ਨੈਸ਼ਨਲ ਡੈਸਕ- ਮਣੀਪੁਰ ਵਿਚ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਲੰਬੇ ਸਮੇਂ ਤੋਂ ਹਿੰਸਾ ਅਤੇ ਵਿਵਾਦ ਝੱਲ ਰਹੇ ਮਣੀਪੁਰ ਵਿਚ ਹਾਲਾਤ ਆਮ ਹੁੰਦੇ ਨਜ਼ਰ ਨਹੀਂ ਆ ਰਹੇ ਹਨ। ਮਣੀਪੁਰ ਦੇ ਚੂਰਾਚਾਂਦਪੁਰ ਜ਼ਿਲ੍ਹੇ 'ਚ ਫਿਰ ਤੋਂ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਜਿਸ ਦੇ ਚੱਲਦੇ ਸਕੂਲ, ਬਾਜ਼ਾਰ ਅਤੇ ਹੋਰ ਜਨਤਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਚੂਰਾਚਾਂਦਪੁਰ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿਚ ਦੋ ਵੱਖ-ਵੱਖ ਜਨਜਾਤੀਆਂ ਵਿਚਾਲੇ ਵਿਵਾਦ ਚੱਲ ਰਿਹਾ ਹੈ। ਹਿੰਸਾ ਵਿਚ ਦੋਵੇਂ ਸਮੂਹ ਫਿਰ ਤੋਂ ਭਿੜ ਗਏ ਹਨ। ਇਸ ਕਾਰਨ ਕਈ ਇਲਾਕਿਆਂ ਵਿਚ ਕਰਫਿਊ ਲਾ ਦਿੱਤਾ ਗਿਆ ਹੈ। ਦਰਅਸਲ ਦੋ ਜਨਜਾਤੀ ਵਿਚਾਲੇ ਹੋਈ ਹਿੰਸਕ ਝੜਪ ਅਤੇ ਇਕ ਵਿਅਕਤੀ ਦੀ ਮੌਤ ਮਗਰੋਂ ਪ੍ਰਸ਼ਾਸਨ ਅਲਰਟ 'ਤੇ ਹੈ।
ਇਹ ਵੀ ਪੜ੍ਹੋ- 8ਵੀਂ ਤੱਕ ਦੇ ਸਾਰੇ ਸਕੂਲਾਂ ਦਾ ਸਮਾਂ ਬਦਲਿਆ, ਜਾਰੀ ਹੋਏ ਹੁਕਮ
ਕਿੱਥੇ ਲਾਗੂ ਹੋਇਆ ਕਰਫਿਊ?
ਚੂਰਾਚਾਂਦਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਧਰੂਣ ਕੁਮਾਰ ਨੇ ਕਰਫਿਊ ਦੇ ਹੁਕਮ ਜਾਰੀ ਕੀਤੇ ਹਨ, ਜੋ ਤੁਰੰਤ ਪ੍ਰਭਾਵ ਤੋਂ ਲਾਗੂ ਕਰ ਦਿੱਤੇ ਗਏ ਹਨ। ਹੁਕਮ ਮੁਤਾਬਕ ਕਾਂਗਵਈ, ਸਮੁਲਾਮਕਾਨ ਅਤੇ ਸੰਗਾਈਕੋਟ ਸਬ-ਡਵੀਜ਼ਨ ਸਮੇਤ ਦੋ ਪਿੰਡਾਂ ਵਿਚ ਪੂਰੀ ਤਰ੍ਹਾਂ ਆਵਾਜਾਈ ਅਤੇ ਗਤੀਵਿਧੀਆਂ 'ਤੇ ਪਾਬੰਦੀ ਰਹੇਗੀ। ਉੱਥੇ ਹੀ ਬਾਕੀ ਖੇਤਰਾਂ ਵਿਚ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰੀ ਸੇਵਾਵਾਂ ਲਈ ਕੁਝ ਢਿੱਲ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਪੂਰਨ ਕਰਫਿਊ ਲਾਗੂ ਰਹੇਗਾ। ਇਹ ਵਿਵਸਥਾ 17 ਅਪ੍ਰੈਲ ਤੱਕ ਲਾਗੂ ਰਹੇਗੀ। ਸੁਰੱਖਿਆ ਫੋਰਸ ਦੇ ਜਵਾਨ ਮੌਜੂਦਾ ਸਥਿਤੀ 'ਤੇ ਨਜ਼ਰ ਰੱਖਦੇ ਰਹਿਣਗੇ।
ਇਹ ਵੀ ਪੜ੍ਹੋ- ਕੀ ਬਣੂੰ ਬੱਚਿਆਂ ਦੇ ਭਵਿੱਖ ਦਾ! ਕਲਾਸਰੂਮ 'ਚ ਗੂੜ੍ਹੀ ਨੀਂਦ ਸੁੱਤੀ ਮਹਿਲਾ ਅਧਿਆਪਕ
ਕਿਉਂ ਭੜਕੀ ਹਿੰਸਾ?
