ਸ਼੍ਰੀਨਗਰ— ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐਫ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਗ੍ਰੇਨੇਡ ਨਾਲ ਹਮਲਾ ਕੀਤਾ ਹੈ। ਹਮਲੇ 'ਚ ਸੀ.ਆਰ.ਪੀ.ਐਫ ਦੇ ਤਿੰਨ ਜਵਾਨ ਜ਼ਖਮੀ, ਇਕ ਪੁਲਸ ਕਰਮਚਾਰੀ ਅਤੇ ਇਕ ਸਥਾਨਕ ਨਾਗਰਿਕ ਵੀ ਜ਼ਖਮੀ ਹੋਇਆ ਹੈ। ਇਹ ਹਮਲਾ ਖਨਾਬਲ ਨੇੜੇ ਕੀਤਾ ਗਿਆ ਹੈ।
ਅਧਿਕਾਰਕ ਸੂਤਰਾਂ ਮੁਤਾਬਕ ਗ੍ਰੇਨੇਡ ਦਾ ਜ਼ੋਰਦਾਰ ਵਿਸਫੋਟ ਹੋਇਆ, ਜਿਸ 'ਚ ਪੰਜ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੁਰੱਖਿਆ ਫੌਜਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਜ਼ਖਮੀਆਂ ਦੀ ਪਛਾਣ ਸੀ.ਆਰ.ਪੀ.ਐਫ ਕਰਮੀ ਰਵਿੰਦਰ ਸਿੰਘ ਪੁੱਤਰ ਦਲੀਪ ਸਿੰਘ, ਮੋਹਮੰਦ ਸਿਰਾਜ ਪੁੱਤਰ ਮੋਹਮੰਦ ਗੁਲਸ਼ਨ ਖਾਨ, ਵੀਰ ਸਿੰਘ ਪੁੱਤਰ ਅਸਫੀਰ ਸਿੰਘ, ਪੁਲਸ ਕਰਮਚਾਰੀ ਅਬਦੁੱਲ ਮਜੀਦ ਪੁੱਤਰ ਮੋਹਮੰਦ ਰਮਜ਼ਾਨ ਵਾਸੀ ਲਸਕੀਪੋਰਾ ਅਤੇ ਸਥਾਨਕ ਨਾਗਰਿਕ ਅਬਦੁੱਲ ਰਸ਼ੀਦ ਪੁੱਤਰ ਗੁਲਾਮ ਮੋਹਮੰਦ ਦੇ ਰੂਪ 'ਚ ਕੀਤੀ ਗਈ ਹੈ। ਦਿਨ 'ਚ ਅੱਤਵਾਦੀਆਂ ਦਾ ਇਹ ਤੀਜਾ ਗ੍ਰੇਨੇਡ ਹਮਲਾ ਹੈ। ਇਸ ਤੋਂ ਪਹਿਲੇ ਪੁਲਵਾਮਾ 'ਚ ਸੀ.ਆਰ.ਪੀ.ਐਫ 'ਤੇ ਗ੍ਰੇਨੇਡ ਦਾਗਿਆ ਗਿਆ ਅਤੇ ਉਸ ਦੇ ਬਾਅਦ ਬੜਗਾਮ 'ਚ ਪੀ.ਡੀ.ਪੀ ਨੇਤਾ ਦੇ ਘਰ 'ਤੇ ਵੀ ਗ੍ਰੇਨੇਡ ਦਾਗਿਆ ਗਿਆ।
ਸ਼੍ਰੀ ਹਨੂਮਤ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦਿੰਦੈ ਬੈਸਟ ਕਲਾਸ ਫੈਕਲਟੀ ਤੇ ਇਨਫ੍ਰਾਸਟਰੱਕਚਰ
NEXT STORY