ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਬੜਗਾਮ 'ਚ ਬਾਇਕ ਸਵਾਰ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਕੈਂਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ੁੱਕਰਵਾਰ ਸ਼ਾਮ ਨੂੰ ਗ੍ਰੇਨੇਡ ਹਮਲਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਕੇਂਦਰੀ ਰਿਜ਼ਰਵ ਪੁਲਸ ਬਲ ਮੁਤਾਬਕ, ਅਣਪਛਾਤੇ ਬਾਇਕ ਸਵਾਰ ਅੱਤਵਾਦੀਆਂ ਨੇ ਬੜਗਾਮ ਦੇ ਨਾਮਥਿਆਲ 'ਚ ਸੀ.ਆਰ.ਪੀ.ਐੱਫ. ਦੀ 43 ਬਟਾਲੀਅਨ ਦੇ ਕੈਂਪ 'ਤੇ ਇੱਕ ਚੀਨੀ ਗ੍ਰੇਨੇਡ ਸੁੱਟਿਆ। ਗੇਟ ਦੇ ਕੋਲ ਗ੍ਰੇਨੇਡ 'ਚ ਧਮਾਕਾ ਹੋਇਆ। ਕੋਈ ਨੁਕਸਾਨ ਨਹੀਂ ਹੋਇਆ ਹੈ। ਫਿਲਹਾਲ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਅੱਤਵਾਦੀਆਂ ਦੀ ਤਲਾਸ਼ 'ਚ ਸਰਚ ਆਪਰੇਸ਼ਨ ਜਾਰੀ ਹੈ।
ਇਸ ਤੋਂ ਪਹਿਲਾਂ 18 ਅਕਤੂਬਰ ਨੂੰ ਅੱਤਵਾਦੀਆਂ ਨੇ ਪੁਲਵਾਮਾ ਦੇ ਤ੍ਰਾਲ ਸੈਕਟਰ 'ਚ ਸੀ.ਆਰ.ਪੀ.ਐੱਫ. ਦੇ ਜਵਾਨਾਂ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ ਸੀ। ਇਸ ਹਮਲੇ 'ਚ ਸੀ.ਆਰ.ਪੀ.ਐੱਫ. ਦੇ ਇੱਕ ਜਵਾਨ ਨੂੰ ਢਿੱਡ ਦੇ ਹੇਠਲੇ ਹਿੱਸੇ 'ਚ ਛੱਰੇ ਲੱਗੇ ਹਨ। ਜਿਸਦੇ ਨਾਲ ਮਾਮੂਲੀ ਸੱਟ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ।
ਪੀ.ਐੱਮ. ਮੋਦੀ ਨੇ ਸਟੈਚੂ ਆਫ ਯੂਨਿਟੀ ਵੈੱਬਸਾਈਟ ਦਾ ਕੀਤਾ ਉਦਘਾਟਨ
NEXT STORY