ਤਣਾਅ ਦੀ ਜੜ੍ਹ ਹੈ 18 ਮਾਰਚ ਨੂੰ ਹੋਇਆ ਵਿਵਾਦ, ਜਿਸ ਵਿਚ ਜੋਮੀ ਅਤੇ ਹਮਾਰ ਭਾਈਚਾਰੇ ਦੇ ਸਮਰਥਕ ਆਪਸ ਵਿਚ ਭਿੜ ਗਏ ਸਨ। ਇਹ ਝਗੜਾ ਉਸ ਸਮੇਂ ਵੱਧ ਗਿਆ, ਜਦੋਂ ਇਕ ਵਿਅਕਤੀ ਨੇ ਮੋਬਾਈਲ ਟਾਵਰ 'ਤੇ ਚੜ੍ਹ ਕੇ ਜੋਮੀ ਭਾਈਚਾਰੇ ਦਾ ਝੰਡਾ ਹੇਠਾਂ ਉਤਾਰ ਕੇ ਸੁੱਟ ਦਿੱਤਾ। ਇਸ ਤੋਂ ਬਾਅਦ ਗੁੱਸੇ 'ਚ ਆਈ ਭੀੜ ਨੇ ਵਿਰੋਧ ਸ਼ੁਰੂ ਕਰ ਦਿੱਤਾ, ਜੋ ਵੇਖਦੇ ਹੀ ਵੇਖਦੇ ਹਿੰਸਾ ਵਿਚ ਤਬਦੀਲ ਹੋ ਗਿਆ। ਇਸ ਝੜਪ ਵਿਚ ਇਕ ਵਿਅਕਤੀ ਦੀ ਜਾਨ ਚੱਲੀ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਵਲੋਂ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਫ਼ਵਾਹਾਂ ਤੋਂ ਬਚਣ ਅਤੇ ਸੋਸ਼ਲ ਮੀਡੀਆ ਦੀ ਜ਼ਿੰਮੇਦਾਰੀ ਨਾਲ ਇਸਤੇਮਾਲ ਕਰਨ।
ਇਹ ਵੀ ਪੜ੍ਹੋ- ਸਵੇਰੇ 6.30 ਵਜੇ ਤੋਂ ਲੱਗਣਗੇ ਸਕੂਲ, ਬਦਲ ਗਿਆ ਸਕੂਲਾਂ ਦਾ ਸਮਾਂ
ਮੁੱਦਾ ਸੁਲਝਾਉਣ ਦੀ ਅਪੀਲ
ਮਣੀਪੁਰ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਭਾਈਚਾਰਿਆਂ ਵਿਚਾਲੇ ਤਣਾਅ ਬਣਿਆ ਹੋਇਆ ਹੈ ਅਤੇ ਤਾਜ਼ਾ ਮਾਮਲਾ ਫਿਰ ਤੋਂ ਉਸੇ ਅੱਗ ਨੂੰ ਹਵਾ ਦੇ ਸਕਦਾ ਹੈ। ਹਾਲਾਂਕਿ ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਸਥਾਨਕ ਨੇਤਾਵਾਂ ਦੀ ਮਦਦ ਨਾਲ ਸ਼ਾਂਤੀ ਸਥਾਪਨਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੂੰਹ ਨੇ ਸਹੁਰਾ ਪੱਖ 'ਤੇ ਲਗਾਇਆ ਦੰਦਾਂ ਨਾਲ ਵੱਢਣ ਦਾ ਦੋਸ਼, ਕੋਰਟ ਨੇ ਕਿਹਾ- ਇਹ ਕੋਈ ਹਥਿਆਰ ਨਹੀਂ...'
NEXT STORY