ਮੇਰਠ- ਇਕ ਪਾਸੇ ਜਿੱਥੇ ਪੂਰਾ ਦੇਸ਼ 'ਟੀਚਰ ਡੇਅ' ਮਨਾ ਰਿਹਾ ਸੀ, ਉੱਥੇ ਦੂਜੇ ਪਾਸੇ ਰਾਮਪੁਰ 'ਚ ਇਕ ਅਧਿਆਪਕ ਇਸ ਰਿਸ਼ਤੇ ਦੀ ਮਰਿਆਦਾ ਨੂੰ ਤਾਰ-ਤਾਰ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਇੱਥੋਂ ਦੇ ਇਕ ਸਕੂਲ ਦੀ ਟੀਚਰ ਨੇ 6 ਸਾਲਾ ਮਾਸੂਮ ਵਿਦਿਆਰਥੀ ਦੀ ਮੁਰਗਾ ਬਣਾ ਕੇ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਉਸ ਦੇ ਸਿਰ 'ਤੇ ਟਾਂਕੇ ਤੱਕ ਲਗਾਉਣੇ ਪਏ। ਹੱਦ ਤਾਂ ਉਦੋਂ ਹੋ ਗਈ ਜਦੋਂ ਸਕੂਲ ਦੇ ਪ੍ਰਬੰਧਕ ਨੇ ਮਾਤਾ-ਪਿਤਾ ਨੂੰ ਸੂਚਨਾ ਦਿੱਤੇ ਬਿਨਾਂ ਖੁਦ ਹੀ ਸੱਟ 'ਤੇ ਟਾਂਕੇ ਲਗਾ ਕੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਇਹ ਗੱਲ ਤਾਂ ਸਾਫ ਹੈ ਕਿ ਸਿੱਖਿਆ ਦੇ ਮੰਦਰ 'ਚ ਮਾਸੂਮ ਵਿਦਿਆਰਥੀਆਂ ਦੇ ਉਤਪੀੜਨ ਨੂੰ ਲੈ ਕੇ ਸਰਵਉੱਚ ਅਦਾਲਤ ਦੀ ਗਾਈਡਲਾਈਨ ਦਾ ਪਾਠ ਅਧਿਆਪਕ ਭੁੱਲਦੇ ਜਾ ਰਹੇ ਹਨ। ਬੱਚਿਆਂ ਦੀ ਮਾਸੂਮੀਅਤ ਨੂੰ ਸਮਝਦੇ ਹੋਏ ਸੁਪਰੀਮ ਕੋਰਟ ਨੇ ਵੀ ਇਹ ਆਦੇਸ਼ ਦਿੱਤੇ ਹਨ ਕਿ ਟੀਚਰ ਆਪਣੇ ਵਿਦਿਆਰਥੀਆਂ ਨਾਲ ਨਾ ਤਾਂ ਕੁੱਟਮਾਰ ਕਰ ਸਕਦੇ ਹਨ ਅਤੇ ਨਾ ਹੀ ਸਰੀਰਕ ਉਤਪੀੜਨ ਦੇ ਨਾਂ 'ਤੇ ਕਿਸੇ ਵੀ ਤਰ੍ਹਾਂ ਦੀ ਸਜ਼ਾ ਦੇ ਸਕਦੇ ਹਨ ਪਰ ਰਾਮਪੁਰ ਦੀ ਇਸ ਵਾਰਦਾਤ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਕੁਝ ਟੀਚਰ ਸ਼ਾਇਦ ਪੜ੍ਹਾਉਣ ਲਈ ਕੁੱਟਮਾਰ ਨੂੰ ਹੀ ਸਹੀ ਤਰੀਕਾ ਸਮਝਦੇ ਹਨ।
ਕਿਹਾ ਜਾ ਰਿਹਾ ਹੈ ਕਿ 6 ਸਾਲ ਦੇ ਇਸ ਬੱਚੇ ਨੂੰ ਕਲਾਸ 'ਚ ਸਿਰਫ ਰੌਲਾ ਪਾਉਣ ਲਈ ਮਹਿਲਾ ਟੀਚਰ ਨੇ ਜ਼ੋਰਦਾਰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਮਾਸੂਮ ਸਿਧਾਰਥ ਆਪਣਾ ਸੰਤੁਲਨ ਗਵਾ ਬੈਠਾ ਅਤੇ ਉਸ ਦਾ ਸਿਰ ਡੇਸਕ ਨਾਲ ਜਾ ਟਕਰਾਇਆ, ਜਿਸ ਤੋਂ ਬੱਚੇ ਦੇ ਮੱਥੇ 'ਤੇ ਗੰਭੀਰ ਸੱਟ ਲੱਗਣ ਨਾਲ ਉਹ ਬੇਹੋਸ਼ ਹੋ ਗਿਆ। ਸਿਰ ਤੋਂ ਖੂਨ ਵਹਿੰਦਾ ਦੇਖ ਦੋਸ਼ੀ ਅਧਿਆਪਕਾ ਪ੍ਰਿਯੰਕਾ ਨੇ ਇਸ ਦੀ ਜਾਣਕਾਰੀ ਸਕੂਲ ਪ੍ਰਬੰਧਕ ਦੇਵੇਂਦਰ ਗੁਪਤਾ ਨੂੰ ਦਿੱਤੀ ਜੋ ਕਿ ਧਮੋਰਾ 'ਚ ਝੋਲਾਛਾਪ ਡਾਕਟਰ ਦਾ ਵੀ ਕੰਮ ਕਰਦਾ ਹੈ। ਉਸ ਨੇ ਬੱਚੇ ਦੀ ਸੱਟ ਨੂੰ ਆਮ ਗੱਲ ਮੰਨਦੇ ਹੋਏ ਖੁਦ ਹੀ ਉਸ ਦੇ ਸਿਰ 'ਤੇ ਟਾਂਕੇ ਲਗਾ ਦਿੱਤੇ। ਛੁੱਟੀ ਤੋਂ ਬਾਅਦ ਜਦੋਂ ਸਿਧਾਰਥ ਘਰ ਪੁੱਜਿਆ ਤਾਂ ਉਸ ਦੇ ਪਿਤਾ ਨੇ ਸਾਰੀ ਗੱਲ ਜਾਣਨ ਤੋਂ ਬਾਅਦ ਇਸ ਦੀ ਸ਼ਿਕਾਇਤ ਪ੍ਰਬੰਧਕ ਨੂੰ ਕੀਤੀ ਪਰ ਉਨ੍ਹਾਂ ਨੇ ਵੀ ਉਸ ਨੂੰ ਗਾਲੀ ਗਲੌਚ ਕਰ ਕੇ ਦੌੜਾ ਦਿੱਤਾ। ਫਿਲਹਾਲ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਸ਼ਹਿਜਾਦਨਗਰ ਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਜੰਮੂ-ਕਸ਼ਮੀਰ ਸਰਕਾਰ ਨੇ ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਨਾਲ ਕੀਤਾ ਖਿਲਵਾੜ
NEXT STORY