂ ਪਿਛਲੇ ਸਾਲ ਵੀ ਬੰਨ੍ਹ ਟੁੱਟਣ ਨਾਲ ਇਨ੍ਹਾਂ ਕਿਸਾਨਾਂ ਦੀ ਲੱਗਭਗ 70 ਬਿੱਘਾ ਫ਼ਸਲ ਤਬਾਹ ਹੋ ਗਈ ਸੀ। ਕਿਸਾਨਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕਿਸਾਨਾਂ ਦੀ ਬਰਬਾਦ ਹੋਈ ਫ਼ਸਲ ਦਾ ਮੁਆਵਜ਼ਾ ਅਤੇ ਨਹਿਰ ਦਾ ਬੰਨ੍ਹ ਪੱਕਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਤੁਗਾਨਾ ਪੁੱਲ ਤੋਂ ਲੈ ਕੇ ਮੀਰਪੁਰ ਹੇਵਾ ਦੀ ਲੱਗਭਗ ਡੇਢ ਕਿਲੋਮੀਟਰ ਤੱਕ ਬਾਈ ਬੰਨ੍ਹ ਇੰਨਾ ਕਮਜ਼ੋਰ ਹੈ ਕਿ ਇਹ ਕਈ ਵਾਰ ਟੁੱਟ ਚੁੱਕਾ ਹੈ। ਨਹਿਰ ਨਾਲ ਸਬੰਧਤ ਅਧਿਕਾਰੀ ਇਸ ਤੋਂ ਜਾਣੂ ਹਨ। ਉਹ ਨਹਿਰ ਦਾ ਬੰਨ੍ਹ ਪੱਕਾ ਕਰਨ ਦਾ ਭਰੋਸਾ ਵੀ ਦਿੰਦੇ ਹਨ ਪਰ ਮੌਕੇ ’ਤੇ ਮੁਆਇਨਾ ਕਰਨ ਤੱਕ ਨਹੀਂ ਆਉਂਦੇ। ਜਿਸ ਦਾ ਖਮਿਆਜ਼ਾ ਗਰੀਬ ਕਿਸਾਨਾਂ ਨੂੰ ਭੁਗਤਨਾ ਪੈਂਦਾ ਹੈ।
ਟਰੈਕਟਰ ਪਰੇਡ ਹਿੰਸਾ: ਦੀਪ ਸਿੱਧੂ ਨੂੰ ਨਹੀਂ ਮਿਲੀ ਜ਼ਮਾਨਤ, ਸੁਣਵਾਈ ਟਲੀ
NEXT STORY